ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ। ਅੱਜ ਸ਼ੁੱਕਰਵਾਰ ਨੂੰ ਦਿੱਲੀ 'ਚ ਸੋਨੇ ਦੀ ਕੀਮਤ 170 ਰੁਪਏ ਵੱਧ ਕੇ 82,900 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਈ। ਬੀਤੇ ਦਿਨ ਸੋਨਾ 82,730 ਰੁਪਏ ਪ੍ਰਤੀ ਗ੍ਰਾਮ 'ਤੇ ਬੰਦ ਹੋਇਆ ਸੀ। 24 ਕੈਰੇਟ ਸੋਨਾ ਵੀ 170 ਰੁਪਏ ਚੜ੍ਹ ਕੇ 82,500 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 82,330 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਪਿਛਲੇ ਸੱਤ ਕਾਰੋਬਾਰੀ ਸੈਸ਼ਨਾਂ 'ਚ ਸੋਨੇ ਦੀ ਕੀਮਤ 2,320-2,320 ਰੁਪਏ ਵਧੀ ਹੈ।
ਅੱਜ ਤੁਹਾਡੇ ਸ਼ਹਿਰ ਵਿੱਚ ਸੋਨੇ ਦੀ ਕੀਮਤ
ਸ਼ਹਿਰ | 2 ਕੈਰਟ ਸੋਨਾ (ਪ੍ਰਤੀ 10 ਗ੍ਰਾਮ) | 24 ਕੈਰਟ ਸੋਨਾ (ਪ੍ਰਤੀ 10 ਗ੍ਰਾਮ) |
ਦਿੱਲੀ | 75,390 ਰੁਪਏ | 82,240 ਰੁਪਏ |
ਮੁੰਬਈ | 75,240 ਰੁਪਏ | 82,080 ਰੁਪਏ |
ਚੇਨਈ | 75,240 ਰੁਪਏ | 82,080 ਰੁਪਏ |
ਕੋਲਕਾਤਾ | 75,240 ਰੁਪਏ | 82,080 ਰੁਪਏ |
ਸਰਾਫਾ ਕਾਰੋਬਾਰੀਆਂ ਨੇ ਕੀਮਤੀ ਧਾਤੂ ਦੀਆਂ ਕੀਮਤਾਂ 'ਚ ਵਾਧੇ ਦਾ ਕਾਰਨ ਗਹਿਣਾ ਵਿਕਰੇਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੀ ਮੰਗ ਵਧਣ ਦੇ ਨਾਲ-ਨਾਲ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਮਜ਼ਬੂਤ ਰੁਖ ਨੂੰ ਦੱਸਿਆ ਹੈ।