ਪੰਜਾਬ

punjab

ETV Bharat / bharat

ਹਾਏ ਰੱਬਾ..ਮਾਂ ਨੇ ਵਿਆਹ ਵਾਲੇ ਦਿਨ ਸਭ ਦੇ ਸਹਾਮਣੇ ਕੁੱਟ ਦਿੱਤੀ ਲਾੜੀ, ਵੀਡੀਓ ਹੋ ਗਈ ਵਾਇਰਲ - MOTHER SLAPS BRIDE - MOTHER SLAPS BRIDE

ਸੋਸ਼ਲ ਮੀਡੀਆ 'ਤੇ ਵਿਆਹ ਦੀ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਖਿਰ ਇਸ ਵੀਡੀਓ 'ਚ ਅਜਿਹਾ ਕੀ ਹੋਇਆ ਕਿ ਮਾਂ ਨੇ ਸਭ ਦੇ ਸਾਹਮਣੇ ਹੀ ਲਾੜੀ ਦੀ ਕਲਾਸ ਲਗਾ ਦਿੱਤੀ। ਪੜ੍ਹੋ ਪੂਰੀ ਖ਼ਬਰ...

MOTHER SLAPS BRIDE
ਮਾਂ ਨੇ ਵਿਆਹ ਵਾਲੇ ਦਿਨ ਹੀ ਲਾੜੀ ਨੂੰ ਸਭ ਦੇ ਸਹਾਮਣੇ ਕੁੱਟਿਆ (ETV BHARAT)

By ETV Bharat Punjabi Team

Published : Sep 11, 2024, 7:43 PM IST

ਹੈਦਰਾਬਾਦ ਡੈਸਕ: ਤੁਸੀਂ ਵਿਆਹ ਤਾਂ ਬਹੁਤ ਸਾਰੇ ਦੇਖੇ ਹੋਣੇ ਜਿੱਥੇ ਲਾੜੀ ਦੀ ਹਰ ਕੋਈ ਸਿਫ਼ਤ ਕਰਦਾ ਨਹੀਂ ਥੱਕਦਾ, ਕਿਉਂਕਿ ਵਿਆਹ 'ਚ ਸਭ ਦਾ ਧਿਆਨ ਲਾੜੀ ਅਤੇ ਲਾੜੇ 'ਤੇ ਹੁੰਦਾ ਹੈ। ਸੋਸ਼ਲ ਮੀਡੀਆ 'ਤੇ ਹੁਣ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਨੇ ਸਭ ਦੇ ਹੱਸਾ-ਹੱਸਾ ਕੇ ਢਿੱਡੀ ਪੀੜਾਂ ਪਾ ਦਿੱਤੀਆਂ। ਇੱਕ ਪਾਸੇ ਤਾਂ ਇਹ ਵੀਡੀਓ ਲਾੜੀ ਦੀ ਖੁਸ਼ੀ ਨੂੰ ਬਿਆਨ ਕਰਦੀ ਹੈ ਤਾਂ ਦੂਜੇ ਪਾਸੇ ਮਾਂ ਦੇ ਪਿਆਰ ਨੂੰ ਦਰਸਾ ਰਹੀ ਹੈ। ਕਿਉਂਕਿ ਬੱਚੇ ਜਿੰਨੇ ਮਰਜ਼ੀ ਵੱਡੇ ਹੋ ਜਾਣ ਪਰ ਆਪਣੇ ਮਾਪਿਆਂ ਲਈ ਹਮੇਸ਼ਾ ਬੱਚੇ ਹੀ ਰਹਿੰਦੇ ਹਨ। ਇਹੀ ਕਾਰਨ ਹੈ ਕਿ ਇੱਕ ਮਾਂ ਨੇ ਦੁਲਹਨ ਦੇ ਲਿਬਾਸ ਵਿੱਚ ਆਪਣੀ ਬੇਟੀ ਨੂੰ ਗਲਤੀ ਕਰਨ ਉੱਤੇ ਕੁੱਟ ਦਿੱਤਾ। ਉਸ ਨੇ ਨਾ ਤਾਂ ਮਹਿਮਾਨਾਂ ਦਾ ਧਿਆਨ ਰੱਖਿਆ ਅਤੇ ਨਾ ਹੀ ਉਸ ਖਾਸ ਦਿਨ ਦਾ। ਜਿਵੇਂ ਹੀ ਮਾਂ ਨੇ ਧੀ ਨੂੰ ਲੋਕਾਂ ਦੇ ਸਾਹਮਣੇ ਨੱਚਦੇ ਦੇਖਿਆ ਤਾਂ ਉਸ ਨੂੰ ਕੁੱਟਦੇ-ਕੁੱਟਦੇ ਬਾਹਰ ਲੈ ਗਈ।

