ਨਵੀਂ ਦਿੱਲੀ:ਕੇਂਦਰ ਸਰਕਾਰ ਸਤੰਬਰ ਵਿੱਚ ਆਪਣੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ (DA) ਅਤੇ ਮਹਿੰਗਾਈ ਰਾਹਤ (DR) ਵਿੱਚ ਵਾਧੇ ਦਾ ਐਲਾਨ ਕਰ ਸਕਦੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਡੀਏ ਅਤੇ ਡੀਆਰ ਵਿੱਚ 3 ਫੀਸਦੀ ਵਾਧੇ ਨੂੰ ਮਨਜ਼ੂਰੀ ਦੇ ਸਕਦਾ ਹੈ। ਸੇਵਾ ਕਰ ਰਹੇ ਸਰਕਾਰੀ ਕਰਮਚਾਰੀਆਂ ਨੂੰ ਮਹਿੰਗਾਈ ਭੱਤਾ ਦਿੱਤਾ ਜਾਂਦਾ ਹੈ, ਜਦਕਿ ਡੀਆਰ ਜਾਂ ਮਹਿੰਗਾਈ ਰਾਹਤ ਪੈਨਸ਼ਨਰਾਂ ਨੂੰ ਦਿੱਤੀ ਜਾਂਦੀ ਹੈ।
ਜੇਕਰ ਸਤੰਬਰ 'ਚ ਕੇਂਦਰੀ ਕਰਮਚਾਰੀਆਂ ਦਾ ਡੀਏ 3 ਫੀਸਦੀ ਵਧਾਇਆ ਜਾਂਦਾ ਹੈ, ਤਾਂ ਕੁੱਲ ਮਹਿੰਗਾਈ ਭੱਤਾ 53 ਫੀਸਦੀ ਤੱਕ ਪਹੁੰਚ ਜਾਵੇਗਾ। ਹਾਲਾਂਕਿ, ਇਹ ਸੰਭਾਵਨਾ ਨਹੀਂ ਹੈ ਕਿ ਸਰਕਾਰ 18 ਮਹੀਨਿਆਂ ਦੇ ਡੀਏ ਅਤੇ ਮਹਿੰਗਾਈ ਰਾਹਤ ਦੇ ਬਕਾਏ ਜਾਰੀ ਕਰੇਗੀ, ਜੋ ਕੋਵਿਡ ਮਹਾਂਮਾਰੀ ਦੇ ਦੌਰਾਨ ਰੋਕੇ ਗਏ ਸਨ।
ਕੇਂਦਰ ਸਰਕਾਰ ਨੇ 7 ਮਾਰਚ, 2024 ਨੂੰ ਡੀਏ ਵਿੱਚ ਆਖਰੀ ਵਾਧੇ ਦਾ ਐਲਾਨ ਕੀਤਾ ਸੀ, ਜੋ ਕਿ 1 ਜਨਵਰੀ, 2024 ਤੋਂ ਲਾਗੂ ਹੋ ਗਿਆ ਸੀ। ਉਸ ਸਮੇਂ ਕੇਂਦਰੀ ਮੁਲਾਜ਼ਮਾਂ ਲਈ ਡੀਏ ਵਧਾ ਕੇ 50 ਫੀਸਦੀ ਕਰ ਦਿੱਤਾ ਗਿਆ ਸੀ। ਸਰਕਾਰ ਆਮ ਤੌਰ 'ਤੇ ਹਰ ਸਾਲ ਮਾਰਚ ਅਤੇ ਸਤੰਬਰ ਵਿੱਚ ਰਹਿਣ-ਸਹਿਣ ਭੱਤੇ ਵਿੱਚ ਵਾਧੇ ਦਾ ਐਲਾਨ ਕਰਦੀ ਹੈ। ਪਰ ਇਹ ਵਾਧਾ ਜਨਵਰੀ ਅਤੇ ਜੁਲਾਈ ਤੋਂ ਲਾਗੂ ਹੈ। ਜੁਲਾਈ 2024 ਤੋਂ, ਡੀਏ ਵਾਧੇ ਦੀ ਪ੍ਰਤੀਸ਼ਤਤਾ 50.28% ਤੋਂ ਵਧ ਕੇ 53.36% ਹੋਣ ਦੀ ਉਮੀਦ ਹੈ।
ਕਰਮਚਾਰੀਆਂ ਨੂੰ ਲੱਗ ਸਕਦਾ ਝਟਕਾ: ਕੇਂਦਰੀ ਕਰਮਚਾਰੀ ਅਤੇ ਪੈਨਸ਼ਨਰ ਇਸ ਵਾਰ ਵੀ ਡੀਏ ਵਿੱਚ 4 ਫੀਸਦੀ ਵਾਧੇ ਦੀ ਉਮੀਦ ਕਰ ਰਹੇ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਵਾਰ ਉਨ੍ਹਾਂ ਨੂੰ ਹਲਕਾ ਝਟਕਾ ਲੱਗ ਸਕਦਾ ਹੈ, ਕਿਉਂਕਿ ਇਸ ਵਾਰ ਡੀਏ ਵਿੱਚ ਤਿੰਨ ਫੀਸਦੀ ਵਾਧੇ ਦੀ ਉਮੀਦ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦਾ ਲਾਭ ਉਨ੍ਹਾਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਿਲੇਗਾ ਜੋ ਸੱਤਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਆਧਾਰ 'ਤੇ ਤਨਖਾਹ ਲੈਂਦੇ ਹਨ।