ਹੈਦਰਾਬਾਦ: CTET ਪ੍ਰੀਖਿਆ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਜ਼ਰੂਰੀ ਖਬਰ ਸਾਹਮਣੇ ਆਈ ਹੈ। ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਦੇ ਜੁਲਾਈ 2024 ਸੈਸ਼ਨ 'ਚ ਸ਼ਾਮਲ ਹੋਣ ਲਈ ਰਜਿਸਟ੍ਰੇਸ਼ਨ ਕਰਵਾਉਣ ਦਾ ਅੱਜ ਆਖਰੀ ਮੌਕਾ ਹੈ। CBSE ਦੁਆਰਾ ਇਸ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਐਪਲੀਕੇਸ਼ਨ ਵਿੰਡੋ ਅੱਜ ਰਾਤ 11:59 ਵਜੇ ਬੰਦ ਕਰ ਦਿੱਤੀ ਜਾਵੇਗੀ।
ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਲਈ ਇਸ ਤਰ੍ਹਾਂ ਕਰੋ ਰਜਿਸਟ੍ਰੇਸ਼ਨ:ਜੇਕਰ ਤੁਸੀਂ ਅਜੇ ਤੱਕ ਰਜਿਸਟ੍ਰੇਸ਼ਨ ਨਹੀਂ ਕੀਤਾ ਹੈ, ਤਾਂ CBSE ਦੁਆਰਾ ਇਸ ਪ੍ਰੀਖਿਆ ਲਈ ਲਾਂਚ ਕੀਤੇ ਗਏ ਅਧਿਕਾਰਿਤ ਪੋਰਟਲ Ctet.nic.in 'ਤੇ ਐਕਟਿਵ ਲਿੰਕ ਤੋਂ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੌਰਾਨ ਉਮੀਦਵਾਰਾਂ ਨੂੰ ਨਿਰਧਾਰਿਤ ਫੀਸ ਦਾ ਭੁਗਤਾਨ ਵੀ ਔਨਲਾਈਨ ਕਰਨਾ ਹੋਵੇਗਾ। ਪੇਪਰ-1 ਜਾਂ ਪੇਪਰ-2 ਲਈ ਫੀਸ 1000 ਰੁਪਏ ਹੈ, ਜਦਕਿ ਦੋਨੋ ਪੇਪਰਾਂ ਲਈ ਕੁੱਲ 1200 ਰੁਪਏ ਫੀਸ ਹੈ। SC/ST ਅਤੇ ਅਪਾਹਜ ਉਮੀਦਵਾਰਾਂ ਲਈ ਫੀਸ ਸਿਰਫ਼ 500 ਅਤੇ 600 ਰੁਪਏ ਹੈ।
ਇਸ ਸਮੇਂ ਤੱਕ ਹੀ ਕਰ ਸਕੋਗੇ ਰਜਿਸਟ੍ਰੇਸ਼ਨ:ਉਮੀਦਵਾਰ ਇਸ ਗੱਲ ਦਾ ਧਿਆਨ ਰੱਖਣ ਕਿ ਉਹ ਰਾਤ 11:59 ਵਜੇ ਤੱਕ ਹੀ CTET ਪ੍ਰੀਖਿਆ ਲਈ ਅਪਲਾਈ ਕਰ ਸਕਣਗੇ ਅਤੇ ਇਸ ਸਮੇਂ ਦੌਰਾਨ ਹੀ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਬਾਅਦ ਐਪਲੀਕੇਸ਼ਨ ਵਿੰਡੋ ਬੰਦ ਹੋ ਜਾਵੇਗੀ। ਦੱਸ ਦਈਏ ਕਿ ਅਪਲਾਈ ਪ੍ਰੀਕਿਰੀਆ 7 ਮਾਰਚ ਤੋਂ ਸ਼ੁਰੂ ਕੀਤੀ ਗਈ ਸੀ ਅਤੇ 2 ਮਾਰਚ ਤੱਕ ਨਿਰਧਾਰਿਤ ਕੀਤੀ ਗਈ ਹੈ। ਹਾਲਾਂਕਿ, CBSE ਨੇ ਬਾਅਦ ਵਿੱਚ ਇਸ ਤਰੀਕ ਨੂੰ ਵਧਾ ਕੇ 5 ਅਪ੍ਰੈਲ ਤੱਕ ਕਰ ਦਿੱਤਾ ਸੀ।
CTET ਪ੍ਰੀਖਿਆ ਦੀ ਤਰੀਕ:CBSE ਨੇ CTET ਜੁਲਾਈ 2024 ਸੈਸ਼ਨ ਲਈ ਪ੍ਰੀਖਿਆ ਦੀ ਤਰੀਕ ਦਾ ਐਲਾਨ ਪਹਿਲਾ ਹੀ ਕਰ ਦਿੱਤਾ ਸੀ। ਇਸ ਪ੍ਰੀਖਿਆ ਦਾ ਆਯੋਜਨ 7 ਜੁਲਾਈ ਨੂੰ ਕੀਤਾ ਜਾਵੇਗਾ। ਇਸ 'ਚ ਸ਼ਾਮਲ ਹੋਣ ਲਈ ਉਮੀਦਵਾਰਾਂ ਲਈ ਦਾਖਲਾ ਪੱਤਰ ਜਾਰੀ ਕੀਤੇ ਜਾਣਗੇ, ਜਿਸਨੂੰ ਉਮੀਦਵਾਰ ਪ੍ਰੀਖਿਆ ਦੀ ਤਰੀਕ ਤੋਂ 2 ਜਾਂ 3 ਦਿਨ ਪਹਿਲਾ ਪ੍ਰੀਖਿਆ ਪੋਰਟਲ 'ਤੇ ਐਕਟਿਵ ਲਿੰਕ ਤੋਂ ਆਪਣੇ ਐਪਲੀਕੇਸ਼ਨ ਨੰਬਰ ਅਤੇ ਜਨਮ ਦੀ ਤਰੀਕ ਭਰਕੇ ਡਾਊਨਲੋਡ ਕਰ ਸਕਦੇ ਹਨ।