ਹੈਦਰਾਬਾਦ: NEET UG 2024 ਪ੍ਰੀਖਿਆ ਦਾ ਆਯੋਜਨ ਅੱਜ ਦੁਪਹਿਰ 2 ਵਜੇ ਤੋਂ 5:20 ਵਜੇ ਤੱਕ ਕੀਤਾ ਗਿਆ ਸੀ। ਇਸ ਸਾਲ ਪ੍ਰੀਖਿਆ 'ਚ 24 ਲੱਖ ਤੋਂ ਜ਼ਿਆਦਾ ਉਮੀਦਵਾਰ ਸ਼ਾਮਲ ਹੋਏ ਸੀ। ਪ੍ਰੀਖਿਆ ਦੇਸ਼ਭਰ 'ਚ 557 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ 'ਚ ਆਯੋਜਿਤ ਕੀਤੀ ਗਈ ਸੀ। ਹੁਣ ਪ੍ਰੀਖਿਆ ਖਤਮ ਹੋ ਚੁੱਕੀ ਹੈ ਅਤੇ ਤੁਸੀਂ ਪ੍ਰਸ਼ਣ ਪੱਤਰ ਨਾਲ ਜੁੜੀ ਜਾਣਕਾਰੀ ਪਾ ਸਕਦੇ ਹੋ।
ETV Bharat / education-and-career
NEET UG 2024 ਦੀ ਪ੍ਰੀਖਿਆ ਅੱਜ, ਇਸ ਦਿਨ ਐਲਾਨੇ ਜਾਣਗੇ ਨਤੀਜੇ - NEET UG 2024 Exam - NEET UG 2024 EXAM
NEET UG 2024 Exam: NEET UG ਪ੍ਰੀਖਿਆ ਦਾ ਆਯੋਜਨ ਅੱਜ ਦੇਸ਼ ਭਰ 'ਚ ਕੀਤਾ ਗਿਆ ਸੀ। ਪ੍ਰੀਖਿਆ ਖਤਮ ਹੁੰਦੇ ਹੀ ਤੁਸੀਂ ਪ੍ਰਸ਼ਣ ਪੱਤਰ ਨਾਲ ਜੁੜੀ ਜਾਣਕਾਰੀ ਹਾਸਿਲ ਕਰ ਸਕਦੇ ਹੋ।
Published : May 5, 2024, 7:20 PM IST
ਕਿਵੇਂ ਰਿਹਾ ਪ੍ਰਸ਼ਣ ਪੱਤਰ?: NTA ਵੱਲੋ ਪ੍ਰੀਖਿਆ ਦਾ ਆਯੋਜਨ ਦੁਪਹਿਰ 2 ਵਜੇ ਤੋਂ ਲੈ ਕੇ ਸ਼ਾਮ 5:20 ਵਜੇ ਤੱਕ ਕੀਤਾ ਗਿਆ ਹੈ। NEET UG ਪ੍ਰੀਖਿਆ 'ਚ ਇਸ ਸਾਲ ਕਿਸੇ ਵੀ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਗਿਆ ਸੀ। ਪ੍ਰਸ਼ਨ ਪੱਤਰ ਕੁੱਲ 720 ਅੰਕਾਂ ਦਾ ਆਇਆ ਸੀ, ਜਿਸ ਵਿੱਚ ਕੁੱਲ 4 ਭਾਗ ਸੀ, ਜਿਨ੍ਹਾਂ 'ਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ ਅਤੇ ਬੋਟਨੀ ਆਦਿ ਸ਼ਾਮਲ ਸੀ। ਹਰੇਕ ਭਾਗ ਵਿੱਚ ਸੈਕਸ਼ਨ ਏ ਵਿੱਚੋਂ 35 ਪ੍ਰਸ਼ਨਾਂ ਦੇ ਜਵਾਬ ਦੇਣੇ ਸੀ, ਜਦਕਿ ਸੈਕਸ਼ਨ ਬੀ ਵਿੱਚ ਦਿੱਤੇ ਗਏ 15 ਪ੍ਰਸ਼ਨਾਂ ਵਿੱਚੋਂ ਕੁੱਲ 10 ਪ੍ਰਸ਼ਨਾਂ ਦੇ ਉੱਤਰ ਦੇਣੇ ਸੀ। ਹਰੇਕ ਸਹੀ ਉੱਤਰ ਲਈ 4 ਅੰਕ ਨਿਰਧਾਰਤ ਕੀਤੇ ਗਏ ਹਨ। ਇਸ ਪ੍ਰੀਖਿਆ ਲਈ ਐਨਟੀਏ ਵੱਲੋਂ ਨੈਗੇਟਿਵ ਮਾਰਕਿੰਗ ਵੀ ਰੱਖੀ ਗਈ ਹੈ।
NEET UG ਪ੍ਰੀਖਿਆ ਦੇ ਨਤੀਜਿਆਂ ਦੀ ਤਰੀਕ: ਅੱਜ NEET UG ਦੀ ਪ੍ਰੀਖਿਆ ਖਤਮ ਹੋ ਚੁੱਕੀ ਹੈ। ਹੁਣ NTA ਵੱਲੋ ਆਂਸਰ ਕੀ ਜਾਰੀ ਕਰ ਦਿੱਤੀ ਜਾਵੇਗੀ। ਇਸ ਉਤਰ ਕੁੰਜੀ 'ਤੇ ਦਰਜ ਇਤਰਾਜ਼ਾਂ ਨੂੰ ਹੱਲ ਕਰਨ ਤੋਂ ਬਾਅਦ NTA ਅੰਤਿਮ ਉੱਤਰ ਕੁੰਜੀ ਦੇ ਆਧਾਰ 'ਤੇ ਨਤੀਜਿਆਂ ਦਾ ਐਲਾਨ ਕਰੇਗਾ। ਨਤੀਜਾ 14 ਜੂਨ, 2024 ਨੂੰ ਐਲਾਨ ਕੀਤਾ ਜਾਵੇਗਾ, ਜਿਸ ਤੋਂ ਬਾਅਦ ਵਿਦਿਆਰਥੀ NTA ਦੀ ਅਧਿਕਾਰਤ ਵੈੱਬਸਾਈਟ exams.nta.ac.in/NEET 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਣਗੇ।