ਹੈਦਰਾਬਾਦ:UPSC ਦੀ ਸਿਵਲ ਸਰਵਿਸਿਜ਼ ਪ੍ਰੀਲਿਮਜ਼ ਪ੍ਰੀਖਿਆ ਅੱਜ ਆਯੋਜਿਤ ਕੀਤੀ ਜਾ ਰਹੀ ਹੈ। ਦੇਸ਼ ਦੇ ਅਲੱਗ-ਅਲੱਗ ਰਾਜਾਂ ਦੇ ਕੇਦਰਾਂ 'ਚ ਪ੍ਰੀਖਿਆ ਹੋਵੇਗੀ। ਸਿਵਲ ਸਰਵਿਸਿਜ਼ ਪ੍ਰੀਲਿਮਜ਼ ਪ੍ਰੀਖਿਆ ਦੋ ਸ਼ਿਫ਼ਟਾ 'ਚ ਆਯੋਜਿਤ ਕੀਤੀ ਜਾ ਰਹੀ ਹੈ। ਪਹਿਲੀ ਸ਼ਿਫ਼ਟ 9:30 ਵਜੇ ਸ਼ੁਰੂ ਹੋ ਚੁੱਕੀ ਹੈ ਅਤੇ ਦੂਜੀ ਸ਼ਿਫ਼ਟ ਦੁਪਹਿਰ 2:30 ਵਜੇ ਸ਼ੁਰੂ ਹੋਵੇਗੀ। ਸਿਵਲ ਸਰਵਿਸਿਜ਼ ਪ੍ਰੀਲਿਮਜ਼ ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ ਆਪਣਾ ਐਡਮਿਟ ਕਾਰਡ ਪ੍ਰੀਖਿਆ ਕੇਦਰਾਂ 'ਚ ਲੈ ਕੇ ਜਾਣਾ ਹੋਵੇਗਾ। ਇਸਦੇ ਨਾਲ ਹੀ, ਆਈਡੀ ਕਾਰਡ ਵੀ ਜ਼ਰੂਰੀ ਹੈ।
ਐਡਮਿਟ ਕਾਰਡ ਅਤੇ ਪਹਿਚਾਣ ਪੱਤਰ ਜ਼ਰੂਰੀ: ਜਿਹੜੇ ਉਮੀਦਵਾਰ ਸਿਵਲ ਸਰਵਿਸਿਜ਼ ਪ੍ਰੀਲਿਮਜ਼ ਪ੍ਰੀਖਿਆ 'ਚ ਸ਼ਾਮਲ ਹੋਣ ਜਾ ਰਹੇ ਹਨ, ਉਹ ਆਪਣਾ ਐਡਮਿਟ ਕਾਰਡ ਅਤੇ ਪਹਿਚਾਣ ਪੱਤਰ ਪ੍ਰੀਖਿਆ 'ਚ ਲੈ ਕੇ ਜਾਣ। ਬਿਨ੍ਹਾਂ ਐਡਮਿਟ ਕਾਰਡ ਅਤੇ ਪਹਿਚਾਣ ਪੱਤਰ ਦੇ ਪ੍ਰੀਖਿਆ ਕੇਦਰਾਂ 'ਚ ਐਂਟਰੀ ਨਹੀਂ ਹੋਵੇਗੀ। ਉਮੀਦਵਾਰ ਪ੍ਰੀਖਿਆ ਕੇਦਰਾਂ 'ਚ ਸਮੇਂ ਤੋਂ ਘੱਟੋ-ਘੱਟ 30 ਤੋਂ 60 ਮਿੰਟ ਪਹਿਲਾ ਪਹੁੰਚ ਜਾਣ। ਜੇਕਰ ਤੁਸੀਂ ਥੋੜ੍ਹਾਂ ਵੀ ਲੇਟ ਹੁੰਦੇ ਹੋ, ਤਾਂ ਪ੍ਰੀਖਿਆ ਕੇਂਦਰਾਂ 'ਚ ਐਂਟਰੀ ਨਹੀਂ ਹੋਵੇਗੀ।