ਪੰਜਾਬ

punjab

ETV Bharat / business

ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਸੋਨਾ ਵੀ ਹੋ ਗਿਆ ਸਸਤਾ, ਜਾਣੋ ਆਪਣੇ ਸ਼ਹਿਰ 'ਚ ਚਾਂਦੀ-ਸੋਨੇ ਦਾ ਰੇਟ - Silver Price Down

Silver Price Down: ਬੁੱਧਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਚਾਂਦੀ ਬਾਜ਼ਾਰ 'ਚ 1400 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਸਸਤੀ ਹੋ ਗਈ ਹੈ।

Silver Price Down
Silver Price Down (Getty Images)

By ETV Bharat Business Team

Published : Aug 28, 2024, 6:57 PM IST

ਹੈਦਰਾਬਾਦ: ਸੋਨਾ ਅਤੇ ਚਾਂਦੀ ਦੀ ਖਰੀਦਦਾਰੀ ਕਰਨ ਵਾਲੇ ਲੋਕਾਂ ਲਈ ਵਧੀਆਂ ਖਬਰ ਸਾਹਮਣੇ ਆਈ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮਲਟੀ ਕਮੋਡਿਟੀ ਐਕਸਚੇਂਜ 'ਤੇ ਚਾਂਦੀ ਕਰੀਬ 1400 ਰੁਪਏ ਤੱਕ ਸਸਤੀ ਹੋ ਗਈ ਹੈ। ਸੋਨਾ ਵੀ 300 ਰੁਪਏ ਪ੍ਰਤੀ 10 ਗ੍ਰਾਮ ਤੱਕ ਸਸਤਾ ਹੋਇਆ ਹੈ।

ਸਸਤੀ ਹੋਈ ਚਾਂਦੀ: ਘਰੇਲੂ ਬਾਜ਼ਾਰ 'ਚ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਮਲਟੀ ਕਮੋਡਿਟੀ ਐਕਸਚੇਂਜ 'ਤੇ ਚਾਂਦੀ ਬੁੱਧਵਾਰ ਨੂੰ 1413 ਰੁਪਏ ਪ੍ਰਤੀ ਕਿਲੋਗ੍ਰਾਮ ਸਸਤੀ ਹੋ ਕੇ 84,254 ਰੁਪਏ 'ਤੇ ਆ ਗਈ ਹੈ, ਜਦਕਿ ਮੰਗਲਵਾਰ ਨੂੰ ਚਾਂਦੀ 85,658 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।

ਸੋਨੇ ਦੀਆਂ ਕੀਮਤਾਂ ਘੱਟ:ਚਾਂਦੀ ਤੋਂ ਇਲਾਵਾ, ਸੋਨਾ ਵੀ ਮਲਟੀ ਕਮੋਡਿਟੀ ਐਕਸਚੇਂਜ 'ਤੇ 300 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਕੇ 71,822 ਰੁਪਏ 'ਤੇ ਆ ਗਿਆ ਹੈ। ਕੱਲ੍ਹ ਗੋਲਡ 'ਤੇ 72,122 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।

ਸ਼ਹਿਰਾਂ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ:

ਸ਼ਹਿਰ ਦਾ ਨਾਮ
ਦਿੱਲੀ 73,400 ਰੁਪਏ 67,300 ਰੁਪਏ 55,060
ਮੁੰਬਈ 73,250 ਰੁਪਏ 66,150 ਰੁਪਏ 55,940 ਰੁਪਏ
ਚੇਨਈ 73,250 ਰੁਪਏ 66,150 ਰੁਪਏ 55,940 ਰੁਪਏ
ਕੋਲਕਾਤਾ 73,400 ਰੁਪਏ 67,300 ਰੁਪਏ 55,060 ਰੁਪਏ
ਅਹਿਮਦਾਬਾਦ 73,400 ਰੁਪਏ 67,300 ਰੁਪਏ 55,060 ਰੁਪਏ
ਲਖਨਊ 73,400 ਰੁਪਏ 67,300 ਰੁਪਏ 55,060
ਬੈਂਗਲੁਰੂ 73,250 ਰੁਪਏ 67,150 ਰੁਪਏ 54,940
ਪਟਨਾ 73,300 ਰੁਪਏ 67,200 ਰੁਪਏ 55,950 ਰੁਪਏ
ਹੈਦਰਾਬਾਦ 73,250 ਰੁਪਏ 67,150 ਰੁਪਏ 55,940 ਰੁਪਏ

ਘਰੇਲੂ ਬਾਜ਼ਾਰ ਦੇ ਨਾਲ ਅੰਤਰਰਾਸ਼ਟਰੀ ਬਾਜ਼ਾਰ 'ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੁੱਧਵਾਰ 28 ਅਗਸਤ 2024 ਨੂੰ COMEX 'ਤੇ ਸੋਨਾ 17.71 ਡਾਲਰ ਦੀ ਗਿਰਾਵਟ ਨਾਲ 2,507.95 ਪ੍ਰਤੀ ਔਂਸ 'ਤੇ ਆ ਗਿਆ। ਇਸ ਦੇ ਨਾਲ ਹੀ, ਕੋਮੈਕਸ 'ਤੇ ਚਾਂਦੀ 0.55 ਡਾਲਰ ਸਸਤੀ ਹੋ ਕੇ 29.47 ਡਾਲਰ 'ਤੇ ਆ ਗਈ ਹੈ।

ਇਹ ਵੀ ਪੜ੍ਹੋ:-

ABOUT THE AUTHOR

...view details