ਹੈਦਰਾਬਾਦ: ਜੇਈਈ ਮੇਨ ਸੈਸ਼ਨ 2 ਲਈ ਕੱਲ੍ਹ ਤੋਂ ਸੁਧਾਰ ਵਿੰਡੋ ਓਪਨ ਕੀਤੀ ਜਾ ਰਹੀ ਹੈ। ਨੈਸ਼ਨਲ ਟੈਸਟਿੰਗ ਏਜੰਸੀ ਕੱਲ੍ਹ ਨੂੰ ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ 'ਚ ਸੁਧਾਰ ਕਰਨ ਲਈ ਅਧਿਕਾਰਿਤ ਵੈੱਬਸਾਈਟ https://jeemain.nta.ac.in 'ਤੇ ਲਿੰਕ ਨੂੰ ਐਕਟਿਵ ਕਰੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਉਮੀਦਵਾਰਾਂ ਲਈ ਸੁਧਾਰ ਵਿੰਡੋ 7 ਮਾਰਚ ਤੱਕ ਖੁੱਲ੍ਹੀ ਰਹੇਗੀ। ਇਸ ਤੋਂ ਬਾਅਦ ਲਿੰਕ ਨੂੰ ਪੋਰਟਲ ਤੋਂ ਹਟਾ ਦਿੱਤਾ ਜਾਵੇਗਾ। ਤੁਸੀਂ 6 ਅਤੇ 7 ਮਾਰਚ ਨੂੰ ਆਪਣੀ ਆਨਲਾਈਨ ਅਰਜ਼ੀ ਵਿੱਚ ਹੋਈਆਂ ਗਲਤੀਆਂ ਨੂੰ ਠੀਕ ਕਰ ਸਕੋਗੇ। ਇਸਦੇ ਲਈ ਸੁਧਾਰ ਵਿੰਡੋ ਕੱਲ੍ਹ ਖੁੱਲ ਜਾਵੇਗੀ। NTA ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਹੋਣ 'ਤੇ +91-11-40759000 'ਤੇ ਕਾਲ ਕਰੋ ਜਾਂ jeemain@nta.ac.in 'ਤੇ ਈਮੇਲ ਕਰ ਸਕਦੇ ਹੋ ਅਤੇ ਵੈੱਬਸਾਈਟ www.nta.ac.in ਜਾਂ https://jeemain.nta 'ਤੇ ਸੰਪਰਕ ਕਰੋ।
ETV Bharat / education-and-career
ਕੱਲ੍ਹ ਤੋਂ ਖੁੱਲੇਗੀ ਜੇਈਈ ਮੇਨ ਸੈਸ਼ਨ 2 ਲਈ ਸੁਧਾਰ ਵਿੰਡੋ, ਕਰ ਸਕੋਗੇ ਇਹ ਬਦਲਾਅ - ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ
JEE Main 2024 Session 2: ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ ਲਈ ਹਾਲ ਹੀ ਵਿੱਚ ਅਪਲਾਈ ਕਰਨ ਦੀ ਆਖਰੀ ਤਰੀਕ ਨੂੰ ਅੱਗੇ ਵਧਾਇਆ ਗਿਆ ਸੀ। ਉਮੀਦਵਾਰਾਂ ਨੂੰ ਫਾਰਮ ਭਰਨ ਲਈ 4 ਮਾਰਚ ਦਾ ਆਖਰੀ ਮੌਕਾ ਦਿੱਤਾ ਗਿਆ ਸੀ। ਹੁਣ 6 ਮਾਰਚ ਨੂੰ ਸੁਧਾਰ ਵਿੰਡੋ ਓਪਨ ਕੀਤੀ ਜਾਵੇਗੀ।
Published : Mar 5, 2024, 1:37 PM IST
ਇਨ੍ਹਾਂ ਵੇਰਵਿਆਂ ਵਿੱਚ ਕਰ ਸਕੋਗੇ ਬਦਲਾਅ: ਜੇਈਈ ਮੇਨ ਸੈਸ਼ਨ 2 ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਮੋਬਾਈਲ ਨੰਬਰ, ਇਮੇਲ, ਪਤਾ, ਐਮਰਜੈਂਸੀ ਕੰਟੇਕਟ ਅਤੇ ਉਮੀਦਵਾਰ ਦੀ ਫੋਟੋ ਸਮੇਤ ਹੋਰ ਕਈ ਬਦਲਾਅ ਕਰਨ ਦੀ ਆਗਿਆ ਮਿਲੇਗੀ। ਇਸ ਤੋਂ ਇਲਾਵਾ, ਵਿਦਿਅਕ ਯੋਗਤਾ ਵੇਰਵੇ, ਜਨਮ ਦੀ ਤਰੀਕ, ਸ਼੍ਰੈਣੀ, ਉਪ-ਸ਼੍ਰੇਣੀ/PWD ਦਸਤਖਤ ਅਤੇ ਕਾਗਜ਼ ਵਿੱਚ ਤਬਦੀਲੀਆਂ ਕਰਨ ਦੀ ਵੀ ਇਜਾਜ਼ਤ ਹੋਵੇਗੀ।
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ ਲਈ ਹਾਲ ਹੀ ਵਿੱਚ ਅਪਲਾਈ ਕਰਨ ਦੀ ਆਖਰੀ ਤਰੀਕ ਨੂੰ ਅੱਗੇ ਵਧਾਇਆ ਗਿਆ ਸੀ। ਉਮੀਦਵਾਰਾਂ ਨੂੰ 4 ਮਾਰਚ ਤੱਕ ਫਾਰਮ ਭਰਨ ਦਾ ਆਖਰੀ ਮੌਕਾ ਦਿੱਤਾ ਗਿਆ ਸੀ। ਹੁਣ ਕੱਲ੍ਹ ਨੂੰ ਸੁਧਾਰ ਵਿੰਡੋ ਓਪਨ ਕਰ ਦਿੱਤੀ ਜਾਵੇਗੀ। ਇਸਦੇ ਨਾਲ ਹੀ, ਅਪ੍ਰੈਲ ਮਹੀਨੇ ਵਿੱਚ ਪ੍ਰੀਖਿਆ ਦਾ ਆਯੋਜਨ ਕੀਤਾ ਜਾਵੇਗਾ। ਪ੍ਰੀਖਿਆ ਲਈ ਐਡਮਿਟ ਕਾਰਡ ਤਿੰਨ ਦਿਨ ਪਹਿਲਾ ਜਾਰੀ ਕਰ ਦਿੱਤੇ ਜਾਣਗੇ।