ਹੈਦਰਾਬਾਦ:EPFO ਆਪਣੇ ਕਰੋੜਾਂ ਮੈਂਬਰਾਂ ਲਈ ਨਵਾਂ ਅਪਡੇਟ ਲੈ ਕੇ ਆਇਆ ਹੈ। ਨਵੀਂ ਅਪਡੇਟ ਦੇ ਮੁਤਾਬਕ, ਹੁਣ EPFO ਮੈਂਬਰ ਬਿਨ੍ਹਾਂ ਕਿਸੇ ਦਸਤਾਵੇਜ਼ ਦੇ ਆਪਣੇ ਨਿੱਜੀ ਵੇਰਵਿਆਂ ਨੂੰ ਆਸਾਨ ਤਰੀਕੇ ਨਾਲ ਠੀਕ ਕਰ ਸਕਣਗੇ। ਇਸ ਵਿੱਚ ਜਨਮ ਮਿਤੀ, ਨਾਗਰਿਕਤਾ, ਮਾਪਿਆਂ ਦੇ ਨਾਮ, ਵਿਆਹ ਦੀ ਸਥਿਤੀ, ਜੀਵਨ ਸਾਥੀ ਦਾ ਨਾਮ, ਲਿੰਗ ਅਤੇ ਕੰਪਨੀ ਵਿੱਚ ਸ਼ਾਮਲ ਹੋਣ ਅਤੇ ਬਾਹਰ ਨਿਕਲਣ ਦੀ ਮਿਤੀ ਸਮੇਤ ਕਈ ਹੋਰ ਜਾਣਕਾਰੀ ਸ਼ਾਮਲ ਹੈ। ਇਸ ਤੋਂ ਪਹਿਲਾਂ ਵੀ EPFO ਨੇ ਕਈ ਬਦਲਾਅ ਕੀਤੇ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਅਪਡੇਟ ਤੋਂ ਬਾਅਦ ਚਾਰ ਲੱਖ ਤੋਂ ਵੱਧ ਪੈਂਡਿੰਗ ਕੇਸਾਂ ਵਾਲੇ ਮੈਂਬਰਾਂ ਨੂੰ ਲਾਭ ਮਿਲੇਗਾ।
ਇਨ੍ਹਾਂ ਵੇਰਵਿਆਂ ਨੂੰ ਕੀਤਾ ਜਾ ਸਕਦਾ ਠੀਕ
ਨਵੇਂ ਅਪਡੇਟ ਤੋਂ ਬਾਅਦ ਮੈਂਬਰ ਬਿਨ੍ਹਾਂ ਕਿਸੇ ਦਸਤਾਵੇਜ਼ ਦੇ ਨਿੱਜੀ ਵੇਰਵਿਆਂ ਨੂੰ ਆਸਾਨੀ ਨਾਲ ਠੀਕ ਕਰ ਸਕਦੇ ਹਨ। ਉਦਾਹਰਨ ਲਈ ਜੇਕਰ ਤੁਹਾਡੇ ਨਾਮ ਦੀ ਸਪੈਲਿੰਗ, ਜਨਮ ਮਿਤੀ, ਮਾਤਾ-ਪਿਤਾ ਦਾ ਨਾਮ, ਲਿੰਗ, ਵਿਆਹਿਆ ਜਾਂ ਸਿੰਗਲ, ਪਤੀ ਅਤੇ ਪਤਨੀ ਦਾ ਨਾਮ ਅਤੇ ਕੰਪਨੀ ਵਿੱਚ ਦਾਖਲੇ ਅਤੇ ਬਾਹਰ ਜਾਣ ਦੀ ਮਿਤੀ ਅਤੇ ਹੋਰ ਜਾਣਕਾਰੀ ਸ਼ਾਮਲ ਕੀਤੀ ਗਈ ਹੈ।
EPFO ਦੇ ਨਵੇਂ ਅਪਡੇਟ ਦਾ ਇਨ੍ਹਾਂ ਲੋਕਾਂ ਨੂੰ ਮਿਲੇਗਾ ਲਾਭ
ਜਾਣਕਾਰੀ ਦਿੰਦੇ ਹੋਏ EPFO ਨੇ ਕਿਹਾ ਕਿ ਇਹ ਨਵਾਂ ਅਪਡੇਟ ਸਿਰਫ ਉਨ੍ਹਾਂ ਮੈਂਬਰਾਂ ਲਈ ਹੈ ਜਿਨ੍ਹਾਂ ਦਾ UAN ਨੰਬਰ ਆਧਾਰ ਨਾਲ ਲਿੰਕ ਅਤੇ ਵੈਰੀਫਾਈਡ ਹੈ। ਪਹਿਲਾਂ ਇਸ ਕੰਮ ਲਈ ਮਾਲਕ ਤੋਂ ਮਦਦ ਲੈਣੀ ਪੈਂਦੀ ਸੀ, ਜਿਸ ਵਿੱਚ ਪਹਿਲਾਂ ਕਾਫੀ ਸਮਾਂ ਲੱਗਦਾ ਸੀ ਪਰ ਹੁਣ ਇਹ ਬਹੁਤ ਹੀ ਆਸਾਨ ਹੋ ਜਾਵੇਗਾ ਅਤੇ ਕੋਈ ਸਮੱਸਿਆ ਨਹੀਂ ਹੋਵੇਗੀ।
