ਪੰਜਾਬ

punjab

ETV Bharat / entertainment

ਸਿਨੇਮਾਂ ਪਾਰੀ ਵੱਲ ਵਧਿਆ ਅਦਾਕਾਰ ਗੁਰਪ੍ਰੀਤ ਰਟੌਲ, ਬਤੌਰ ਲੇਖ਼ਕ ਰਿਲੀਜ਼ ਹੋਈ ਇਹ ਫ਼ਿਲਮ - Actor Gurpreet Ratol Movie - ACTOR GURPREET RATOL MOVIE

Punjabi Movie Sucha Soorma : ਅਦਾਕਾਰ ਗੁਰਪ੍ਰੀਤ ਰਟੌਲ ਦੀ ਲਿਖੀ ਨਵੀਂ ਪੰਜਾਬੀ ਫ਼ਿਲਮ 'ਸੁੱਚਾ ਸੂਰਮਾ' ਰਿਲੀਜ਼ ਹੋ ਚੁੱਕੀ ਹੈ। ਜਾਣੋ ਇਸ ਅਦਾਕਾਰ ਤੇ ਫਿਲਮ ਬਾਰੇ, ਪੜ੍ਹੋ ਪੂਰੀ ਖ਼ਬਰ।

Punjabi Movie Sucha Soorma, Actor Gurpreet Ratol
ਸਿਨੇਮਾਂ ਪਾਰੀ ਵੱਲ ਵਧਿਆ ਅਦਾਕਾਰ ਗੁਰਪ੍ਰੀਤ ਰਟੌਲ (Etv Bharat)

By ETV Bharat Entertainment Team

Published : Sep 21, 2024, 10:54 AM IST

ਚੰਡੀਗੜ੍ਹ: ਪੰਜਾਬੀ ਸਿਨੇਮਾਂ ,ਲਘੂ ਫ਼ਿਲਮਜ ਅਤੇ ਵੈੱਬ ਸੀਰੀਜ਼ ਦੀ ਦੁਨੀਆ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕਾ ਅਦਾਕਾਰ ਗੁਰਪ੍ਰੀਤ ਰਟੌਲ , ਜੋ ਰਿਲੀਜ਼ ਹੋਣ ਜਾ ਰਹੀ ਬਹੁ -ਚਰਚਿਤ ਪੰਜਾਬੀ ਫ਼ਿਲਮ 'ਸੁੱਚਾ ਸੂਰਮਾ' ਨਾਲ ਲੇਖਕ ਤੇ ਤੌਰ ਉੱਤੇ ਨਵੀਂ ਅਤੇ ਪ੍ਰਭਾਵਿਤ ਸ਼ੁਰੂਆਤ ਵੱਲ ਵਧ ਚੁੱਕਾ ਹੈ।

ਅਦਾਕਾਰ ਗੁਰਪ੍ਰੀਤ ਰਟੌਲ (Etv Bharat)

ਇਨ੍ਹਾਂ ਫਿਲਮਾਂ ਨੇ ਦਿੱਤੀ ਵੱਖਰੀ ਪਛਾਣ

ਸਾਲ 2012 ਵਿੱਚ ਰਿਲੀਜ਼ ਹੋਈਆਂ ਪੰਜਾਬੀ ਫਿਲਮਾਂ 'ਸਾਡੀ ਵੱਖਰੀ ਹੈ ਸ਼ਾਨ' ਅਤੇ 'ਯਾਰ ਪ੍ਰਦੇਸੀ' ਨਾਲ ਪਾਲੀਵੁੱਡ ਦਾ ਸ਼ਾਨਦਾਰ ਹਿੱਸਾ ਬਣੇ ਅਦਾਕਾਰ ਗੁਰਪ੍ਰੀਤ ਰਟੌਲ ਕਈ ਬੇਹਤਰੀਣ ਲਘੂ ਫਿਲਮਾਂ ਵਿਚ ਅਪਣੇ ਬਹੁਪੱਖੀ ਕਲਾ ਹੁਨਰ ਦਾ ਪ੍ਰਗਟਾਵਾ ਕਰ ਚੁੱਕੇ ਹਨ, ਜਿਨ੍ਹਾਂ ਦੀ ਕਿਸਾਨ ਅੰਦੋਲਨ ਨਾਲ ਜੁੜੇ ਕੁਝ ਭਾਵਨਾਤਮਕ ਪਹਿਲੂਆਂ ਅਧਾਰਿਤ ਫ਼ਿਲਮ 'ਭਗੌੜਾ' ਨੂੰ ਦਰਸ਼ਕਾਂ ਵੱਲੋ ਖਾਸਾ ਪਸੰਦ ਕੀਤਾ ਗਿਆ ਸੀ , ਜਿਸ ਦਾ ਨਿਰਦੇਸ਼ਨ ਗੁਰਦੀਪ ਸਿੰਘ ਸਹਿਰਾ ਦੁਆਰਾ ਕੀਤਾ ਗਿਆ।

