ਹੈਦਰਾਬਾਦ: ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ ਫਾਰ ਪੋਸਟ ਗ੍ਰੈਜੂਏਟ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਕੱਲ੍ਹ (31 ਜਨਵਰੀ 2024) ਹੈ। NTA ਵੱਲੋਂ CUET PG ਪ੍ਰੀਖਿਆ 2024 ਲਈ ਰਜਿਸਟਰੇਸ਼ਨ ਵਿੰਡੋ ਕੱਲ੍ਹ ਨੂੰ ਬੰਦ ਕਰ ਦਿੱਤੀ ਜਾਵੇਗੀ। ਜਿਨ੍ਹਾਂ ਉਮੀਦਵਾਰਾਂ ਨੇ ਅਜੇ ਤੱਕ ਅਪਲਾਈ ਨਹੀਂ ਕੀਤਾ ਹੈ, ਤਾਂ ਉਹ ਅਧਿਕਾਰਿਤ ਵੈੱਬਸਾਈਟ pgcuet.samarth.ac.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ETV Bharat / education-and-career
NTA ਕੱਲ੍ਹ ਬੰਦ ਕਰ ਦੇਵੇਗਾ ਰਜਿਸਟਰੇਸ਼ਨ ਵਿੰਡੋ, ਜਲਦ ਭਰ ਲਓ CUET PG ਪ੍ਰੀਖਿਆ ਲਈ ਅਰਜ਼ੀ ਫਾਰਮ - CUET PG Exam Form Filling Fee
CUET PG 2024: CUET PG ਪ੍ਰੀਖਿਆ ਲਈ NTA ਵੱਲੋਂ ਕੱਲ੍ਹ ਰਜਿਸਟਰੇਸ਼ਨ ਵਿੰਡੋ ਬੰਦ ਕਰ ਦਿੱਤੀ ਜਾਵੇਗੀ। ਇਸ ਲਈ ਪਹਿਲਾ ਤੋਂ ਹੀ ਪ੍ਰੀਖਿਆ ਲਈ ਅਰਜ਼ੀ ਫਾਰਮ ਭਰ ਲਓ।
Published : Jan 30, 2024, 12:03 PM IST
CUET PG ਪ੍ਰੀਖਿਆ ਫਾਰਮ ਭਰਨ ਲਈ ਦੇਣੀ ਪਵੇਗੀ ਫੀਸ: ਅਧਿਕਾਰਿਤ ਸੂਚਨਾ ਅਨੁਸਾਰ, ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਦੋ ਪੇਪਰਾਂ ਲਈ 1,200 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਇਸ ਦੇ ਨਾਲ ਹੀ ਹਰੇਕ ਪੇਪਰ ਲਈ 600 ਰੁਪਏ ਵਾਧੂ ਫੀਸ ਦੇਣੀ ਪਵੇਗੀ। ਇਸ ਤੋਂ ਇਲਾਵਾ, ਜਨਰਲ-ਆਰਥਿਕ ਤੌਰ 'ਤੇ ਕਮਜ਼ੋਰ ਸੈਕਸ਼ਨ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ-ਨਾਨ-ਕ੍ਰੀਮੀ ਲੇਅਰ ਲਈ ਅਰਜ਼ੀ ਫੀਸ 1,000 ਰੁਪਏ ਅਤੇ ਹਰੇਕ ਪੇਪਰ ਲਈ 500 ਰੁਪਏ ਵਾਧੂ ਫੀਸ ਦੇਣੀ ਪਵੇਗੀ। ਇਸ ਦੇ ਨਾਲ ਹੀ, ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਥਰਡ ਲਿੰਗ ਨਾਲ ਸਬੰਧਤ ਉਮੀਦਵਾਰਾਂ ਨੂੰ 900 ਰੁਪਏ ਦੇਣੇ ਹੋਣਗੇ। ਜਦਕਿ ਅਪਾਹਜ ਵਿਅਕਤੀਆਂ ਨੂੰ 800 ਰੁਪਏ ਅਦਾ ਕਰਨੇ ਪੈਣਗੇ। ਦੇਸ਼ ਤੋਂ ਬਾਹਰ ਦੇ ਬਿਨੈਕਾਰਾਂ ਨੂੰ ਦੋ ਟੈਸਟ ਪੇਪਰਾਂ ਲਈ 6,000 ਰੁਪਏ ਅਤੇ ਹਰੇਕ ਪੇਪਰ ਲਈ 2,000 ਰੁਪਏ ਵਾਧੂ ਅਦਾ ਕਰਨੇ ਪੈਣਗੇ।
CUET PG ਪ੍ਰੀਖਿਆ ਫਾਰਮ ਇਸ ਤਰ੍ਹਾਂ ਭਰੋ:CUET PG ਪ੍ਰੀਖਿਆ ਐਪਲੀਕੇਸ਼ਨ ਫਾਰਮ ਭਰਨ ਲਈ ਸਭ ਤੋਂ ਪਹਿਲਾ ਉਮੀਦਵਾਰਾਂ ਨੂੰ ਅਧਿਕਾਰਿਤ ਵੈੱਬਸਾਈਟ pgcuet.samarth.ac.in 'ਤੇ ਜਾਣਾ ਹੋਵੇਗਾ। ਹੁਣ ਉਮੀਦਵਾਰ ਐਕਟਿਵਿਟੀ ਦੇ ਤਹਿਤ CUET PG 2024 ਲੌਗਇਨ ਲਿੰਕ 'ਤੇ ਕਲਿੱਕ ਕਰਨ। ਫਿਰ ਨਵੇਂ ਰਜਿਸਟਰੇਸ਼ਨ 'ਤੇ ਕਲਿੱਕ ਕਰੋ ਅਤੇ ਆਪਣਾ ਰਜਿਸਟਰੇਸ਼ਨ ਕਰੋ। ਇਸ ਤੋਂ ਬਾਅਦ, ਜਨਰੇਟ ਕੀਤੇ ਗਏ ਪ੍ਰਮਾਣ ਪੱਤਰਾਂ ਨਾਲ ਲੌਗਇਨ ਕਰੋ ਅਤੇ ਐਪਲੀਕੇਸ਼ਨ ਭਰੋ। ਹੁਣ ਜ਼ਰੂਰੀ ਦਸਤਾਵੇਜ਼ਾਂ ਨੂੰ ਅਪਲੋਡ ਕਰੋ ਅਤੇ ਅਰਜ਼ੀ ਦੀ ਫੀਸ ਦਾ ਭੁਗਤਾਨ ਕਰੋ। ਇਸ ਤੋਂ ਬਾਅਦ, CUET PG ਐਪਲੀਕੇਸ਼ਨ ਪੱਤਰ 2024 ਜਮ੍ਹਾਂ ਕਰੋ। ਫਿਰ ਪੁਸ਼ਟੀਕਰਨ ਪੇਜ਼ ਨੂੰ ਡਾਊਨਲੋਡ ਕਰੋ ਅਤੇ ਪ੍ਰਿੰਟ ਆਊਟ ਲਓ।