ਨਵੀਂ ਦਿੱਲੀ:ਇਸ ਮਹੀਨੇ ਦੀ ਸ਼ੁਰੂਆਤ 'ਚ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਹਾਲਾਂਕਿ ਘਰੇਲੂ ਔਰਤਾਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ 14 ਕਿਲੋ ਦੇ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਇਸ ਦੀ ਕੀਮਤ ਪਹਿਲਾਂ ਵਾਂਗ ਹੀ ਹੈ। ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 'ਚ 8.50 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਆਈਓਸੀਐਲ ਦੀ ਵੈੱਬਸਾਈਟ ਦੇ ਅਨੁਸਾਰ, ਅੱਜ ਸਵੇਰ ਤੋਂ ਵਪਾਰਕ ਜੀਏਸੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਕੀਮਤਾਂ 'ਚ ਵਾਧੇ ਤੋਂ ਬਾਅਦ ਦਿੱਲੀ 'ਚ 19 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ 1646 ਰੁਪਏ ਤੋਂ ਵਧ ਕੇ 1652.50 ਰੁਪਏ ਹੋ ਗਈ ਹੈ। ਰਾਜਧਾਨੀ ਦਿੱਲੀ 'ਚ 6.50 ਰੁਪਏ ਦਾ ਮਾਮੂਲੀ ਵਾਧਾ ਕੀਤਾ ਗਿਆ ਹੈ। ਉਥੇ ਹੀ ਕੋਲਕਾਤਾ 'ਚ ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ 8.50 ਰੁਪਏ ਦਾ ਵਾਧਾ ਹੋਇਆ ਹੈ। ਇਸ ਤਰ੍ਹਾਂ ਹੁਣ ਇੱਥੇ 1756 ਰੁਪਏ ਦਾ ਸਿਲੰਡਰ 1764.5 ਰੁਪਏ ਵਿੱਚ ਮਿਲੇਗਾ। ਜੋ ਸਿਲੰਡਰ ਮੁੰਬਈ 'ਚ 1598 ਰੁਪਏ 'ਚ ਮਿਲਦਾ ਸੀ, ਉਹ ਹੁਣ 1605 ਰੁਪਏ 'ਚ ਮਿਲੇਗਾ। ਇਸ ਤਰ੍ਹਾਂ ਇੱਥੇ ਸੱਤ ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚੇਨਈ ਵਿੱਚ ਸਿਲੰਡਰ ਦੀ ਕੀਮਤ 1817 ਰੁਪਏ ਹੋ ਗਈ ਹੈ।
- ਪੰਜਾਬ ਵਿੱਚ ਸਿਲੰਡਰ ਦੀ ਕੀਮਤ 1758.60 ਰੁਪਏ ਹੈ।
- ਦਿੱਲੀ 'ਚ ਸਿਲੰਡਰ ਦੀ ਕੀਮਤ 1652.50 ਰੁਪਏ ਹੋ ਗਈ।
- ਕੋਲਕਾਤਾ 'ਚ ਸਿਲੰਡਰ ਦੀ ਕੀਮਤ 1764.5 ਰੁਪਏ ਹੋ ਗਈ ਹੈ।
- ਮੁੰਬਈ ਵਿੱਚ ਸਿਲੰਡਰ ਦਾ ਰੇਟ 1605 ਰੁਪਏ ਹੋ ਗਿਆ ਹੈ।
- ਚੇਨਈ ਵਿੱਚ ਸਿਲੰਡਰ ਦੀ ਕੀਮਤ 1817 ਰੁਪਏ ਹੋ ਗਈ ਹੈ।