ਹੈਦਰਾਬਾਦ:ਪੰਜਾਬ ਸਕੂਲ ਸਿੱਖਿਆ ਬੋਰਡ ਨੇ 2024-25 ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। 8ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 19 ਫਰਵਰੀ 2025 ਤੋਂ ਸ਼ੁਰੂ ਹੋਣਗੀਆਂ ਅਤੇ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 10 ਮਾਰਚ 2025 ਤੋਂ ਸ਼ੁਰੂ ਹੋਣਗੀਆਂ। ਇਸ ਦੌਰਾਨ ਵਿਦਿਆਰਥੀਆਂ ਦੀਆਂ ਆਪਣੀਆਂ ਪ੍ਰੀਖਿਆਵਾਂ ਨੂੰ ਲੈ ਕੇ ਚਿੰਤਾਵਾਂ ਵੱਧ ਜਾਂਦੀਆਂ ਹਨ। ਇਸ ਲਈ ਤੁਸੀਂ ਕੁਝ ਵਧੀਆਂ ਟਿਪਸ ਅਪਣਾ ਕੇ ਪੜ੍ਹਾਈ ਕਰ ਸਕਦੇ ਹੋ ਅਤੇ ਚੰਗੇ ਨੰਬਰਾਂ ਨਾਲ ਪਾਸ ਵੀ ਹੋ ਸਕਦੇ ਹੋ।
ETV Bharat / education-and-career
10ਵੀਂ -12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਐਲਾਨ, ਚੰਗੇ ਨੰਬਰਾਂ ਨਾਲ ਪਾਸ ਹੋਣ ਲਈ ਅਪਣਾਓ ਇਹ 9 ਟਿਪਸ - EXAM PREPARATION
ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀਆ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।
EXAM PREPARATION (Getty Images)
Published : Dec 6, 2024, 1:36 PM IST
ਪੇਪਰਾਂ ਦੀ ਇਸ ਤਰ੍ਹਾਂ ਕਰੋ ਤਿਆਰੀ
- ਮਿਹਨਤ ਕਰੋ: ਪ੍ਰੀਖਿਆਵਾਂ ਦੌਰਾਨ ਮਿਹਤਨ ਕਰਨਾ ਸਭ ਤੋਂ ਜ਼ਰੂਰੀ ਹੈ। ਇਸ ਲਈ ਜ਼ਿਆਦਾ ਸਮੇਂ ਪੜ੍ਹਾਈ ਨੂੰ ਦਿਓ। ਚੰਗੇ ਨੰਬਰਾਂ ਨਾਲ ਪਾਸ ਹੋਣ ਲਈ ਤੁਸੀਂ ਰਾਤ ਨੂੰ ਵੀ ਪੜ੍ਹਾਈ ਕਰ ਸਕਦੇ ਹੋ।
- ਟਾਈਮ ਟੇਬਲ ਬਣਾਓ: ਪ੍ਰੀਖਿਆਵਾਂ ਆਉਣ 'ਤੇ ਇੱਕ ਟਾਈਮ ਟੇਬਲ ਤਿਆਰ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਪੜ੍ਹਾਈ ਕਰਨ 'ਚ ਆਸਾਨੀ ਹੋਵੇਗੀ। ਇਸ ਲਈ ਅਜਿਹਾ ਟਾਈਮ ਟੇਬਲ ਤਿਆਰ ਕਰੋ, ਜਿਸਨੂੰ ਤੁਸੀਂ ਫਾਲੋ ਕਰ ਸਕੋ। ਕਈ ਵਾਰ ਬੱਚੇ ਟਾਈਮ ਟੇਬਲ ਬਣਾ ਲੈਂਦੇ ਹਨ ਪਰ ਜ਼ਿਆਦਾ ਸਮੇਂ ਤੱਕ ਉਸਨੂੰ ਫਾਲੋ ਨਹੀਂ ਕਰ ਪਾਉਂਦੇ। ਇਸ ਲਈ ਪਹਿਲਾ ਹੀ ਅਜਿਹਾ ਟਾਈਮ ਟੇਬਲ ਬਣਾਓ, ਜਿਸਨੂੰ ਤੁਸੀਂ ਰੋਜ਼ਾਨਾ ਫਾਲੋ ਕੀਤਾ ਜਾ ਸਕੇ।
- ਸਹੀ ਖਾਣਾ-ਪੀਣਾ: ਸਿਹਤਮੰਦ ਰਹਿਣ ਲਈ ਸਹੀਂ ਖਾਣਾ-ਪੀਣਾ ਬਹੁਤ ਜ਼ਰੂਰੀ ਹੈ। ਇਸ ਲਈ ਟਾਈਮ ਟੇਬਲ ਅਜਿਹਾ ਤਿਆਰ ਕਿ ਤੁਹਾਨੂੰ ਖਾਣ-ਪੀਣ ਦਾ ਵੀ ਸਹੀ ਸਮੇਂ ਮਿਲ ਸਕੇ ਅਤੇ ਸਿਹਤ 'ਤੇ ਕੋਈ ਅਸਰ ਵੀ ਨਾ ਪਵੇ।
