ਨਵੀਂ ਦਿੱਲੀ: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ EPF ਮੈਂਬਰਾਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਬਜਟ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰਾਲੇ ਨੇ ਕਰਮਚਾਰੀ ਭਵਿੱਖ ਨਿਧੀ (EPF) ਦੇ ਲਈ 8.25 ਫੀਸਦੀ ਦੀ ਸਾਲਾਨਾ ਵਿਆਜ ਦਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਾਲ ਫਰਵਰੀ 'ਚ ਈਪੀਐੱਫਓ ਨੇ ਵਿੱਤੀ ਸਾਲ 2023-24 ਲਈ ਈਪੀਐੱਫ 'ਤੇ ਵਿਆਜ ਦਰ 8.15 ਫ਼ੀਸਦੀ ਤੋਂ ਵਧਾ ਕੇ 8.25 ਫ਼ੀਸਦੀ ਕਰ ਦਿੱਤੀ ਸੀ। ਇਸ ਫੈਸਲੇ ਨਾਲ ਦੇਸ਼ ਭਰ ਦੇ ਲੱਖਾਂ ਈਪੀਐਫ ਮੈਂਬਰਾਂ ਨੂੰ ਫਾਇਦਾ ਹੋਵੇਗਾ।
ਵਿੱਤ ਮੰਤਰਾਲੇ ਵਲੋਂ EPF ਦੇ ਵਿਆਜ ਦਰ 'ਚ ਵਾਧਾ: EPFO ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤੀ ਹੈ ਕਿ ਵਿੱਤੀ ਸਾਲ 2023-2024 ਲਈ EPF ਮੈਂਬਰਾਂ ਲਈ ਵਿਆਜ ਦਰ 8.25 ਫੀਸਦੀ ਹੈ। ਇਹ ਘੋਸ਼ਣਾ 31 ਮਈ, 2024 ਨੂੰ ਕੀਤੀ ਗਈ ਸੀ। EPFO ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਇੱਕ ਪੋਸਟ 'ਚ ਕਿਹਾ ਕਿ ਵਿੱਤ ਮੰਤਰਾਲੇ ਨੇ 8.25 ਫੀਸਦੀ ਦੀ ਸਾਲਾਨਾ ਵਿਆਜ ਦਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਸਿਰਫ ਕਰਮਚਾਰੀ ਪੀਐਫ ਦਾ ਵਿਆਜ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾ ਹੋਣ ਦਾ ਇੰਤਜ਼ਾਰ ਕਰ ਰਹੇ ਹਨ।