ਚੰਡੀਗੜ੍ਹ:ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦੀਆਂ ਫਿਲਮਾਂ ਨੂੰ ਲੋਕ ਨਾ ਸਿਰਫ ਪਸੰਦ ਕਰਦੇ ਹਨ, ਸਗੋਂ ਕਈ ਵਾਰ ਉਨ੍ਹਾਂ ਦੀ ਸਿਆਣਪ ਵੀ ਲੋਕਾਂ ਨੂੰ ਹੈਰਾਨ ਕਰ ਦਿੰਦੀ ਹੈ। ਦਰਅਸਲ ਹਾਲ ਹੀ 'ਚ ਆਮਿਰ ਨੇ ਇੱਕ ਸਵਾਲ ਦਾ ਮਜ਼ਾਕੀਆ ਜਵਾਬ ਦਿੱਤਾ ਹੈ। ਇੰਟਰਵਿਊ 'ਚ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਤਲਾਕ ਤੋਂ ਬਾਅਦ ਵੀ ਇੱਕ-ਦੂਜੇ ਨਾਲ ਕੰਮ ਕਰਨਾ ਆਸਾਨ ਹੈ। ਫਿਰ ਆਮਿਰ ਨੇ ਵੀ ਇਸ ਸਵਾਲ ਨੂੰ ਮਜ਼ਾਕੀਆ ਤਰੀਕੇ ਨਾਲ ਹੈਂਡਲ ਕੀਤਾ।
ਦਰਅਸਲ ਹਾਲ ਹੀ 'ਚ ਆਮਿਰ ਖਾਨ ਦੀ ਪਤਨੀ ਕਿਰਨ ਰਾਓ ਦੀ ਫਿਲਮ 'ਲਾਪਤਾ ਲੇਡੀਜ਼' ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਜਿਸ ਨੂੰ ਲੈ ਕੇ ਉਸ ਦੀ ਕਾਫੀ ਚਰਚਾ ਹੋ ਰਹੀ ਹੈ। ਹੁਣ ਦੋਵੇਂ ਪਤੀ-ਪਤਨੀ ਇੱਕ ਇੰਟਰਵਿਊ 'ਚ ਇਕੱਠੇ ਨਜ਼ਰ ਆਏ, ਜਿੱਥੇ ਉਨ੍ਹਾਂ ਨੇ ਨਾ ਸਿਰਫ ਫਿਲਮ ਬਾਰੇ ਗੱਲ ਕੀਤੀ ਸਗੋਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਜਦੋਂ ਆਮਿਰ ਤੋਂ ਪੁੱਛਿਆ ਗਿਆ ਕਿ ਪ੍ਰਸ਼ੰਸਕ ਇਹ ਜਾਣਨਾ ਚਾਹੁੰਦੇ ਹਨ ਕਿ ਕੀ ਤਲਾਕ ਤੋਂ ਬਾਅਦ ਇਕੱਠੇ ਕੰਮ ਕਰਨਾ ਆਸਾਨ ਹੈ ਤਾਂ ਆਮਿਰ ਨੇ ਜਵਾਬ ਦਿੱਤਾ, 'ਕੀ ਕਿਸੇ ਡਾਕਟਰ ਨੇ ਕਿਹਾ ਹੈ ਕਿ ਅਸੀਂ ਤਲਾਕ ਤੋਂ ਬਾਅਦ ਇਕੱਠੇ ਕੰਮ ਨਹੀਂ ਕਰ ਸਕਦੇ?'