ਪੰਜਾਬ

punjab

ETV Bharat / business

ਸ਼ੇਅਰ ਬਾਜ਼ਾਰ ਖੁੱਲ੍ਹਿਆ ਸਪਾਟ 'ਤੇ, ਸੈਂਸੈਕਸ 29 ਅੰਕਾਂ ਦੀ ਗਿਰਾਵਟ 'ਚ, ਨਿਫਟੀ 22,501 'ਤੇ ਖੁੱਲ੍ਹਿਆ - Stock Market Update

Stock Market Update: ਕਾਰੋਬਾਰੀ ਹਫਤੇ ਦੇ ਪਹਿਲੇ ਦਿਨ ਭਾਰਤੀ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਹੈ। ਬੀਐੱਸਈ 'ਤੇ ਸੈਂਸੈਕਸ 29 ਅੰਕਾਂ ਦੀ ਗਿਰਾਵਟ ਨਾਲ 74,097 'ਤੇ ਖੁੱਲ੍ਹਿਆ। NSE 'ਤੇ ਨਿਫਟੀ 0.04 ਫੀਸਦੀ ਦੇ ਵਾਧੇ ਨਾਲ 22,501 'ਤੇ ਖੁੱਲ੍ਹਿਆ। ਪੜ੍ਹੋ ਪੂਰੀ ਖਬਰ...

Stock Market Update
ਸ਼ੇਅਰ ਬਾਜ਼ਾਰ ਸਪਾਟ

By ETV Bharat Punjabi Team

Published : Mar 11, 2024, 12:55 PM IST

ਮੁੰਬਈ: ਕਾਰੋਬਾਰੀ ਹਫਤੇ ਦੇ ਦੂਜੇ ਦਿਨ ਸ਼ੇਅਰ ਬਾਜ਼ਾਰ ਸਪਾਟ ਖੁੱਲ੍ਹਿਆ ਹੈ। ਬੀਐੱਸਈ 'ਤੇ ਸੈਂਸੈਕਸ 29 ਅੰਕਾਂ ਦੀ ਗਿਰਾਵਟ ਨਾਲ 74,097 'ਤੇ ਖੁੱਲ੍ਹਿਆ ਹੈ। NSE 'ਤੇ ਨਿਫਟੀ 0.04 ਫੀਸਦੀ ਦੇ ਵਾਧੇ ਨਾਲ 22,501 'ਤੇ ਖੁੱਲ੍ਹਿਆ ਹੈ।

ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਹੀਰੋ ਮੋਟੋਕਾਰਪ, ਐਸਬੀਆਈ ਲਾਈਫ ਇੰਸ਼ੋਰੈਂਸ, ਬਜਾਜ ਫਾਈਨੇਂਸ, ਸਿਪਲਾ ਅਤੇ ਅਲਟ੍ਰਾਟੇਕ ਸੀਮੇਂਟ ਨਿਫਟੀ 'ਤੇ ਲਾਭ ਦੇ ਨਾਲ ਕਾਰੋਬਾਰ ਕਰ ਰਹੇ ਸਨ। ਇਸ ਦੇ ਨਾਲ ਹੀ ਪਾਵਰ ਗਰਿੱਡ ਕਾਰਪੋਰੇਸ਼ਨ, ਬੀਪੀਸੀਐਲ, ਟਾਟਾ ਸਟੀਲ, ਟਾਟਾ ਕੰਸਲਟੈਂਸੀ, ਟਾਟਾ ਮੋਟਰਸ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਹੇ ਹਨ। ਕਰੀਬ 1609 ਸ਼ੇਅਰ ਵਧੇ, 916 ਸ਼ੇਅਰ ਡਿੱਗੇ ਅਤੇ 237 ਸ਼ੇਅਰ ਬਿਨਾਂ ਬਦਲਾਅ ਦੇ ਰਹੇ।

ਭਾਰਤੀ ਰੁਪਇਆ ਵੀਰਵਾਰ ਦੇ 82.78 ਦੇ ਮੁਕਾਬਲੇ ਸੋਮਵਾਰ ਨੂੰ 7 ਪੈਸੇ ਵੱਧ ਕੇ 82.71 ਪ੍ਰਤੀ ਡਾਲਰ 'ਤੇ ਖੁੱਲ੍ਹਿਆ ਹੈ।

NSE ਦੇ ਅਸਥਾਈ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ 7 ਮਾਰਚ ਨੂੰ ਕੁੱਲ 7,304.11 ਕਰੋੜ ਰੁਪਏ ਦੇ ਸ਼ੇਅਰ ਖਰੀਦੇ, ਜਦੋਂ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ 2,601.81 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਵੀਰਵਾਰ ਦੀ ਮਾਰਕੀਟ: ਅਸਥਿਰ ਕਾਰੋਬਾਰ ਵਿਚ, ਸੈਂਸੈਕਸ 33.40 ਅੰਕ ਜਾਂ 0.05 ਪ੍ਰਤੀਸ਼ਤ ਦੇ ਵਾਧੇ ਨਾਲ 74,119.39 ਅੰਕਾਂ ਦੇ ਨਵੇਂ ਰਿਕਾਰਡ ਪੱਧਰ 'ਤੇ ਬੰਦ ਹੋਇਆ। ਵਪਾਰ ਦੌਰਾਨ ਇਕ ਸਮੇਂ ਇਹ 159.18 ਅੰਕ ਚੜ ਗਿਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਪੰਜਾਹ ਸ਼ੇਅਰਾਂ 'ਤੇ ਆਧਾਰਿਤ ਨਿਫਟੀ ਵੀ 19.50 ਅੰਕ ਜਾਂ 0.09 ਫੀਸਦੀ ਦੇ ਵਾਧੇ ਨਾਲ 22,493.55 ਅੰਕਾਂ ਦੇ ਨਵੇਂ ਰਿਕਾਰਡ ਪੱਧਰ 'ਤੇ ਬੰਦ ਹੋਇਆ

ABOUT THE AUTHOR

...view details