ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਦੇ ਕਰੋੜਾਂ ਗਾਹਕਾਂ ਲਈ ਵੱਡੀ ਖ਼ਬਰ ਹੈ। PNB ਗਾਹਕਾਂ ਨੂੰ ਇਹ ਕੰਮ 23 ਜਨਵਰੀ ਤੱਕ ਪੂਰਾ ਕਰ ਲੈਣ ਨਹੀਂ ਤਾਂ ਉਨ੍ਹਾਂ ਦਾ ਖਾਤਾ ਬੰਦ ਹੋ ਜਾਵੇਗਾ। ਭਾਰਤੀ ਰਿਜ਼ਰਵ ਬੈਂਕ (RBI) ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਪੰਜਾਬ ਨੈਸ਼ਨਲ ਬੈਂਕ (PNB) ਨੇ ਆਪਣੇ ਗਾਹਕਾਂ ਨੂੰ 23 ਜਨਵਰੀ, 2025 ਤੱਕ ਆਪਣੇ ਗਾਹਕ ਨੂੰ ਜਾਣੋ (KYC) ਜਾਣਕਾਰੀ ਨੂੰ ਅਪਡੇਟ ਕਰਨ ਲਈ ਕਿਹਾ ਹੈ। ਇਹ ਨਿਯਮ ਉਨ੍ਹਾਂ ਖਾਤਾ ਧਾਰਕਾਂ 'ਤੇ ਲਾਗੂ ਹੁੰਦਾ ਹੈ, ਜਿਨ੍ਹਾਂ ਦੇ ਖਾਤੇ 30 ਸਤੰਬਰ, 2024 ਤੱਕ ਕੇਵਾਈਸੀ ਅਪਡੇਟ ਲਈ ਬਕਾਇਆ ਸਨ। ਜਿਨ੍ਹਾਂ ਨੇ ਅਜੇ ਤੱਕ ਆਪਣਾ ਕੇਵਾਈਸੀ ਅਪਡੇਟ ਨਹੀਂ ਕੀਤਾ ਹੈ।
ਔਫਲਾਈਨ ਅਤੇ ਔਨਲਾਈਨ ਕੇਵਾਈਸੀ ਪ੍ਰਕਿਰਿਆ
ਗਾਹਕ ਨਜ਼ਦੀਕੀ ਬ੍ਰਾਂਚ 'ਤੇ ਪਛਾਣ ਪੱਤਰ, ਪਤੇ ਦਾ ਸਬੂਤ, ਤਾਜ਼ਾ ਫੋਟੋ, ਪੈਨ ਜਾਂ ਫਾਰਮ 60, ਆਮਦਨ ਦਾ ਸਬੂਤ ਅਤੇ ਮੋਬਾਈਲ ਨੰਬਰ ਵਰਗੇ ਦਸਤਾਵੇਜ਼ ਜਮ੍ਹਾ ਕਰ ਸਕਦੇ ਹਨ। ਇਸ ਤੋਂ ਇਲਾਵਾ, ਗਾਹਕ PNB ONE/ਇੰਟਰਨੈੱਟ ਬੈਂਕਿੰਗ ਸੇਵਾਵਾਂ ਜਾਂ ਰਜਿਸਟਰਡ ਈ-ਮੇਲ ਜਾਂ ਪੋਸਟ ਰਾਹੀਂ ਕੇਵਾਈਸੀ ਪ੍ਰਕਿਰਿਆ ਨੂੰ ਵੀ ਪੂਰਾ ਕਰ ਸਕਦੇ ਹਨ।
KYC ਨਹੀਂ ਕਰਵਾਇਆ ਤਾਂ ਖਾਤਾ ਅਕਿਰਿਆਸ਼ੀਲ ਹੋ ਜਾਵੇਗਾ
PNB ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਜੇਕਰ KYC ਨੂੰ ਨਿਰਧਾਰਤ ਸਮੇਂ ਦੇ ਅੰਦਰ ਅਪਡੇਟ ਨਹੀਂ ਕੀਤਾ ਜਾਂਦਾ ਹੈ, ਤਾਂ ਖਾਤੇ ਦੇ ਸੰਚਾਲਨ 'ਤੇ ਪਾਬੰਦੀ ਲੱਗ ਸਕਦੀ ਹੈ। ਜਾਂ ਫਿਰ ਖਾਤਾ ਇਨਐਕਟੀਵੇਟ ਹੋ ਸਕਦਾ ਹੈ। ਮਤਲਬ ਕਿ ਤੁਸੀਂ ਕੋਈ ਲੈਣ-ਦੇਣ ਨਹੀਂ ਕਰ ਸਕੋਗੇ। ਗਾਹਕਾਂ ਨੂੰ ਕਿਸੇ ਵੀ ਸਹਾਇਤਾ ਲਈ ਨਜ਼ਦੀਕੀ ਪੀਐਨਬੀ ਸ਼ਾਖਾ ਜਾਂ ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣ ਦੀ ਸਲਾਹ ਦਿੱਤੀ ਗਈ ਹੈ ਤਾਂ ਕਿ ਗਾਹਕ ਉੱਥੇ ਜਾ ਕੇ ਕੇਵਾਈਸੀ ਕਰਵਾ ਸਕਣ। ਗਾਹਕਾਂ ਨੂੰ ਆਪਣੀ ਕੇਵਾਈਸੀ ਪ੍ਰਕਿਰਿਆ ਨੂੰ ਸਮੇਂ ਸਿਰ ਪੂਰਾ ਕਰਨਾ ਚਾਹੀਦਾ ਹੈ ਤਾਂ ਜੋ ਤੁਹਾਡੇ ਬੈਂਕਿੰਗ ਲੈਣ-ਦੇਣ ਵਿੱਚ ਕੋਈ ਸਮੱਸਿਆ ਨਾ ਆਵੇ।
ਗਾਹਕਾਂ ਕੋਲ ਕੇਵਾਈਸੀ ਕਰਵਾਉਣ ਲਈ 8 ਦਿਨ ਬਾਕੀ
ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਕੋਲ ਕੇਵਾਈਸੀ ਕਰਵਾਉਣ ਲਈ 8 ਦਿਨ ਬਾਕੀ ਹਨ। ਜੇਕਰ ਤੁਸੀਂ ਅੱਠ ਦਿਨ੍ਹਾਂ ਦੇ ਅੰਦਰ ਆਪਣਾ ਬੱਚਤ ਖਾਤਾ ਕੇਵਾਈਸੀ ਨਹੀਂ ਕਰਵਾਉਂਦੇ। ਇਸ ਲਈ ਬੈਂਕ ਖਾਤਾ ਇਨਐਕਟੀਵੇਟ ਹੋ ਜਾਵੇਗਾ। ਉਹ ਕੋਈ ਲੈਣ-ਦੇਣ ਨਹੀਂ ਕਰ ਸਕਣਗੇ। ਜਦੋਂ ਤੱਕ ਖਾਤਾ ਧਾਰਕ ਖਾਤੇ ਦੀ ਕੇਵਾਈਸੀ ਨਹੀਂ ਕਰਵਾ ਲੈਂਦਾ। ਯਾਨੀ ਜਦੋਂ ਤੱਕ ਦਸਤਾਵੇਜ਼ ਜਮ੍ਹਾਂ ਨਹੀਂ ਹੋ ਜਾਂਦੇ। PNB ਬੈਂਕ ਖਾਤਾ ਕਿਰਿਆਸ਼ੀਲ ਨਹੀਂ ਰਹੇਗਾ।