ਮੋਗਾ:ਸੋਨੂੰ ਸੂਦ ਦੀ ਐਕਸ਼ਨ ਫਿਲਮ 'ਫਤਿਹ' ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਟੱਕਰ ਸਾਊਥ ਅਦਾਕਾਰ ਰਾਮ ਚਰਨ ਦੀ 'ਗੇਮ ਚੇਂਜਰ' ਨਾਲ ਹੋਈ ਹੈ। ਸੋਨੂੰ ਸੂਦ ਦੀ ਫਤਿਹ ਦਾ ਨਿਰਦੇਸ਼ਨ ਅਤੇ ਨਿਰਮਾਣ ਖੁਦ ਅਦਾਕਾਰ ਨੇ ਕੀਤਾ ਹੈ ਅਤੇ ਇਸ ਵਿੱਚ ਜੈਕਲੀਨ ਫਰਨਾਂਡੀਜ਼, ਨਸੀਰੂਦੀਨ ਸ਼ਾਹ ਅਤੇ ਵਿਜੇ ਰਾਜ਼ ਵੀ ਮੁੱਖ ਭੂਮਿਕਾਵਾਂ ਵਿੱਚ ਹਨ।
ਪੂਰੇ ਜੋਸ਼ ਨਾਲ ਫਿਲਮ 'ਫਤਿਹ' ਦੇਖ ਰਹੇ ਨੇ ਮੋਗਾ ਵਾਸੀ
ਜਿਵੇਂ ਕਿ ਫਿਲਮ 'ਫਤਿਹ' ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਗਈ ਹੈ, ਜਿਸ ਨੂੰ ਲੈ ਕੇ ਪੰਜਾਬ ਵਾਸੀਆਂ ਖਾਸ ਤੌਰ ਉਤੇ ਅਦਾਕਾਰ ਦੇ ਖੁਦ ਦੇ ਜ਼ਿਲ੍ਹੇ ਮੋਗੇ ਵਿੱਚ ਅਲੱਗ ਤਰ੍ਹਾਂ ਦਾ ਮਾਹੌਲ ਹੈ, ਦਰਸ਼ਕ ਹੁੰਮ-ਹੁੰਮਾ ਕੇ ਟ੍ਰੈਕਟਰ-ਟਰਾਲੀਆਂ ਭਰ ਭਰ ਕੇ ਸਿਨੇਮਾਘਰਾਂ ਵਿੱਚ ਫਿਲਮ ਦੇਖਣ ਪਹੁੰਚ ਰਹੇ ਹਨ।
ਜਦੋਂ ਸਾਡੀ ਟੀਮ ਨੇ ਦਰਸ਼ਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਫਿਲਮ ਦੇਖ ਦੇ ਕਈ ਕਾਰਨ ਹਨ, ਸਭ ਤੋਂ ਪਹਿਲਾਂ ਇਸ ਫਿਲਮ ਦੀ ਕਮਾਈ ਨੇਕ ਕੰਮ ਲਈ ਵਰਤੀ ਜਾਵੇਗੀ, ਦੂਜਾ ਲੰਮੇਂ ਸਮੇਂ ਬਾਅਦ ਸੋਨੂੰ ਸੂਦ ਦੀ ਕੋਈ ਫਿਲਮ ਆ ਰਹੀ ਹੈ ਅਤੇ ਤੀਜਾ ਉਨ੍ਹਾਂ ਨੇ ਇਸ ਫਿਲਮ ਵਿੱਚ ਕਾਫੀ ਗੰਭੀਰ ਮੁੱਦਾ ਪ੍ਰਸ਼ੰਸਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।