ਹੈਦਰਾਬਾਦ:ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਮਦਰਾਸ ਵੱਲੋ ਅੱਜ 17 ਮਈ ਨੂੰ JEE ਐਡਵਾਂਸਡ 2024 ਦੇ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ। ਜਿਹੜੇ ਉਮੀਦਵਾਰਾਂ ਨੇ ਇਸ ਪ੍ਰੀਖਿਆ ਲਈ ਰਜਿਸਟਰ ਕੀਤਾ ਸੀ, ਉਹ JEE ਐਡਵਾਂਸਡ ਦੀ ਅਧਿਕਾਰਿਤ ਵੈੱਬਸਾਈਟ jeeadv.ac.in ਦੇ ਰਾਹੀ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਲਿੰਕ ਅੱਜ ਸਵੇਰੇ 10 ਵਜੇ ਐਕਟਿਵ ਕਰ ਦਿੱਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ IIT ਮਦਰਾਸ ਨੇ JEE ਐਡਵਾਂਸਡ ਲਈ ਵਿਦੇਸ਼ਾਂ 'ਚ ਵੀ ਨਵੇਂ 3 ਪ੍ਰੀਖਿਆ ਕੇਂਦਰ ਬਣਾਏ ਹਨ।
JEE ਐਡਵਾਂਸਡ 2024 ਐਡਮਿਟ ਕਾਰਡ ਇਸ ਤਰ੍ਹਾਂ ਕਰੋ ਡਾਊਨਲੋਡ: JEE ਐਡਵਾਂਸਡ 2024 ਦੇ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾ JEE ਦੀ ਅਧਿਕਾਰਿਤ ਵੈੱਬਸਾਈਟ jeeadv.ac.in 'ਤੇ ਜਾਓ। ਫਿਰ ਹੋਮ ਪੇਜ 'ਤੇ ਉਪਲਬਧ JEE ਐਡਵਾਂਸਡ 2024 ਐਡਮਿਟ ਕਾਰਡ ਲਿੰਕ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਨਵਾਂ ਪੇਜ਼ ਖੁੱਲ੍ਹ ਜਾਵੇਗਾ, ਜਿੱਥੇ ਉਮੀਦਵਾਰ ਲੌਗਇਨ ਵੇਰਵੇ ਭਰ ਸਕਦੇ ਹਨ। ਫਿਰ ਸਬਮਿਟ 'ਤੇ ਕਲਿੱਕ ਕਰੋ ਅਤੇ ਐਡਮਿਟ ਕਾਰਡ ਡਾਊਨਲੋਡ ਕਰੋ।
ਵਿਦੇਸ਼ੀ ਕੇਂਦਰਾਂ ਦੀ ਕਰ ਸਕੋਗੇ ਚੋਣ: IIT ਮਦਰਾਸ ਨੇ ਆਪਣੇ ਬਿਆਨ 'ਚ ਕਿਹਾ ਕਿ ਉਮੀਦਵਾਰ JEE ਐਡਵਾਂਸਡ 2024 'ਚ ਸ਼ਾਮਲ ਹੋਣ ਲਈ ਅਬੂ ਧਾਬੀ, ਦੁਬਈ ਅਤੇ ਕਾਠਮੰਡੂ ਦੀ ਚੋਣ ਕਰ ਸਕਦੇ ਹਨ। ਜਿਹੜੇ ਉਮੀਦਵਾਰਾਂ ਨੇ ਪਹਿਲਾ ਹੀ ਭਾਰਤ ਦੀ ਚੋਣ ਕਰ ਲਈ ਹੈ ਅਤੇ ਵਿਦੇਸ਼ੀ ਕੇਂਦਰਾਂ ਦੇ ਆਪਸ਼ਨ ਬਿਨ੍ਹਾਂ ਹੀ ਫੀਸ ਦਾ ਭੁਗਤਾਨ ਕਰ ਦਿੱਤਾ ਹੈ, ਉਨ੍ਹਾਂ ਨੂੰ ਆਪਣੇ ਕੇਂਦਰ ਅਤੇ ਦੇਸ਼ ਦੀ ਪਸੰਦ ਨੂੰ ਸਹੀ ਕਰਨ ਦਾ ਮੌਕਾ ਦਿੱਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਿਦੇਸ਼ ਅਤੇ ਭਾਰਤ 'ਚ ਪ੍ਰੀਖਿਆ ਕੇਂਦਰਾਂ ਲਈ ਫੀਸ ਅਲੱਗ-ਅਲੱਗ ਹੈ।