ਲਾੜੀ ਨੂੰ ਮਾਂ ਦੀ ਝਿੜਕ

ਇਹ ਵੀਡੀਓ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਵਿਆਹ ਵਾਲਾ ਲਹਿੰਗਾ ਪਾ ਕੇ ਦੁਲਹਨ ਬੈਂਡ ਦੀ ਧੁਨ ‘ਤੇ ਨੱਚਣ ਲੱਗ ਜਾਂਦੀ ਹੈ। ਆਲੇ-ਦੁਆਲੇ ਖੜ੍ਹੇ ਲੋਕ ਵੀ ਉਸ ਵੱਲ ਦੇਖ ਰਹੇ ਹੁੰਦੇ ਹਨ। ਦੁਲਹਨ ਦੇ ਮੂਡ ‘ਚ ਆਉਂਦੇ ਹੀ ਉਸ ਦੀ ਮਾਂ ਹਰੇ ਰੰਗ ਦੀ ਸਾੜੀ ‘ਚ ਐਂਟਰੀ ਕਰਦੀ ਹੈ। ਧੀ ਨੂੰ ਦੇਖ ਕੇ ਗੁੱਸੇ ‘ਚ ਆਈ ਮਾਂ ਉਸ ਨੂੰ ਸਾਰਿਆਂ ਦੇ ਸਾਹਮਣੇ ਝਿੜਕਦੀ ਹੈ ਅਤੇ ਫਿਰ ਉਸ ਨੂੰ ਬਾਂਹ ਤੋਂ ਫੜ ਕੇ ਆਪਣੇ ਨਾਲ ਖਿੱਚ ਕੇ ਉਥੋਂ ਲੈ ਜਾਂਦੀ ਹੈ। ਦਿਲਚਸਪ ਗੱਲ ਇਹ ਹੈ ਕਿ ਲੜਕੀ ਨੂੰ ਵੀ ਆਪਣੀ ਮਾਂ ਦੀ ਕੁੱਟਮਾਰ ਦਾ ਬੁਰਾ ਨਹੀਂ ਲੱਗਦਾ।

ਲੋਕ ਦੀ ਪ੍ਰਤੀਕਿਰਿਆ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ event_mahwa ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਕੁੱਝ ਦਿਨ ਪਹਿਲਾਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ 4.2 ਮਿਲੀਅਨ ਯਾਨੀ 42 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਸਭ ਤੋਂ ਦਿਲਚਸਪ ਗੱਲ ਇਸ ‘ਤੇ ਆ ਰਹੇ ਕੁਮੈਂਟ ਹਨ। ਕੁਝ ਯੂਜ਼ਰਸ ਨੇ ਕਿਹਾ- ਮੰਮੀ ਨੇ ਸਹੀ ਕੰਮ ਕੀਤਾ ਜਦਕਿ ਕੁਝ ਯੂਜ਼ਰਸ ਨੇ ਕਿਹਾ ਕਿ ਉਸ ਨੂੰ ਇਸ ਤਰ੍ਹਾਂ ਦੁਲਹਨ ਦਾ ਅਪਮਾਨ ਨਹੀਂ ਕਰਨਾ ਚਾਹੀਦਾ ਸੀ। ਤੁਸੀਂ ਵੀ ਕਮੈਂਟ ਕਰਕੇ ਦੱਸੋਂ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ।

ABOUT THE AUTHOR

...view details