ਪੰਜਾਬ

punjab

ETV Bharat / entertainment

ਦੂਜੀ ਵਾਰ ਪਿਤਾ ਬਣੇ 'ਆਦਤ' ਫੇਮ ਗਾਇਕ ਨਿੰਜਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ - SINGER NINJA - SINGER NINJA

Ninja Became A Father For Second Time: ਪੰਜਾਬੀ ਗਾਇਕ ਨਿੰਜਾ ਦੁਬਾਰਾ ਪਿਤਾ ਬਣ ਗਏ ਹਨ, ਉਹਨਾਂ ਦੀ ਪਤਨੀ ਨੇ ਇੱਕ ਪੁੱਤ ਨੂੰ ਜਨਮ ਦਿੱਤਾ ਹੈ।

Aadat fame singer Ninja
Aadat fame singer Ninja

By ETV Bharat Entertainment Team

Published : Apr 12, 2024, 12:46 PM IST

ਚੰਡੀਗੜ੍ਹ:ਪਾਲੀਵੁੱਡ-ਬਾਲੀਵੁੱਡ ਸਿਤਾਰੇ ਜਿੱਥੇ ਆਪਣੀ ਅਦਾਕਾਰੀ ਅਤੇ ਗਾਇਕੀ ਕਾਰਨ ਸੁਰਖ਼ੀਆਂ ਬਟੋਰ ਦੇ ਰਹਿੰਦੇ ਹਨ, ਉੱਥੇ ਹੀ ਆਏ ਦਿਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਇਸੇ ਤਰ੍ਹਾਂ ਇਸ ਸਮੇਂ ਪੰਜਾਬੀ ਗਾਇਕ ਨਿੰਜਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿੱਚ ਹਨ।

ਦਰਅਸਲ, ਗਾਇਕ ਦੀ ਪਤਨੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ, ਕਹਿਣ ਦਾ ਭਾਵ ਹੈ ਕਿ ਗਾਇਕ ਨਿੰਜਾ ਦੂਜੀ ਵਾਰ ਪਿਤਾ ਬਣ ਗਏ ਹਨ, ਇਸ ਤੋਂ ਪਹਿਲਾਂ ਉਹ ਅਕਤੂਬਰ 2022 ਵਿੱਚ ਇੱਕ ਪੁੱਤਰ ਦੇ ਪਿਤਾ ਬਣੇ ਸਨ। ਹੁਣ ਗਾਇਕ ਨੇ ਇੰਸਟਾਗ੍ਰਾਮ ਉਤੇ ਆਪਣੇ ਦੂਜੇ ਬੱਚੇ ਜਿਸਦਾ ਨਾਂਅ ਉਹਨਾਂ ਨੇ ਓਮਕਾਰ ਰੱਖਿਆ ਹੈ, ਉਸਦੇ ਪੈਰਾਂ ਦੀਆਂ ਫੋਟੋਆਂ ਸਾਂਝੀਆਂ ਕਰਕੇ ਇਸ ਖੁਸ਼ੀ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ।

ਹੁਣ ਗਾਇਕ ਦੀ ਇਸ ਖੁਸ਼ ਵਿੱਚ ਸਾਰੇ ਸਿਤਾਰੇ ਵੀ ਸ਼ਾਮਿਲ ਹੋ ਰਹੇ ਹਨ ਅਤੇ ਗਾਇਕ ਨੂੰ ਆਪਣੇ ਆਪਣੇ ਅੰਦਾਜ਼ ਵਿੱਚ ਵਧਾਈ ਸੰਦੇਸ਼ ਭੇਜ ਰਹੇ ਹਨ। ਇਸ ਵਿੱਚ ਨਵਰਾਜ ਹੰਸ, ਰਾਣਾ ਰਣਬੀਰ, ਹੈਪੀ ਰਾਏਕੋਟੀ ਵਰਗੇ ਕਲਾਕਾਰਾਂ ਦੇ ਨਾਂਅ ਸ਼ਾਮਿਲ ਹਨ।

ਇਸ ਦੌਰਾਨ ਗਾਇਕ ਨਿੰਜਾ ਬਾਰੇ ਗੱਲ ਕਰੀਏ ਤਾਂ ਨਿੰਜਾ ਇਸ ਸਮੇਂ ਹੌਲੀ-ਹੌਲੀ ਪੰਜਾਬੀ ਫਿਲਮਾਂ ਅਤੇ ਸੰਗੀਤ ਉਦਯੋਗ ਦਾ ਮੁੱਖ ਸਥਾਨ ਬਣ ਰਿਹਾ ਹੈ। ਗਾਇਕੀ ਵਿੱਚ ਆਪਣਾ ਕਰੀਅਰ ਬਣਾਉਣ ਤੋਂ ਪਹਿਲਾਂ ਉਸਨੇ ਭੰਗੜਾ ਪੇਸ਼ਕਾਰ ਵਜੋਂ ਸੰਗੀਤ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਸੀ। ਸੰਗੀਤ ਅਤੇ ਮਨੋਰੰਜਨ ਦੀ ਦੁਨੀਆ ਵਿੱਚ ਇਹ ਗਾਇਕ ਦਾ ਪਹਿਲਾਂ ਕਦਮ ਸੀ। ਨਿੰਜਾ ਨੂੰ 'ਰੋਈ ਨਾ', 'ਆਦਤ', 'ਜਿੰਨੇ ਸਾਹ', 'ਧੋਖਾ', 'ਜ਼ਿੰਦਗੀ', 'ਤੇਰੀ ਹੋਈ ਨਾ ਹੁੰਦੀ' ਵਰਗੇ ਗੀਤ ਲਈ ਜਾਣਿਆ ਜਾਂਦਾ ਹੈ, ਇਸ ਤੋਂ ਇਲਾਵਾ ਗਾਇਕ ਕਈ ਫਿਲਮਾਂ ਵਿੱਚ ਵੀ ਸ਼ਾਨਦਾਰ ਕੰਮ ਕਰ ਚੁੱਕੇ ਹਨ।

ABOUT THE AUTHOR

...view details