ਚੰਡੀਗੜ੍ਹ:ਆਪਣੇ ਅਲੱਗ ਤਰ੍ਹਾਂ ਦੇ ਗੀਤਾਂ ਕਾਰਨ ਹਮੇਸ਼ਾ ਚਰਚਾ ਵਿੱਚ ਰਹਿੰਦੀ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਹੁਣ ਆਪਣੇ ਗੀਤ 'ਠੱਗ ਲਾਈਫ਼' ਕਾਰਨ ਕਾਫੀ ਵਿਵਾਦ ਦਾ ਸਾਹਮਣਾ ਕਰ ਰਹੀ ਹੈ, ਦਰਅਸਲ, ਗਾਇਕਾ ਖਿਲਾਫ਼ ਹਾਈਕੋਰਟ ਦੇ ਇੱਕ ਵਕੀਲ ਨੇ ਜਲੰਧਰ ਪੁਲਿਸ ਕਮਿਸ਼ਨਰੇਟ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਤੋਂ ਬਾਅਦ ਪੰਜਾਬੀ ਗਾਇਕਾ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰੀ ਪੈ ਰਹੀਆਂ ਹਨ।
ਜੀ ਹਾਂ...ਇਸ ਪੂਰੇ ਮਾਮਲੇ ਸੰਬੰਧੀ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਵਕੀਲ ਨੇ ਕਿਹਾ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਜੈਸਮੀਨ ਸੈਂਡਲਸ ਦੀ ਵੀਡੀਓ ਦੇਖੀ ਸੀ, ਜਿਸ 'ਚ ਗਾਇਕਾ ਨੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਵਕੀਲ ਨੇ ਇਸ ਮਾਮਲੇ ਸੰਬੰਧੀ ਪੁਲਿਸ ਕਮਿਸ਼ਨਰ ਦਫ਼ਤਰ ਨੂੰ ਸ਼ਿਕਾਇਤ ਭੇਜ ਦਿੱਤੀ ਹੈ।
ਆਪਣੀ ਸ਼ਿਕਾਇਤ ਵਿੱਚ ਵਕੀਲ ਨੇ ਲਿਖਿਆ, 'ਜੈਸਮੀਨ ਸੈਂਡਲਸ ਦੀ ਮੈਂ ਇੱਕ ਰੀਲ ਦੇਖੀ, ਇਸ ਰੀਲ ਵਿੱਚ ਗਾਇਕਾ ਛੋਟੇ ਕੱਪੜੇ ਪਾ ਕੇ ਸਟੇਜ ਉਤੇ ਖੜ੍ਹੀ ਜਨਤਕ ਤੌਰ ਉਤੇ ਬਹੁਤ ਹੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰ ਰਹੀ ਸੀ।' ਇਸ ਬਾਅਦ ਉਨ੍ਹਾਂ ਨੇ ਗਾਣੇ ਦੀ ਲਾਈਨ ਬਾਰੇ ਵੀ ਦੱਸਿਆ।