ਪੰਜਾਬ

punjab

ETV Bharat / entertainment

ਆਖ਼ਰ ਕਿਉਂ ਅੱਜਕੱਲ੍ਹ ਗੀਤਾਂ 'ਚ ਨਜ਼ਰ ਨਹੀਂ ਆ ਰਹੀ ਹਿਮਾਂਸ਼ੀ ਖੁਰਾਨਾ, ਹਸੀਨਾ ਨੇ ਖੁਦ ਦੱਸਿਆ ਹੈਰਾਨ ਕਰਨ ਵਾਲਾ ਕਾਰਨ - HIMANSHI KHURANA

ਹਾਲ ਹੀ ਵਿੱਚ ਇੱਕ ਪੋਡਕਾਸਟ ਦੌਰਾਨ ਅਦਾਕਾਰਾ ਹਿਮਾਂਸ਼ੀ ਖੁਰਾਨਾ ਨੇ ਦੱਸਿਆ ਕਿ ਉਹ ਅੱਜਕੱਲ੍ਹ ਗੀਤਾਂ ਵਿੱਚ ਨਜ਼ਰ ਕਿਉਂ ਨਹੀਂ ਆ ਰਹੀ ਹੈ।

Himanshi Khurana
Himanshi Khurana (Instagram)

By ETV Bharat Entertainment Team

Published : Nov 13, 2024, 3:30 PM IST

ਚੰਡੀਗੜ੍ਹ: 'ਤਿੰਨ ਚਾਰ ਗੱਭਰੂ ਹਲਾਕ ਕੀਤੇ ਨਾ ਫਾਇਦਾ ਕੀ ਪਲਾਜ਼ੋ ਪਾ ਕੇ ਨਿਕਲੀ ਦਾ...' ਜੇਕਰ ਤੁਸੀਂ ਪੰਜਾਬੀ ਗੀਤਾਂ ਦੇ ਸ਼ੌਂਕੀਨ ਹੋ ਤਾਂ ਯਕੀਨਨ ਤੁਸੀਂ ਇਹ ਗੀਤ ਸੁਣਿਆ ਹੋਣਾ ਹੈ, ਇਸ ਗੀਤ ਵਿੱਚ ਮਾਡਲ ਦੇ ਤੌਰ ਉਤੇ ਨਜ਼ਰ ਆਈ ਅਦਾਕਾਰਾ ਹਿਮਾਂਸ਼ੀ ਖੁਰਾਨਾ ਬਾਰੇ ਵੀ ਯਕੀਨਨ ਤੁਸੀਂ ਜਾਣਦੇ ਹੋਵੋਗੇ।

ਕਈ ਪੰਜਾਬੀ ਫਿਲਮਾਂ ਅਤੇ ਕਾਫੀ ਹਿੱਟ ਗੀਤਾਂ ਵਿੱਚ ਨਜ਼ਰ ਆ ਚੁੱਕੀ ਇਹ ਅਦਾਕਾਰਾ-ਮਾਡਲ ਇਸ ਸਮੇਂ ਪੰਜਾਬੀ ਗੀਤਾਂ ਵਿੱਚ ਨਾ ਦੇ ਬਰਾਬਰ ਨਜ਼ਰ ਆ ਰਹੀ ਹੈ। ਹੁਣ ਅਦਾਕਾਰਾ ਨੇ ਖੁਦ ਦੱਸਿਆ ਹੈ ਕਿ ਉਹ ਗੀਤਾਂ ਵਿੱਚ ਕਿਉਂ ਨਜ਼ਰ ਨਹੀਂ ਆ ਰਹੀ ਹੈ।

ਕਿਉਂ ਗੀਤਾਂ ਵਿੱਚ ਨਜ਼ਰ ਨਹੀਂ ਆ ਰਹੀ ਹਿਮਾਂਸ਼ੀ ਖੁਰਾਨਾ

ਹਾਲ ਹੀ ਵਿੱਚ ਅਦਾਕਾਰਾ ਨੇ ਇੱਕ ਪੋਡਕਾਸਟ ਦੌਰਾਨ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਉਹ ਅੱਜਕੱਲ੍ਹ ਦੇ ਪੰਜਾਬੀ ਗੀਤਾਂ ਵਿੱਚ ਕਿਉਂ ਨਜ਼ਰ ਨਹੀਂ ਆ ਰਹੀ ਹੈ। ਅਦਾਕਾਰਾ ਨੇ ਦੱਸਿਆ, 'ਹੁਣ ਗਾਣੇ ਉਹੋ ਜਿਹੇ ਬਣ ਨਹੀਂ ਰਹੇ ਹਨ, ਰੋਜ਼ ਆਡੀਓ ਆਉਂਦੇ ਹਨ ਪਰ ਉਸ ਆਡੀਓ ਦਾ ਕੋਈ ਸਿਰ ਪੈਰ ਨਹੀਂ ਹੁੰਦਾ, ਇਸ ਵਿੱਚ ਬੰਦਾ ਹੁਣ ਕਰੇ ਕੀ, ਸਾਡੀ ਸੰਗੀਤ ਇੰਡਸਟਰੀ ਖਾਲੀ ਪਈ ਹੈ, ਹੈ ਹੀ ਨਹੀਂ, ਕੌਣ ਗਾਇਕ ਹੈ, ਤੁਸੀਂ ਆਪ ਹੀ ਦੇਖ ਲਓ, ਤੁਹਾਨੂੰ ਸਿਰਫ਼ ਗਾਣਾ ਯਾਦ ਰਹੇਗਾ, ਤੁਹਾਨੂੰ ਚਿਹਰਾ ਯਾਦ ਨਹੀਂ ਰਹੇਗਾ। ਵਿਦੇਸ਼ਾਂ ਵਿੱਚ ਨਵੇਂ ਮੁੰਡੇ ਕੰਮ ਕਰ ਰਹੇ ਹਨ ਪਰ ਪੰਜਾਬ ਵਿੱਚ ਨਹੀਂ ਹਨ।' ਹੁਣ ਇਸ ਪੋਡਕਾਸਟ ਉਤੇ ਪ੍ਰਸ਼ੰਸਕ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।

ਹਿਮਾਂਸ਼ੀ ਖੁਰਾਨਾ ਦਾ ਵਰਕਫਰੰਟ

ਹੁਣ ਜੇਕਰ ਅਦਾਕਾਰਾ-ਮਾਡਲ ਹਿਮਾਂਸ਼ੀ ਖੁਰਾਨਾ ਦੇ ਵਰਕਫਰੰਟ ਬਾਰੇ ਗੱਲ ਕਰੀਏ ਤਾਂ ਹਿਮਾਂਸ਼ੀ ਖੁਰਾਨਾ ਇਸ ਸਮੇਂ ਕਈ ਪ੍ਰੋਜੈਕਟਾਂ ਨੂੰ ਲੈ ਕੇ ਚਰਚਾ ਬਟੋਰ ਰਹੀ ਹੈ, ਅਦਾਕਾਰਾ ਜਲਦ ਹੀ ਓਟੀਟੀ ਪ੍ਰੋਜੈਕਟ 'ਮਾਈ ਨੇਮ ਇਜ਼ ਏਕੇ 74' ਵਿੱਚ ਨਜ਼ਰ ਆਵੇਗੀ, ਇਸ ਤੋਂ ਇਲਾਵਾ ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਕਰਕੇ ਵੀ ਆਏ ਦਿਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।

ਇਹ ਵੀ ਪੜ੍ਹੋ:

ABOUT THE AUTHOR

...view details