ਪੰਜਾਬ

punjab

ETV Bharat / entertainment

ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਨਿਕਲਿਆ ਸਬਜ਼ੀ ਵੇਚਣ ਵਾਲਾ, ਹੁਣ ਪੁਲਿਸ ਤੋਂ ਮੰਗ ਰਿਹਾ ਮੁਆਫ਼ੀ - SALMAN KHAN

ਸਲਮਾਨ ਖਾਨ ਨੂੰ ਧਮਕੀ ਦੇਣ ਵਾਲਾ ਵਿਅਕਤੀ ਸਬਜ਼ੀ ਵੇਚਣ ਵਾਲਾ ਨਿਕਲਿਆ ਹੈ ਅਤੇ ਉਸ ਨੇ ਸਲਮਾਨ ਨੂੰ ਧਮਕੀ ਦੇਣ ਵਾਲੀ ਮੇਲ ਬਾਰੇ ਦੱਸਿਆ ਹੈ।

Salman Khan
Salman Khan (getty)

By ETV Bharat Entertainment Team

Published : Oct 24, 2024, 12:12 PM IST

ਮੁੰਬਈ (ਬਿਊਰੋ): ਹਾਲ ਹੀ 'ਚ ਸਲਮਾਨ ਖਾਨ ਨੂੰ ਧਮਕੀ ਮਿਲੀ ਸੀ ਕਿ ਜੇਕਰ ਅਦਾਕਾਰ 5 ਕਰੋੜ ਰੁਪਏ ਦੀ ਰਕਮ ਅਦਾ ਕਰ ਦੇਵੇਗਾ ਤਾਂ ਲਾਰੈਂਸ ਬਿਸ਼ਨੋਈ ਨਾਲ ਉਸ ਦਾ ਮਾਮਲਾ ਸੁਲਝ ਜਾਵੇਗਾ। ਧਮਕੀ 'ਚ ਇਹ ਵੀ ਕਿਹਾ ਗਿਆ ਕਿ ਜੇਕਰ ਸਲਮਾਨ ਖਾਨ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਦੀ ਹਾਲਤ ਵੀ ਬਾਬਾ ਸਿੱਦੀਕੀ ਵਰਗੀ ਹੋ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ ਸਿਆਸਤਦਾਨ ਅਤੇ ਸਲਮਾਨ ਖਾਨ ਦੇ ਕਰੀਬੀ ਦੋਸਤ ਬਾਬਾ ਸਿੱਦੀਕੀ ਦੀ ਹਾਲ ਹੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ, ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਹੁਣ ਇੱਕ ਸਬਜ਼ੀ ਵਿਕਰੇਤਾ ਸਾਹਮਣੇ ਆਇਆ ਹੈ, ਜਿਸ ਨੇ 5 ਕਰੋੜ ਰੁਪਏ ਦੀ ਧਮਕੀ ਦਿੱਤੀ ਸੀ ਅਤੇ ਹਾਲ ਹੀ ਵਿੱਚ ਉਸ ਨੇ ਆਪਣੀ ਧਮਕੀ ਲਈ ਮੁਆਫੀ ਵੀ ਮੰਗੀ ਸੀ।

ਉਲੇਖਯੋਗ ਹੈ ਕਿ ਸਲਮਾਨ ਖਾਨ ਨੂੰ ਇਹ ਧਮਕੀ ਮੁੰਬਈ ਟ੍ਰੈਫਿਕ ਪੁਲਿਸ ਕੋਲ ਆਈ ਹੈ। ਮੁਲਜ਼ਮ ਦੀ ਪਛਾਣ ਸਬਜ਼ੀ ਵਿਕਰੇਤਾ ਸ਼ੇਖ ਹੁਸੈਨ ਮੌਸੀਨ (24) ਵਜੋਂ ਹੋਈ ਹੈ, ਜੋ ਜਮਸ਼ੇਦਪੁਰ ਦਾ ਰਹਿਣ ਵਾਲਾ ਹੈ। ਹੁਣ ਵਰਲੀ ਪੁਲਿਸ ਮੁਲਜ਼ਮ ਨੂੰ ਟਰਾਂਜ਼ਿਟ ਰਿਮਾਂਡ ਲਈ ਝਾਰਖੰਡ ਜ਼ਿਲ੍ਹਾਂ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਫਿਰ ਰਿਮਾਂਡ ਤੋਂ ਬਾਅਦ ਉਸ ਨੂੰ ਮੁੰਬਈ ਲਿਆਂਦਾ ਜਾਵੇਗਾ। ਪੁਲਿਸ ਅਧਿਕਾਰੀ ਮੁਤਾਬਕ ਪੁਲਿਸ ਨੇ ਪਹਿਲਾਂ ਨੰਬਰ ਟਰੇਸ ਕੀਤਾ ਅਤੇ ਫਿਰ ਵਿਅਕਤੀ ਨੂੰ ਫੜਨ ਲਈ ਟੀਮ ਭੇਜੀ ਗਈ। ਇੱਕ ਟੀਮ ਗੁਹਾਟੀ ਅਤੇ ਇੱਕ ਝਾਰਖੰਡ ਗਈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਉਸੇ ਨੰਬਰ ਤੋਂ ਮਾਫੀ ਮੰਗਣ ਵਾਲਾ ਸੁਨੇਹਾ ਮਿਲਿਆ, ਜਿਸ ਵਿੱਚ ਲਿਖਿਆ ਸੀ ਕਿ ਇਹ ਗਲਤੀ ਨਾਲ ਹੋਇਆ ਹੈ।

ਦੱਸ ਦੇਈਏ ਕਿ ਕਾਲਾ ਹਿਰਨ ਸ਼ਿਕਾਰ (1998) ਮਾਮਲੇ 'ਚ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ ਹੋਈ ਸੀ ਪਰ ਜਦੋਂ ਸਲਮਾਨ ਖਾਨ ਦੋ ਦਿਨ ਜੇਲ੍ਹ 'ਚ ਬਿਤਾਉਣ ਤੋਂ ਬਾਅਦ ਜ਼ਮਾਨਤ 'ਤੇ ਬਾਹਰ ਆਏ ਤਾਂ ਬਿਸ਼ਨੋਈ ਭਾਈਚਾਰੇ 'ਚ ਗੁੱਸਾ ਸੀ ਅਤੇ ਉਦੋਂ ਤੋਂ ਹੀ ਲਾਰੈਂਸ ਬਿਸ਼ਨੋਈ ਨੇ ਆਪਣੇ ਗੈਂਗ ਨਾਲ ਮਿਲ ਕੇ ਸਲਮਾਨ ਖਾਨ ਨੂੰ ਮਾਰਨ ਦੀ ਯੋਜਨਾ ਬਣਾਈ ਹੈ। 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਘਰ ਦੇ ਕੋਲ ਦੋ ਲੋਕਾਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ। ਇੰਨਾ ਹੀ ਨਹੀਂ ਇਹ ਗੈਂਗ ਸਲਮਾਨ ਖਾਨ ਦੇ ਸਮਰਥਕਾਂ ਅਤੇ ਕਰੀਬੀਆਂ ਨੂੰ ਡਰਾਉਣ ਲਈ ਹਮਲੇ ਕਰ ਰਿਹਾ ਹੈ।

ਇਹ ਵੀ ਪੜ੍ਹੋ:

ABOUT THE AUTHOR

...view details