ਚੰਡੀਗੜ੍ਹ:ਭਾਰਤ ਸਰਕਾਰ ਦੁਆਰਾ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ NPS ਵਾਤਸਲਿਆ ਯੋਜਨਾ ਦੇ ਤਹਿਤ ਮਾਪੇ ਆਪਣੇ ਬੱਚਿਆਂ ਦੇ ਨਾਮ 'ਤੇ ਪੈਸੇ ਜਮ੍ਹਾ ਕਰ ਸਕਦੇ ਹਨ। ਬੱਚਿਆਂ ਦੇ ਭਵਿੱਖ ਨਾਲ ਜੁੜੀ ਇਸ ਯੋਜਨਾ ਦੇ ਤਹਿਤ ਮਾਪੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ NPS ਖਾਤਾ ਖੁਲ੍ਹਵਾ ਸਕਦੇ ਹਨ। ਜਿਵੇਂ-ਜਿਵੇਂ ਬੱਚੇ ਵੱਡੇ ਹੋਣਗੇ ਉਨ੍ਹਾਂ ਦੇ ਖਾਤੇ ਵਿੱਚ ਵੀ ਵੱਡੀ ਰਕਮ ਜਮ੍ਹਾਂ ਹੋ ਜਾਵੇਗੀ, ਜਿਸ ਦੀ ਵਰਤੋਂ ਬੱਚਿਆਂ ਦੀ ਪੜ੍ਹਾਈ, ਵਿਆਹ ਅਤੇ ਹੋਰ ਕੰਮਾਂ ਲਈ ਕੀਤੀ ਜਾ ਸਕਦੀ ਹੈ।
ਵਾਤਸਲਿਆ ਯੋਜਨਾ ਦੇ ਤਹਿਤ ਮਾਪਿਆਂ ਨੂੰ ਸ਼ੁਰੂਆਤ ਵਿੱਚ ਬੱਚਿਆਂ ਦੇ ਖਾਤੇ ਵਿੱਚ ਘੱਟੋ ਘੱਟ 1000 ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਜਦੋਂ ਕਿ ਵੱਧ ਤੋਂ ਵੱਧ ਜਮ੍ਹਾ ਰਾਸ਼ੀ ਦੀ ਕੋਈ ਸੀਮਾ ਨਹੀਂ ਹੈ। ਬੱਚੇ ਦੇ 18 ਸਾਲ ਦੇ ਹੋਣ ਤੋਂ ਬਾਅਦ ਖਾਤੇ ਵਿੱਚ ਜਮ੍ਹਾ ਪੈਸੇ ਕਢਵਾਏ ਜਾ ਸਕਦੇ ਹਨ। ਹਾਲਾਂਕਿ, ਜਮ੍ਹਾ ਕੀਤੇ ਗਏ ਪੈਸੇ ਨੂੰ 60 ਸਾਲਾਂ ਲਈ ਵੀ ਖਾਤੇ ਵਿੱਚ ਰੱਖਿਆ ਜਾ ਸਕਦਾ ਹੈ।
PIB ਦੀ ਰਿਪੋਰਟ ਦੇ ਅਨੁਸਾਰ, ਜੇਕਰ ਤੁਸੀਂ NPS ਵਾਤਸਲਿਆ ਯੋਜਨਾ ਦੇ ਤਹਿਤ ਬੱਚਿਆਂ ਦੇ ਖਾਤੇ ਵਿੱਚ ਪ੍ਰਤੀ ਸਾਲ 10,000 ਰੁਪਏ ਜਮ੍ਹਾਂ ਕਰਦੇ ਹੋ, ਤਾਂ 18 ਸਾਲਾਂ ਵਿੱਚ ਕੁੱਲ ਨਿਵੇਸ਼ 5 ਲੱਖ ਰੁਪਏ ਹੋ ਜਾਵੇਗਾ। ਇਸ ਵਿਚ ਸਾਲਾਨਾ ਆਧਾਰ 'ਤੇ 10 ਫੀਸਦੀ ਦੀ ਰਿਟਰਨ ਵੀ ਸ਼ਾਮਲ ਹੈ। ਜੇਕਰ ਇਸ ਰਕਮ ਨੂੰ 60 ਸਾਲਾਂ ਤੱਕ ਖਾਤੇ 'ਚ ਰੱਖਿਆ ਜਾਵੇ ਤਾਂ 10 ਫੀਸਦੀ ਸਾਲਾਨਾ ਰਿਟਰਨ ਦੇ ਆਧਾਰ 'ਤੇ ਕੁੱਲ ਜਾਇਦਾਦ 2.75 ਕਰੋੜ ਰੁਪਏ ਹੋਵੇਗੀ। ਇਸੇ ਤਰ੍ਹਾਂ 11.59 ਫੀਸਦੀ ਸਾਲਾਨਾ ਰਿਟਰਨ ਦੇ ਆਧਾਰ 'ਤੇ 60 ਸਾਲ ਦੀ ਉਮਰ ਤੱਕ ਕੁੱਲ ਫੰਡ 5.97 ਕਰੋੜ ਰੁਪਏ ਹੋਵੇਗਾ।
PPF ਸਕੀਮ ਦੀਆਂ ਵਿਸ਼ੇਸ਼ਤਾਵਾਂ