ਹੈਦਰਾਬਾਦ: ਈਦ-ਉਲ-ਫਿਤਰ ਇਸਲਾਮ ਧਰਮ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ। ਇਸਨੂੰ ਈਦ ਜਾਂ ਰਮਜ਼ਾਨ ਈਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਤਿਉਹਾਰ ਰਮਜ਼ਾਨ ਦੇ ਪਵਿੱਤਰ ਮਹੀਨੇ ਦੀ ਸਮਾਪਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਰਮਜ਼ਾਨ ਮਹੀਨੇ ਦੌਰਾਨ ਮੁਸਲਿਮ ਲੋਕ ਸਵੇਰ ਤੋਂ ਸ਼ਾਮ ਤੱਕ ਵਰਤ ਰੱਖਦੇ ਹਨ, ਪਵਿੱਤਰ ਕੁਰਾਨ ਪੜ੍ਹਦੇ ਹਨ ਅਤੇ ਅੱਲ੍ਹਾ ਅੱਗੇ ਅਰਦਾਸ ਕਰਦੇ ਹਨ। ਇਸਲਾਮੀ ਕੈਲੰਡਰ ਵਿੱਚ ਰਮਜ਼ਾਨ ਸਾਲ ਦਾ ਨੌਵਾ ਮਹੀਨਾ ਹੈ ਅਤੇ ਦਸਵਾ ਮਹੀਨਾ ਸ਼ਵਾਲ ਦਾ ਹੈ ਅਤੇ ਇਸ ਮਹੀਨੇ ਦੇ ਪਹਿਲੇ ਦਿਨ ਈਦ-ਉਲ-ਫਿਤਰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ।
ਈਦ-ਉਲ-ਫਿਤਰ ਮੌਕੇਲੋਕ ਰੱਖਦੇ ਨੇ ਵਰਤ: ਦੁਨੀਆ ਭਰ ਦੇ ਮੁਸਲਮਾਨਾਂ ਲਈ ਇਹ ਤਿਉਹਾਰ ਰਮਜ਼ਾਨ ਦੇ ਮਹੀਨੇ ਭਰ ਦੇ ਵਰਤ ਦੀ ਸਮਾਪਤੀ ਦਾ ਪ੍ਰਤੀਕ ਹੈ। ਇਸ ਦੌਰਾਨ ਮੁਸਲਮਾਨ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਖਤਮ ਹੋਣ ਤੱਕ ਖਾਣ-ਪੀਣ ਤੋਂ ਪਰਹੇਜ਼ ਕਰਦੇ ਹਨ। ਹੁਣ ਈਦ-ਉਲ-ਫਿਤਰ ਦਾ ਤਿਉਹਾਰ ਆਉਣ ਵਾਲਾ ਹੈ। ਲੋਕ ਇਸ ਤਿਉਹਾਰ ਦੀਆਂ ਤਿਆਰੀਆਂ 'ਚ ਲੱਗੇ ਹਨ।
ਈਦ ਦਾ ਚੰਦ ਕਦੋ ਨਜ਼ਰ ਆਵੇਗਾ?: ਸਾਊਦੀ ਅਰਬ, ਅਮਰੀਕਾ, ਯੂਕੇ, ਕੈਨੇਡਾ ਆਦਿ ਦੇ ਲੋਕਾਂ ਨੇ 11 ਮਾਰਚ ਨੂੰ ਆਪਣਾ ਵਰਤ ਸ਼ੁਰੂ ਕੀਤਾ ਸੀ। ਇਸਲਾਮੀ ਕੈਲੰਡਰ ਹਿਜਰੀ ਅਨੁਸਾਰ, ਇੱਕ ਮਹੀਨਾ 29 ਜਾਂ 30 ਦਿਨ ਦਾ ਹੁੰਦਾ ਹੈ। ਜੇਕਰ ਇਸ ਸਾਲ ਦਾ ਰਮਜ਼ਾਨ 29 ਦਿਨ ਦਾ ਹੋਇਆ, ਤਾਂ ਇਨ੍ਹਾਂ ਦੇਸ਼ਾਂ 'ਚ ਅੱਜ ਈਦ ਦਾ ਚੰਦ ਨਜ਼ਰ ਆ ਸਕਦਾ ਹੈ। ਭਾਰਤ 'ਚ 12 ਮਾਰਚ ਨੂੰ ਵਰਤ ਰੱਖਣਾ ਸ਼ੁਰੂ ਕੀਤਾ ਗਿਆ ਸੀ। ਇਸ ਲਈ ਭਾਰਤ 'ਚ 9 ਅਪ੍ਰੈਲ ਨੂੰ ਈਦ ਦਾ ਚੰਦ ਨਜ਼ਰ ਆਵੇਗਾ।