ਹਾਲ ਹੀ ਦੇ ਸਮੇਂ ਦੌਰਾਨ ਸਾਹਮਣੇ ਆਈ ਅਤੇ ਕਵੀ ਰਾਜ ਵੱਲੋ ਨਿਰਦੇਸ਼ਿਤ ਕੀਤੀ ਪੰਜਾਬੀ ਫ਼ਿਲਮ ਪੰਜਾਬੀ ਫ਼ਿਲਮ 'ਸਰਾਭਾ' 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਚੁੱਕੇ ਹਨ। ਅਦਾਕਾਰ ਗੁਰਪ੍ਰੀਤ ਰਟੌਲ, ਮਿਊਜ਼ਿਕ ਵੀਡੀਓ ਦੇ ਖੇਤਰ ਵਿੱਚ ਅਪਣੀਆਂ ਪੈੜਾ ਮਜ਼ਬੂਤ ਕਰ ਚੁੱਕੇ ਹਨ। ਪਾਲੀਵੁੱਡ 'ਚ ਪਿਛਲੇ ਲੰਮੇਂ ਸਮੇਂ ਤੋਂ ਸਿਰਮੋਰ ਪਛਾਣ ਸਥਾਪਤੀ ਲਈ ਸੰਘਰਸ਼ਸ਼ੀਲ ਇਸ ਹੋਣਦਾਰ ਅਦਾਕਾਰ ਦੇ ਸੁਪਨਿਆਂ ਨੂੰ ਤਾਬੀਰ ਦੇਣ ਜਾ ਰਹੀ ਹੈ।

ਪੰਜਾਬੀ ਫ਼ਿਲਮ 'ਸੁੱਚਾ ਸੂਰਮਾ' ਬਾਰੇ

ਚਿਰਾਂ ਤੋ ਉਡੀਕੀ ਜਾ ਰਹੀ ਅਤੇ ਆਖਰਕਾਰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਸੁੱਚਾ ਸੂਰਮਾ', ਜਿਸ ਦੇ ਡਾਇਲਾਗ ਲੇਖ਼ਣ ਦੀ ਜੁੰਮੇਵਾਰੀ ਜਿੱਥੇ ਉਨਾਂ ਵੱਲੋਂ ਬਾਖ਼ੂਬੀ ਨਿਭਾਈ ਗਈ ਹੈ, ਉਥੇ ਇਸ ਪੀਰੀਅਡ ਡਰਾਮਾ ਫ਼ਿਲਮ ਵਿਚ ਬੇਹੱਦ ਸ਼ਾਨਦਾਰ ਰੋਲ ਵੀ ਨਿਭਾਉੰਦੇ ਨਜ਼ਰੀ ਅਉਣਗੇ। ਪੰਜਾਬੀ ਸਿਨੇਮਾਂ ਖਿੱਤੇ ਵਿੱਚ ਨਵੇਂ ਦੇਸ਼ ਦਿਸਹਿੱਦੇ ਸਿਰਜਣ ਜਾ ਰਹੇ ਅਦਾਕਾਰ ਅਤੇ ਲੇਖ਼ਕ ਗੁਰਪ੍ਰੀਤ ਰਟੌਲ ਅਨੁਸਾਰ 'ਸੁੱਚਾ ਸੂਰਮਾ' ਉਨਾਂ ਲਈ ਕਈ ਪੱਖੋ ਚੈਲੰਜਿਗ ਰਹੀ ਹੈ, ਜਿਸ ਡਾਇਲਾਗਾਂ ਨੂੰ ਉਸ ਸਮੇਂ ਅਤੇ ਪ੍ਰਸਥਿਤੀਆਂ ਦੇ ਅਨੁਸਾਰ ਵਜੂਦ ਦੇਣਾ ਵਾਕਈ ਇਕ ਚੁਣੌਤੀ ਭਰਪੂਰ ਰਿਹਾ, ਪਰ ਲੇਖ਼ਕ ਅਤੇ ਅਦਾਕਾਰ ਰੂਪ ਵਿਚ ਅਪਣੇ ਵੱਲੋ ਸੋ ਫ਼ੀਸਦੀ ਦੇਣ ਦੀ ਕੋਸ਼ਿਸ਼ ਕੀਤੀ ਹੈ, ਉਮੀਦ ਕਰਦਾ ਦਰਸ਼ਕ ਦੋਹਾਂ ਪੱਖਾ ਨੂੰ ਪਸੰਦ ਕਰਨਗੇ।

ABOUT THE AUTHOR

...view details