ਫਰੀਦਕੋਟ:ਪੰਜਾਬੀ ਮਨੋਰੰਜਨ ਉਦਯੋਗ ਵਿੱਚ ਤੇਜ਼ੀ ਨਾਲ ਪ੍ਰਸਿੱਧੀ ਹਾਸਿਲ ਕਰਦੀ ਜਾ ਰਹੀ ਅਦਾਕਾਰਾ ਸੁਖਮਣੀ ਕੌਰ ਜਲਦ ਹੀ ਰਿਲੀਜ਼ ਹੋਣ ਜਾ ਰਹੀਆਂ ਦੋ ਪੰਜਾਬੀ ਫਿਲਮਾਂ ਵਿੱਚ ਆਪਣੀ ਮੌਜ਼ੂਦਗੀ ਦਰਜ਼ ਕਰਵਾਏਗੀ। ਗਾਇਕ ਬੀਰ ਸਿੰਘ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਮਿਊਜ਼ਿਕ ਵੀਡੀਓ 'ਆਸ ਪਾਸ' ਦਾ ਵੀ ਸ਼ਾਨਦਾਰ ਹਿੱਸਾ ਰਹੀ ਇਹ ਅਦਾਕਾਰਾ ਜਲਦ ਹੀ ਫਿਲਮ 'ਬੈਕਅੱਪ' 'ਚ ਨਜ਼ਰ ਆਵੇਗੀ। ਇਸ ਫਿਲਮ ਦਾ ਲੇਖ਼ਣ ਅਤੇ ਨਿਰਮਾਣ ਨਛੱਤਰ ਸਿੰਘ ਸੰਧੂ ਜਦਕਿ ਨਿਰਦੇਸ਼ਨ ਜਸਵੰਤ ਮਿੰਟੂ ਦੁਆਰਾ ਕੀਤਾ ਗਿਆ ਹੈ।
ਬਾਸਰਕੇ ਪ੍ਰੋਡੋਕਸ਼ਨ ਵੱਲੋ ਪ੍ਰਸਤੁਤ ਕੀਤੀ ਜਾ ਰਹੀ ਅਤੇ 21 ਫ਼ਰਵਰੀ ਨੂੰ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਇਸ ਅਰਥ-ਭਰਪੂਰ ਫ਼ਿਲਮ ਵਿੱਚ ਇਹ ਅਦਾਕਾਰਾ ਬਿਨੈ ਜੌਰਾ ਦੇ ਅੋਪੋਜਿਟ ਲੀਡਿੰਗ ਭੂਮਿਕਾ ਦੁਆਰਾ ਦਰਸ਼ਕਾਂ ਸਨਮੁੱਖ ਹੋਵੇਗੀ। ਇਨ੍ਹਾਂ ਤੋਂ ਇਲਾਵਾ ਇਸ ਫ਼ਿਲਮ ਦੀ ਸਟਾਰ-ਕਾਸਟ ਵਿੱਚ ਅਮਨ ਸ਼ੇਰ ਸਿੰਘ, ਕੇ.ਐਸ ਸੰਧੂ, ਦਿਕਸ਼ਾ ਟਾਕ, ਸ਼ਵਿੰਦਰ ਮਾਹਲ, ਸੁਖਦੇਵ ਬਰਨਾਲਾ, ਸੁਖਵਿੰਦਰ ਵਿਰਕ ਆਦਿ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ, ਅਦਾਕਾਰਾ ਸੁਖਮਣੀ ਕੌਰ ਦੀ ਬਤੌਰ ਅਦਾਕਾਰਾ ਦੂਜੀ ਪੰਜਾਬੀ ਫ਼ਿਲਮ 'ਸਿਕਸ ਈਚ' ਹੈ। ਇਸ ਫਿਲਮ ਦਾ ਲੇਖ਼ਣ ਅਤੇ ਨਿਰਮਾਣ ਹਰਦੀਪ ਗਰੇਵਾਲ ਜਦਕਿ ਸੰਪਾਦਨ ਅਤੇ ਲੇਖ਼ਣ ਗੈਰੀ ਖਤਰਾਓ ਵੱਲੋ ਕੀਤਾ ਗਿਆ ਹੈ।