ਹੈਦਰਾਬਾਦ:ਰਾਜਸਥਾਨ 'ਚ ਸੀਨੀਅਰ ਟੀਚਰ ਦੇ ਅਹੁਦਿਆਂ 'ਤੇ ਭਰਤੀਆ ਕੱਢੀਆ ਗਈਆ ਹਨ। ਇਨ੍ਹਾਂ ਅਸਾਮੀਆਂ ਦਾ ਨੋਟਿਸ ਕੁਝ ਸਮਾਂ ਪਹਿਲਾਂ ਹੀ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਅੱਜ ਤੋਂ ਰਜਿਸਟ੍ਰੇਸ਼ਨ ਲਿੰਕ ਖੁੱਲ੍ਹ ਜਾਵੇਗਾ। ਜਿਹੜੇ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ ਅਤੇ ਇਸ ਲਈ ਜ਼ਰੂਰੀ ਯੋਗਤਾ ਰੱਖਦੇ ਹਨ, ਉਹ ਐਪਲੀਕੇਸ਼ਨ ਲਿੰਕ ਖੁੱਲ੍ਹਣ ਤੋਂ ਬਾਅਦ ਫਾਰਮ ਭਰ ਸਕਦੇ ਹੋ। ਇਨ੍ਹਾਂ ਅਸਾਮੀਆਂ ਲਈ ਤੁਸੀਂ ਅਪਲਾਈ ਸਿਰਫ਼ ਆਨਲਾਈਨ ਹੀ ਕਰ ਸਕੋਗੇ। ਅਪਲਾਈ ਕਰਨ ਲਈ ਤੁਹਾਨੂੰ ਰਾਜਸਥਾਨ ਲੋਕ ਸੇਵਾ ਆਯੋਗ ਦੀ ਅਧਿਕਾਰਿਤ ਵੈੱਬਸਾਈਟ rpsc.rajasthan.gov.in 'ਤੇ ਜਾਣਾ ਹੋਵੇਗਾ।
ਇਨ੍ਹੇ ਉਮੀਦਵਾਰਾਂ ਦੀ ਹੋਵੇਗੀ ਭਰਤੀ:ਇਸ ਭਰਤੀ ਡਰਾਈਵ ਦੇ ਰਾਹੀ ਕੁੱਲ 347 ਅਹੁਦਿਆਂ 'ਤੇ ਉਮੀਦਵਾਰਾਂ ਦੀ ਭਰਤੀ ਹੋਵੇਗੀ। ਸੰਸਕ੍ਰਿਤ ਲਈ 79 ਅਹੁਦੇ, ਹਿੰਦੀ ਲਈ 39, ਅੰਗਰੇਜ਼ੀ ਲਈ 49, ਜਨਰਲ ਸਾਇੰਸ ਲਈ 65, ਗਣਿਤ ਲਈ 68, ਸਾਇੰਸ ਲਈ 47 ਅਹੁਦਿਆਂ 'ਤੇ ਭਰਤੀਆ ਕੱਢੀਆ ਗਈਆ ਹਨ।
ਇਸ ਦਿਨ ਤੱਕ ਕਰ ਸਕੋਗੇ ਅਪਲਾਈ: ਇਨ੍ਹਾਂ ਅਹੁਦਿਆਂ ਲਈ ਅੱਜ ਤੋਂ ਲੈ ਕੇ 6 ਮਾਰਚ 2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ। ਇਸ ਮਿਤੀ ਤੋਂ ਪਹਿਲਾਂ ਨਿਰਧਾਰਤ ਫਾਰਮੈਟ ਵਿੱਚ ਫਾਰਮ ਭਰੋ। ਇਹ ਅਸਾਮੀਆਂ ਦੂਜੇ ਦਰਜੇ ਦੇ ਅਧਿਆਪਕਾਂ ਦੀਆਂ ਹਨ।
ਕਿਵੇਂ ਹੋਵੇਗੀ ਚੋਣ:ਇਨ੍ਹਾਂ ਅਹੁਦਿਆਂ ਲਈ ਚੋਣ ਕਈ ਪੜਾਵਾਂ ਦੀ ਪ੍ਰੀਖਿਆ ਤੋਂ ਬਾਅਦ ਹੋਵੇਗੀ, ਜਿਸ 'ਚ ਸਭ ਤੋਂ ਪਹਿਲਾ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਲਈ ਲਿਖਿਤ ਪ੍ਰੀਖਿਆ ਆਯੋਜਿਤ ਕੀਤੀ ਜਾਵੇਗੀ। ਇਸ ਤੋਂ ਬਾਅਦ ਦਸਤਾਵੇਜ਼ ਵੈਰੀਫਿਕੇਸ਼ਨ ਅਤੇ ਬਾਕੀ ਦੇ ਪੜਾਅ ਆਯੋਜਿਤ ਹੋਣਗੇ।
ਉਮੀਦਵਾਰਾਂ 'ਚ ਹੋਣੀ ਚਾਹੀਦੀ ਹੈ ਇਹ ਯੋਗਤਾ:ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਦੀ ਯੋਗਤਾ ਅਲੱਗ-ਅਲੱਗ ਹੈ। ਇਨ੍ਹਾਂ ਅਹੁਦਿਆਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਪਾਉਣ ਲਈ ਤੁਸੀਂ ਅਧਿਕਾਰਿਤ ਵੈੱਬਸਾਈਟ 'ਤੇ ਦਿੱਤੇ ਨੋਟਿਸ ਨੂੰ ਚੈੱਕ ਕਰ ਸਕਦੇ ਹੋ। ਇਸ ਸਬੰਧਤ ਵਿਸ਼ੇ ਵਿੱਚ ਪੀਜੀ ਕੀਤੇ ਉਮੀਦਵਾਰ, ਜਿਨ੍ਹਾਂ ਦੇ ਕੋਲ੍ਹ ਟੀਚਿੰਗ ਦੀ ਡਿਗਰੀ ਜਾਂ ਡਿਪਲੋਮਾ ਹੋਵੇ, ਉਹ ਅਪਲਾਈ ਕਰ ਸਕਦੇ ਹਨ। ਉਮਰ ਹੱਦ 18 ਤੋਂ 40 ਸਾਲ ਤੈਅ ਕੀਤੀ ਗਈ ਹੈ।
ਅਪਲਾਈ ਕਰਨ ਲਈ ਦੇਣੀ ਪਵੇਗੀ ਫੀਸ: ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਜਨਰਲ, ਓ.ਬੀ.ਸੀ, ਕਰੀਮੀ ਲੇਅਰ ਬੀ.ਸੀ ਦੇ ਉਮੀਦਵਾਰਾਂ ਨੂੰ 600 ਰੁਪਏ ਫੀਸ ਦੇਣੀ ਹੋਵੇਗੀ, ਨਾਨ-ਕਰੀਮੀ OBC, MBC ਅਤੇ EWS ਉਮੀਦਵਾਰਾਂ ਨੂੰ 400 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। SC, ST ਅਤੇ PWBD ਲਈ ਫੀਸ 400 ਰੁਪਏ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਚੁਣੇ ਜਾਣ 'ਤੇ ਇਨ੍ਹਾਂ ਅਹੁਦਿਆਂ ਲਈ ਤਨਖ਼ਾਹ ਲਗਭਗ 48,000 ਤੋਂ 51,000 ਰੁਪਏ ਪ੍ਰਤੀ ਮਹੀਨਾ ਹੋ ਸਕਦੀ ਹੈ।