- ਤਿਆਰ ਕੀਤੇ ਨੋਟਸ ਪੜ੍ਹੋ: ਤੁਹਾਨੂੰ ਨੋਟਸ ਜ਼ਰੂਰ ਤਿਆਰ ਕਰਨੇ ਚਾਹੀਦੇ ਹਨ। ਇਹ ਨੋਟਸ ਪੇਪਰ ਦੇ ਸਮੇਂ ਤੁਹਾਡੇ ਕੰਮ ਆ ਸਕਦੇ ਹਨ। ਜੇਕਰ ਤੁਸੀਂ ਨੋਟਸ ਪੜ੍ਹੋਗੇ ਤਾਂ ਚੀਜ਼ਾਂ ਨੂੰ ਯਾਦ ਕਰਨਾ ਤੁਹਾਡੇ ਲਈ ਆਸਾਨ ਹੋਵੇਗਾ। ਅਜਿਹਾ ਕਰਨ ਨਾਲ ਸਮੇਂ ਵੀ ਬਚੇਗਾ ਅਤੇ ਪੇਪਰ 'ਚ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਵੀ ਯਾਦ ਰਹਿਣਗੇ।
- ਕੰਮਜ਼ੋਰ ਵਿਸ਼ੇ 'ਤੇ ਜ਼ਿਆਦਾ ਧਿਆਨ ਦਿਓ: ਹਰ ਇੱਕ ਵਿਦਿਆਰਥੀ ਕਿਸੇ ਨਾ ਕਿਸੇ ਵਿਸ਼ੇ 'ਚੋ ਕੰਮਜ਼ੋਰ ਹੁੰਦਾ ਹੈ। ਇਸ ਲਈ ਪੇਪਰ ਦੌਰਾਨ ਅਜਿਹੇ ਵਿਸ਼ੇ 'ਤੇ ਜ਼ਿਆਦਾ ਧਿਆਨ ਦਿਓ, ਜਿਸ ਦੀ ਤਿਆਰੀ ਕਰਨਾ ਤੁਹਾਡੇ ਲਈ ਮੁਸ਼ਕਿਲ ਹੋ ਸਕਦਾ ਹੈ।
- ਪੁਰਾਣੇ ਪ੍ਰਸ਼ਨ ਪੱਤਰਾਂ ਨੂੰ ਹੱਲ ਕਰੋ: ਤੁਸੀਂ ਪੁਰਾਣੇ ਪ੍ਰਸ਼ਨ ਪੱਤਰਾਂ ਨੂੰ ਹੱਲ ਕਰ ਸਕਦੇ ਹੋ। ਕਈ ਵਾਰ ਪੁਰਾਣੇ ਪ੍ਰਸ਼ਨ ਪੱਤਰਾਂ ਵਿੱਚੋ ਹੀ ਕੋਈ ਸਵਾਲ ਆ ਜਾਂਦਾ ਹੈ।
- ਸਾਰੇ ਵਿਸ਼ਿਆਂ ਨੂੰ ਇੱਕ ਵਾਰ 'ਚ ਨਾ ਪੜ੍ਹੋ: ਕਈ ਵਾਰ ਵਿਦਿਆਰਥੀ ਸਾਰੇ ਵਿਸ਼ਿਆਂ ਨੂੰ ਇਕੱਠੇ ਲੈ ਕੇ ਬੈਠ ਜਾਂਦੇ ਹਨ। ਅਜਿਹਾ ਕਰਨ ਨਾਲ ਤੁਹਾਨੂੰ ਕੁਝ ਵੀ ਯਾਦ ਨਹੀਂ ਹੋਵੇਗਾ। ਇਸ ਲਈ ਤੁਹਾਨੂੰ ਇੱਕ-ਇੱਕ ਕਰਕੇ ਵਿਸ਼ੇ ਨੂੰ ਚੁਣਨਾ ਚਾਹੀਦਾ ਹੈ ਅਤੇ ਫਿਰ ਉਸ ਹਿਸਾਬ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ।
- ਤਣਾਅ ਮੁਕਤ ਹੋ ਕੇ ਪੜ੍ਹਾਈ ਕਰੋ: ਕਈ ਵਿਦਿਆਰਥੀ ਪ੍ਰੀਖਿਆਵਾਂ ਦੀਆਂ ਤਰੀਕਾਂ ਆਉਣ 'ਤੇ ਹੀ ਡਰਨ ਲੱਗ ਜਾਂਦੇ ਹਨ। ਪਰ ਤੁਹਾਨੂੰ ਅਜਿਹਾ ਨਹੀਂ ਕਰਨਾ ਹੈ। ਜੇਕਰ ਤੁਸੀਂ ਚਿੰਤਾ 'ਚ ਰਹਿ ਕੇ ਪੜ੍ਹਾਈ ਕਰੋਗੇ ਤਾਂ ਕੁਝ ਵੀ ਯਾਦ ਨਹੀਂ ਰਹੇਗਾ। ਇਸ ਲਈ ਹਮੇਸ਼ਾ ਤਣਾਅ ਮੁਕਤ ਰਹਿ ਕੇ ਪੜ੍ਹਾਈ ਕਰੋ।
- ਇੰਟਰਨੈੱਟ ਤੋਂ ਦੂਰੀ: ਅੱਜ ਦੇ ਸਮੇਂ 'ਚ ਲੋਕ ਮੋਬਾਈਲ ਦਾ ਜ਼ਿਆਦਾ ਇਸਤਾਮਾਲ ਕਰਦੇ ਹਨ। ਇਸ ਕਾਰਨ ਬੱਚੇ ਪੜ੍ਹਾਈ ਵੱਲ ਧਿਆਨ ਨਹੀਂ ਦੇ ਪਾਉਂਦੇ ਅਤੇ ਪ੍ਰੀਖਿਆਵਾਂ 'ਚ ਫੇਲ ਹੋ ਜਾਂਦੇ ਹਨ। ਇਸ ਲਈ ਪ੍ਰੀਖਿਆਵਾਂ ਦੌਰਾਨ ਮੋਬਾਈਲ, ਟੀਵੀ ਅਤੇ ਲੈਪਟਾਪ ਆਦਿ ਵਰਗੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ।
ਇਹ ਵੀ ਪੜ੍ਹੋ:-