ਇਨ੍ਹਾਂ ਦੇਸ਼ਾਂ 'ਚ ਕਦੋ ਮਨਾਇਆ ਜਾਵੇਗਾ ਈਦ-ਉਲ-ਫਿਤਰ?: ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਓਮਾਨ, ਕਤਰ, ਕੁਵੈਤ, ਬਹਿਰੀਨ, ਮਿਸਰ, ਤੁਰਕੀ, ਈਰਾਨ, ਯੂਨਾਈਟਿਡ ਕਿੰਗਡਮ, ਮੱਧ ਪੂਰਬ ਅਤੇ ਪੱਛਮ ਦੇ ਹੋਰ ਦੇਸ਼ਾਂ 'ਚ ਅੱਜ ਸ਼ਾਮ ਨੂੰ ਇਫਤਾਰ ਕਰਨ ਤੋਂ ਬਾਅਦ ਚੰਦ ਨਜ਼ਰ ਆਵੇਗਾ ਅਤੇ ਈਦ-ਉਲ-ਫਿਤਰ ਦਾ ਤਿਉਹਾਰ 9 ਅਪ੍ਰੈਲ ਨੂੰ ਮਨਾਇਆ ਜਾਵੇਗਾ। ਜੇਕਰ ਚੰਦ ਅੱਜ ਨਜ਼ਰ ਨਹੀਂ ਆਉਦਾ, ਤਾਂ ਚੰਦ ਇਨ੍ਹਾਂ ਦੇਸ਼ਾਂ 'ਚ 9 ਅਪ੍ਰੈਲ ਦੀ ਰਾਤ ਨੂੰ ਦਿਖਾਈ ਦੇਵੇਗਾ ਅਤੇ ਫਿਰ ਈਦ-ਉਲ-ਫਿਤਰ 10 ਅਪ੍ਰੈਲ ਨੂੰ ਮਨਾਇਆ ਜਾਵੇਗਾ।
ਭਾਰਤ 'ਚ ਕਦੋ ਮਨਾਇਆ ਜਾਵੇਗਾ ਈਦ-ਉਲ-ਫਿਤਰ?: ਈਦ-ਉਲ-ਫਿਤਰ ਉਹ ਸਮੇਂ ਹੈ, ਜਦੋ ਮੁਸਲਮਾਨ ਪਰਿਵਾਰ ਅਤੇ ਦੋਸਤ ਰਮਜ਼ਾਨ ਦੇ ਆਖਰੀ ਦਿਨ ਦੀ ਸਮਾਪਤੀ 'ਚ ਚੰਦ ਨੂੰ ਦੇਖਣ ਲਈ ਆਪਣੇ ਘਰਾਂ ਜਾਂ ਕਿਸੇ ਖੁੱਲ੍ਹੇ ਸਥਾਨਾਂ 'ਤੇ ਇਕੱਠਾ ਹੁੰਦੇ ਹਨ। ਜੇਕਰ ਦੱਖਣੀ ਏਸ਼ੀਆਈ ਦੇਸ਼ਾਂ ਦੇ ਨਾਲ-ਨਾਲ ਭਾਰਤੀ ਮੁਸਲਮਾਨਾਂ ਨੂੰ ਵੀ 9 ਅਪ੍ਰੈਲ ਨੂੰ ਸ਼ਾਮ ਦੇ ਸਮੇਂ ਚੰਦ ਦਿਖਾਈ ਦਿੰਦਾ ਹੈ, ਤਾਂ ਈਦ-ਉਲ-ਫਿਤਰ ਅਗਲੇ ਦਿਨ 10 ਅਪ੍ਰੈਲ ਨੂੰ ਮਨਾਈ ਜਾਵੇਗੀ। ਜੇਕਰ ਅਜਿਹਾ ਨਹੀਂ ਹੁੰਦਾ, ਤਾਂ ਭਾਰਤ ਸਮੇਤ ਹੋਰਨਾਂ ਦੱਖਣੀ ਏਸ਼ੀਆਈ ਦੇਸ਼ਾਂ 'ਚ ਮੁਸਲਮਾਨ ਅਗਲੇ ਦਿਨ ਵੀ ਵਰਤ ਰੱਖਣਗੇ। ਫਿਰ 10 ਅਪ੍ਰੈਲ ਨੂੰ ਇਫਤਾਰ ਤੋਂ ਬਾਅਦ ਚੰਦ ਨਜ਼ਰ ਆਵੇਗਾ ਅਤੇ ਈਦ 11 ਅਪ੍ਰੈਲ ਨੂੰ ਮਨਾਈ ਜਾਵੇਗੀ।
ਕਿਵੇਂ ਮਨਾਈ ਜਾਂਦੀ ਹੈ ਈਦ-ਉਲ-ਫਿਤਰ?: ਈਦ-ਉਲ-ਫਿਤਰ ਦੇ ਦਿਨ ਸਵੇਰੇ ਨਹਾਉਣ ਤੋਂ ਬਾਅਦ ਸਭ ਤੋਂ ਪਹਿਲਾ ਮਸਜਿਦ ਵਿੱਚ ਜਾ ਕੇ ਨਮਾਜ਼ ਅਦਾ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਖਜੂਰ ਖਾ ਕੇ ਵਰਤ ਖੋਲ੍ਹਿਆ ਜਾਂਦਾ ਹੈ। ਇਸ ਦਿਨ ਲੋਕ ਨਵੇਂ ਕੱਪੜੇ ਪਾਉਦੇ ਹਨ ਅਤੇ ਇੱਕ-ਦੂਜੇ ਦੇ ਘਰ ਜਾ ਕੇ ਈਦ ਦੀ ਵਧਾਈਆਂ ਦਿੰਦੇ ਹਨ। ਇਸਦੇ ਨਾਲ ਹੀ ਇੱਕ-ਦੂਜੇ ਦੇ ਗਲੇ ਲੱਗਦੇ ਹਨ। ਇਸ ਦਿਨ ਘਰਾਂ ਵਿਚ ਦਾਵਤ ਵੀ ਕੀਤੀ ਜਾਂਦੀ ਹੈ। ਇਸ ਲਈ ਘਰ 'ਚ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਇਸ ਦਿਨ ਬਜ਼ੁਰਗ ਆਪਣੇ ਛੋਟੇ ਬੱਚਿਆਂ ਨੂੰ ਈਦੀ ਦਿੰਦੇ ਹਨ।