ਹੈਦਰਾਬਾਦ: 'ਪ੍ਰੀਖਿਆ ਪੇ ਚਰਚਾ' ਪ੍ਰੋਗਰਾਮ ਦਾ ਆਯੋਜਨ ਅੱਜ ਦਿੱਲੀ ਵਿਖੇ ਹੋਣ ਜਾ ਰਿਹਾ ਹੈ। ਇਸ ਪ੍ਰੋਗਰਾਮ ਲਈ ਰਜਿਸਟਰੇਸ਼ਨ ਕਰਵਾਉਣ ਤੋਂ ਬਾਅਦ ਚੁਣੇ ਹੋਏ ਵਿਦਿਆਰਥੀਆਂ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇਗਾ। ਇਸ ਲਈ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਤਿਆਰੀ ਕਰ ਲੈਣ, ਕਿਉਕਿ ਇਹ ਪ੍ਰੋਗਰਾਮ ਸ਼ੁਰੂ ਹੋਣ 'ਚ ਬਹੁਤ ਹੀ ਘਟ ਸਮੇਂ ਰਹਿ ਗਿਆ ਹੈ। ਵਿਦਿਆਰਥੀਆਂ ਤੋਂ ਇਲਾਵਾ, ਇਸ ਇਵੈਂਟ 'ਚ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਵੀ ਸ਼ਾਮਲ ਹੋਣ ਦਾ ਮੌਕਾ ਮਿਲੇਗਾ।
'ਪ੍ਰੀਖਿਆ ਪੇ ਚਰਚਾ' ਪ੍ਰੋਗਰਾਮ ਦਾ ਸਮੇਂ: ਸਿੱਖਿਆ ਮੰਤਰਾਲੇ ਵੱਲੋ ਹਰ ਸਾਲ 'ਪ੍ਰੀਖਿਆ ਪੇ ਚਰਚਾ' ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ 'ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਤਣਾਅ ਤੋਂ ਮੁਕਤ ਹੋਣ ਦੇ ਟਿਪਸ ਦਿੰਦੇ ਹਨ। ਇਸਦੇ ਨਾਲ ਹੀ, ਚੁਣੇ ਹੋਏ ਵਿਦਿਆਰਥੀਆਂ ਨਾਲ ਗੱਲਬਾਤ ਵੀ ਕਰਦੇ ਹਨ। ਇਸ ਸਾਲ 'ਪ੍ਰੀਖਿਆ ਪੇ ਚਰਚਾ' ਪ੍ਰੋਗਰਾਮ ਦਾ ਆਯੋਜਨ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ, ਭਾਰਤ ਮੰਡਪਮ ਵਿਖੇ ਹੋਣ ਜਾ ਰਿਹਾ ਹੈ। ਇਹ ਪ੍ਰੋਗਰਾਮ ਅੱਜ ਸਵੇਰੇ 11 ਵਜੇ ਸ਼ੁਰੂ ਹੋ ਜਾਵੇਗਾ।