ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 2000 ਰੁਪਏ ਦੇ ਨੋਟ ਨੂੰ ਲੈ ਕੇ ਇੱਕ ਨਵਾਂ ਅਪਡੇਟ ਜਾਰੀ ਕੀਤਾ ਹੈ, ਜਿਸ ਬਾਰੇ ਜਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਆਰਬੀਆਈ ਨੇ ਕਿਹਾ ਹੈ ਕਿ ਹੁਣ ਤੱਕ 2000 ਰੁਪਏ ਦੇ 98.12 ਫੀਸਦੀ ਨੋਟ ਬੈਂਕ ਵਿੱਚ ਵਾਪਸ ਜਮ੍ਹਾ ਕਰਵਾਏ ਜਾ ਚੁੱਕੇ ਹਨ। ਜਦੋਂ ਕਿ 6691 ਕਰੋੜ ਰੁਪਏ ਦੇ ਬਾਕੀ ਨੋਟ ਅਜੇ ਵੀ ਲੋਕਾਂ ਕੋਲ ਪਏ ਹਨ।
2000 ਰੁਪਏ ਦੇ ਨੋਟ ਨੂੰ ਮਈ 2023 ਨੂੰ ਬੰਦ ਕਰ ਦਿੱਤਾ ਗਿਆ
RBI ਨੇ 19 ਮਈ 2023 ਨੂੰ 2000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਉਦੋਂ ਤੋਂ ਹੀ ਇਨ੍ਹਾਂ ਨੋਟਾਂ ਨੂੰ ਬੈਂਕ 'ਚ ਵਾਪਸ ਜਮ੍ਹਾ ਕਰਵਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਆਰਬੀਆਈ ਨੇ ਇੱਕ ਬਿਆਨ ਵਿੱਚ ਕਿਹਾ ਕਿ 31 ਦਸੰਬਰ 2024 ਨੂੰ ਕਾਰੋਬਾਰ ਦੀ ਸਮਾਪਤੀ 'ਤੇ 2000 ਰੁਪਏ ਦੇ ਬੈਂਕ ਨੋਟਾਂ ਦੀ ਕੁੱਲ ਕੀਮਤ 6691 ਕਰੋੜ ਰੁਪਏ ਸੀ। 19 ਮਈ 2023 ਨੂੰ ਆਰਬੀਆਈ ਦੇ ਫੈਸਲੇ ਦੇ ਦਿਨ, ਇਹ ਮੁੱਲ 3.56 ਲੱਖ ਕਰੋੜ ਰੁਪਏ ਸੀ।