ਹੈਦਰਾਬਾਦ: CUET UG ਪ੍ਰੀਖਿਆ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ 13 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਲਈ ਜ਼ਰੂਰੀ ਅਪਡੇਟ ਸਾਹਮਣੇ ਆਇਆ ਹੈ। ਦੇਸ਼ ਭਰ ਦੇ ਕੇਂਦਰੀ ਯੂਨੀਵਰਸਿਟੀਆਂ ਦੇ ਨਾਲ-ਨਾਲ ਭਾਗ ਲੈ ਰਹੇ ਰਾਜ, ਡੀਮਡ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਮਾਨਤਾ ਪ੍ਰਾਪਤ ਡਿਗਰੀ ਕਾਲਜਾਂ ਵਿੱਚ ਕਰਵਾਏ ਗਏ ਗ੍ਰੈਜੂਏਟ ਪੱਧਰ ਦੇ ਕੋਰਸਾਂ ਵਿੱਚ ਦਾਖਲੇ ਲਈ NTA ਦੁਆਰਾ ਆਯੋਜਿਤ CUET UG ਪ੍ਰੀਖਿਆ ਦੇ ਨਤੀਜਿਆਂ ਦੀ ਤਰੀਕ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ।
ETV Bharat / education-and-career
CUET UG ਪ੍ਰੀਖਿਆ ਦੇ ਨਤੀਜਿਆਂ ਦੀ ਤਰੀਕ ਦਾ ਜਲਦ ਹੋਵੇਗਾ ਐਲਾਨ - CUET UG Result 2024 Date - CUET UG RESULT 2024 DATE
CUET UG Result 2024 Date: NTA ਦੁਆਰਾ ਮਈ ਮਹੀਨੇ ਦੌਰਾਨ ਆਯੋਜਿਤ CUET UG 2024 ਦੀ ਪ੍ਰੀਖਿਆ ਦੇ ਨਤੀਜਿਆਂ ਦੇ ਐਲਾਨ ਨੂੰ ਲੈ ਕੇ UGC ਦੇ ਪ੍ਰਧਾਨ ਐਮ. ਜਗਦੀਸ਼ ਕੁਮਾਰ ਨੇ ਕਿਹਾ ਹੈ ਕਿ CUET-UG ਪ੍ਰੀਖਿਆ ਦੇ ਨਤੀਜਿਆਂ ਦੀ ਤਰੀਕ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
Published : Jul 4, 2024, 10:41 AM IST
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ CUET UG ਪ੍ਰੀਖਿਆ ਦੇ ਨਤੀਜੇ 30 ਜੂਨ ਤੱਕ ਐਲਾਨੇ ਜਾਣੇ ਸੀ। ਹਾਲਾਂਕਿ, NTA ਵੱਲੋ ਹੁਣ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। UGC ਦੇ ਪ੍ਰਧਾਨ ਐਮ. ਜਗਦੀਸ਼ ਕੁਮਾਰ ਨੇ ਕਿਹਾ ਹੈ ਕਿ NTA CUET UG ਨਤੀਜਿਆਂ 'ਤੇ ਕੰਮ ਕਰ ਰਹੀ ਹੈ ਅਤੇ ਜਲਦ ਹੀ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਸਾਲ 261 ਕੇਂਦਰਾਂ, ਰਾਜਾਂ, ਡੀਮਡ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ 'ਚ ਅੰਡਰਗਰੈਜੂਏਟ ਕੋਰਸਾਂ ਵਿੱਚ ਦਾਖ਼ਲੇ ਲਈ 13.40 ਲੱਖ ਤੋਂ ਵੱਧ ਉਮੀਦਵਾਰਾਂ ਨੇ ਪ੍ਰੀਖਿਆ ਲਈ ਰਜਿਸਟਰ ਕੀਤਾ ਸੀ।
ਦੱਸ ਦਈਏ ਕਿ NTA ਨੇ CUET UG ਪ੍ਰੀਖਿਆ ਦਾ ਆਯੋਜਨ ਮਈ ਮਹੀਨੇ ਦੌਰਾਨ ਕੀਤਾ ਸੀ। ਇਸ ਪ੍ਰੀਖਿਆ ਤੋਂ ਬਾਅਦ ਏਜੰਸੀ ਦੁਆਰਾ ਉੱਤਰ-ਕੁੰਜੀਆਂ ਜਾਰੀ ਕੀਤੀਆਂ ਜਾਣੀਆਂ ਸੀ, ਜਿਨ੍ਹਾਂ 'ਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਇੰਤਰਾਜ਼ ਜਤਾਉਣ ਦਾ ਮੌਕਾ ਦਿੱਤਾ ਜਾਣਾ ਸੀ। ਇਨ੍ਹਾਂ ਇੰਤਰਾਜ਼ਾਂ ਦੀ ਜਾਂਚ ਤੋਂ ਬਾਅਦ ਹੀ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।