ਆਧਾਰ ਨੂੰ ਪੈਨ ਨਾਲ ਲਿੰਕ ਕਰਨਾ ਜ਼ਰੂਰੀ
ਸਭ ਤੋਂ ਪਹਿਲਾਂ EPFO ਮੈਂਬਰਾਂ ਨੂੰ ਇਹ ਦੇਖਣਾ ਹੋਵੇਗਾ ਕਿ ਉਨ੍ਹਾਂ ਦਾ ਆਧਾਰ ਕਾਰਡ ਪੈਨ ਨਾਲ ਲਿੰਕ ਹੈ ਜਾਂ ਨਹੀਂ। ਜੇ ਨਹੀਂ ਤਾਂ ਪਹਿਲਾਂ ਦੋਵਾਂ ਨੂੰ ਲਿੰਕ ਕਰੋ। ਮਿਲੀ ਜਾਣਕਾਰੀ ਮੁਤਾਬਕ 50 ਫੀਸਦੀ ਜਾਣਕਾਰੀ ਨੂੰ ਅਪਡੇਟ ਕਰਨ ਲਈ ਅਜੇ ਵੀ EPFO ਦੀ ਮਨਜ਼ੂਰੀ ਲੈਣੀ ਪਵੇਗੀ। ਜਦਕਿ ਬਾਕੀ ਅੱਪਡੇਟ EPFO ਮੈਂਬਰ ਖੁਦ ਕਰ ਸਕਦੇ ਹਨ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਸ਼ਿਕਾਇਤਾਂ ਲਗਾਤਾਰ ਵੱਧ ਰਹੀਆਂ ਹਨ। ਇਸ ਨਾਲ ਸ਼ਿਕਾਇਤਾਂ ਦਾ ਨਿਪਟਾਰਾ ਘੱਟ ਹੋਵੇਗਾ।
ਪੂਰੀ ਪ੍ਰਕਿਰਿਆ
- ਸਭ ਤੋਂ ਪਹਿਲਾਂ ਮੈਂਬਰਾਂ ਨੂੰ EPFO ਦੀ ਵੈੱਬਸਾਈਟ 'ਤੇ ਜਾਣਾ ਹੋਵੇਗਾ।
- ਇਸ ਤੋਂ ਬਾਅਦ ਤੁਹਾਨੂੰ ਆਪਣਾ UAN ਨੰਬਰ, ਪਾਸਵਰਡ ਅਤੇ ਦਿੱਤਾ ਗਿਆ ਕੈਪਚਾ ਦਰਜ ਕਰਨਾ ਹੋਵੇਗਾ।
- ਲੌਗਇਨ ਕਰਨ ਤੋਂ ਬਾਅਦ ਤੁਹਾਨੂੰ ਸਿਖਰ 'ਤੇ 'ਮੈਨੇਜ' ਵਿਕਲਪ ਦਿਖਾਈ ਦੇਵੇਗਾ। ਇਸ 'ਤੇ ਕਲਿੱਕ ਕਰੋ।
- ਹੁਣ ਤੁਸੀਂ ਜੋ ਵੀ ਨਿੱਜੀ ਵੇਰਵੇ ਅਪਡੇਟ ਕਰਨਾ ਚਾਹੁੰਦੇ ਹੋ, ਤੁਹਾਨੂੰ 'ਮੌਡੀਫਾਈ ਬੇਸਿਕ ਡਿਟੇਲਜ਼' ਵਿਕਲਪ ਨੂੰ ਚੁਣਨਾ ਹੋਵੇਗਾ।
- ਆਪਣੇ ਆਧਾਰ ਕਾਰਡ 'ਤੇ ਦਿੱਤੇ ਵੇਰਵਿਆਂ ਅਨੁਸਾਰ ਜਾਣਕਾਰੀ ਭਰੋ। ਧਿਆਨ ਵਿੱਚ ਰੱਖੋ ਕਿ ਆਧਾਰ ਕਾਰਡ ਅਤੇ EPFO ਵਿੱਚ ਸਾਰੇ ਵੇਰਵੇ ਇੱਕੋ ਜਿਹੇ ਹੋਣੇ ਚਾਹੀਦੇ ਹਨ।
- ਜੇਕਰ ਆਧਾਰ ਕਾਰਡ ਜਾਂ ਪੈਨ ਕਾਰਡ ਦਾ ਸਬੂਤ ਮੰਗਿਆ ਜਾਂਦਾ ਹੈ, ਤਾਂ ਇਸਨੂੰ ਅਪਲੋਡ ਕਰੋ।
ਇਹ ਵੀ ਪੜ੍ਹੋ:-