ਪੰਜਾਬ

punjab

ETV Bharat / education-and-career

ਸੀਏ ਫਾਈਨਲ ਅਤੇ ਇੰਟਰ ਮਈ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਹੋਏ ਜਾਰੀ, ਇਸ ਦਿਨ ਹੋਵੇਗੀ ਪ੍ਰੀਖਿਆ - CA May 2024 Admit Card - CA MAY 2024 ADMIT CARD

CA May 2024 Admit Card: ICAI ਦੁਆਰਾ ਆਯੋਜਿਤ ਕੀਤੇ ਜਾਣ ਵਾਲੀ ਸੀਏ ਫਾਈਨਲ ਅਤੇ ਇੰਟਰ ਮਈ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਜਾਰੀ ਹੋ ਗਏ ਹਨ। ਜਿਹੜੇ ਉਮੀਦਵਾਰਾਂ ਨੇ ਇਸ ਪ੍ਰੀਖਿਆ ਲਈ ਰਜਿਸਟਰ ਕੀਤਾ ਹੈ, ਉਹ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।

CA May 2024 Admit Card
CA May 2024 Admit Card

By ETV Bharat Features Team

Published : Apr 17, 2024, 3:00 PM IST

ਹੈਦਰਾਬਾਦ: ਸੀਏ ਫਾਈਨਲ ਅਤੇ ਇੰਟਰ ਮਈ ਪ੍ਰੀਖਿਆਵਾਂ ਦੀ ਤਿਆਰੀ 'ਚ ਲੱਗੇ ਉਮੀਦਵਾਰਾਂ ਲਈ ਜ਼ਰੂਰੀ ਖਬਰ ਸਾਹਮਣੇ ਆਈ ਹੈ। ICAI ਨੇ ਸੀਏ ਫਾਈਨਲ ਅਤੇ ਇੰਟਰ ਮਈ ਪ੍ਰੀਖਿਆਵਾਂ 'ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਲਈ ਅੱਜ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਇਸਦੇ ਨਾਲ ਹੀ, ICAI ਨੇ ਐਡਮਿਟ ਕਾਰਡ ਨੂੰ ਡਾਊਨਲੋਡ ਕਰਨ ਲਈ ਅਲੱਗ-ਅਲੱਗ ਲਿੰਕ ਵੀ ਅਧਿਕਾਰਿਤ ਵੈੱਬਸਾਈਟ icai.org 'ਤੇ ਐਕਟਿਵ ਕੀਤੇ ਹਨ।

ਇਸ ਤਰ੍ਹਾਂ ਕਰੋ ਐਡਮਿਟ ਕਾਰਡ ਡਾਊਨਲੋਡ: ਜੇਕਰ ਤੁਸੀਂ ICAI ਦੁਆਰਾ ਆਯੋਜਿਤ ਕੀਤੇ ਜਾਣ ਵਾਲੀ ਫਾਈਨਲ ਅਤੇ ਇੰਟਰ ਮਈ ਪ੍ਰੀਖਿਆਵਾਂ ਲਈ ਰਜਿਸਟਰ ਕੀਤਾ ਹੈ, ਤਾਂ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਸੰਸਥਾ ਦੀ ਵੈੱਬਸਾਈਟ 'ਤੇ ਜਾਓ। ਇਸ ਤੋਂ ਬਾਅਦ ਉਮੀਦਵਾਰਾਂ ਨੂੰ ਪ੍ਰੀਖਿਆ ਸੈਕਸ਼ਨ 'ਚ ਜਾਣਾ ਹੋਵੇਗਾ, ਜਿੱਥੇ ਡਾਊਨਲੋਡ ਲਿੰਕ ਐਕਟਿਵ ਕੀਤੇ ਗਏ ਹਨ। ਐਕਟਿਵ ਕੀਤੇ ਡਾਊਨਲੋਡ ਲਿੰਕ 'CA ਫਾਈਨਲ ਮਈ 2024 ਐਡਮਿਟ ਕਾਰਡ ਅਤੇ CA ਇੰਟਰ ਮਈ 2024 ਐਡਮਿਟ ਕਾਰਡ' ਹਨ, ਜਿੱਥੋ ਤੁਸੀਂ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ।

ਇਸ ਦਿਨ ਹੋਵੇਗੀ ਪ੍ਰੀਖਿਆ: ICAI ਨੇ ਸੀਏ ਫਾਈਨਲ ਅਤੇ ਇੰਟਰ ਮਈ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕੀਤਾ ਹੈ। ਇਸ ਤੋਂ ਪਤਾ ਲੱਗਾ ਹੈ ਕਿ ਸੀਏ ਇੰਟਰਮੀਡੀਏਟ ਦੀ ਪ੍ਰੀਖਿਆ 3 ਤੋਂ 17 ਮਈ ਤੱਕ ਆਯੋਜਿਤ ਕੀਤੀ ਜਾਵੇਗੀ, ਜਦਕਿ ਸੀਏ ਫਾਈਨਲ ਮਈ 2024 ਦੀ ਪ੍ਰੀਖਿਆ 2 ਤੋਂ 16 ਮਈ ਤੱਕ ਹੋਵੇਗੀ।

ਪ੍ਰੀਖਿਆ ਦੇ ਦਿਨ ਇਹ ਚੀਜ਼ਾਂ ਨਾਲ ਰੱਖੋ: ਪ੍ਰੀਖਿਆ ਦੇ ਦਿਨ ਉਮੀਦਵਾਰ ਫੋਟੋ ਆਈਡੀ, CA ਇੰਟਰ/ਫਾਇਨਲ ਮਈ 2024 ਐਡਮਿਟ ਕਾਰਡ, ਨੀਲਾ/ਕਾਲਾ ਬਾਲ ਪੁਆਇੰਟ ਪੈੱਨ, ਪਾਣੀ ਦੀ ਬੋਤਲ, ਛੋਟਾ ਹੈਂਡ ਸੈਨੀਟਾਈਜ਼ਰ ਨਾਲ ਲੈ ਕੇ ਜਾਣ।

ABOUT THE AUTHOR

...view details