ਨਵੀਂ ਦਿੱਲੀ:ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਕੰਪਨੀ ਦੇ ਖਿਲਾਫ ਰੈਗੂਲੇਟਰੀ ਕਾਰਵਾਈਆਂ ਦਾ ਹਵਾਲਾ ਦਿੰਦੇ ਹੋਏ ਪੇਟੀਐਮ ਪੇਮੈਂਟ ਬੈਂਕ ਨੂੰ ਫਾਸਟੈਗ ਸੇਵਾ ਲਈ 30 ਅਧਿਕਾਰਤ ਬੈਂਕਾਂ ਦੀ ਸੂਚੀ ਤੋਂ ਹਟਾ ਦਿੱਤਾ ਹੈ। NHAI ਦੀ ਅਪਡੇਟ ਕੀਤੀ ਸੂਚੀ ਵਿੱਚ ਹੁਣ ਏਅਰਟੈੱਲ ਪੇਮੈਂਟਸ ਬੈਂਕ, ਇਲਾਹਾਬਾਦ ਬੈਂਕ, ਏਯੂ ਸਮਾਲ ਫਾਈਨਾਂਸ ਬੈਂਕ, ਐਕਸਿਸ ਬੈਂਕ, ਬੈਂਕ ਆਫ ਬੜੌਦਾ, ਬੈਂਕ ਆਫ ਮਹਾਰਾਸ਼ਟਰ, ਕੇਨਰਾ ਬੈਂਕ, ਸੈਂਟਰਲ ਬੈਂਕ ਆਫ ਇੰਡੀਆ, ਸਿਟੀ ਯੂਨੀਅਨ ਬੈਂਕ, ਕੋਸਮੌਸ ਬੈਂਕ, ਇਕਵਿਟਾਸ ਸਮਾਲ ਫਾਈਨਾਂਸ ਬੈਂਕ ਅਤੇ ਫੈਡਰਲ ਬੈਂਕਾਂ ਵਰਗੇ ਬੈਂਕ ਸ਼ਾਮਲ ਹਨ।
ਇਹ ਬੈਂਕ ਸੂਚੀ ਵਿੱਚ ਸ਼ਾਮਲ:ਸੂਚੀ ਵਿੱਚ ਇਸ ਤੋਂ ਇਲਾਵਾ ਫਿਨੋ ਪੇਮੈਂਟਸ ਬੈਂਕ, HDFC ਬੈਂਕ, ICICI ਬੈਂਕ, IDBI ਬੈਂਕ, IDFC ਫਸਟ ਬੈਂਕ, ਇੰਡੀਅਨ ਬੈਂਕ, ਇੰਡਸਲੈਂਡ ਬੈਂਕ, J&K ਬੈਂਕ, ਕਰਨਾਟਕ ਬੈਂਕ, ਕਰੂਰ ਵੈਸ਼ਿਆ ਬੈਂਕ, ਕੋਟਕ ਮਹਿੰਦਰਾ ਬੈਂਕ, ਨਾਗਪੁਰ ਨਾਗਰਿਕ ਸਹਿਕਾਰੀ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਾਰਸਵਤ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਤ੍ਰਿਸ਼ੂਰ ਜ਼ਿਲ੍ਹਾ ਸਹਿਕਾਰੀ ਬੈਂਕ, ਯੂਕੋ ਬੈਂਕ, ਯੂਨੀਅਨ ਬੈਂਕ ਆਫ਼ ਇੰਡੀਆ ਅਤੇ ਯੈੱਸ ਬੈਂਕ ਨੂੰ ਸ਼ਾਮਲ ਕੀਤਾ ਗਿਆ ਹੈ।