ਪੱਛਮੀ ਬੰਗਾਲ/ਜੈਨਗਰ : ਸ਼ੁੱਕਰਵਾਰ ਰਾਤ ਤੋਂ ਲਾਪਤਾ 11 ਸਾਲਾ ਲੜਕੀ ਦੀ ਲਾਸ਼ ਦੱਖਣੀ 24 ਪਰਗਨਾ ਜ਼ਿਲੇ ਦੇ ਜੈਨਗਰ 'ਚ ਇੱਕ ਨਹਿਰ 'ਚੋਂ ਮਿਲੀ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਲੜਕੀ ਦੀ ਲਾਸ਼ ਨੂੰ ਨਹਿਰ 'ਚ ਸੁੱਟਣ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਗਿਆ। ਇਸ ਨਾਲ ਹੀ ਪੁਲਿਸ 'ਤੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਨ 'ਚ ਲਾਪ੍ਰਵਾਹੀ ਦਾ ਇਲਜ਼ਾਮ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਇਸ ਮਾਮਲੇ ਨੂੰ ਲੈ ਕੇ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਦੀ ਭੀੜ ਨੇ ਲਾਠੀਆਂ ਅਤੇ ਪਥਰਾਅ ਨਾਲ ਥਾਣੇ ਦੀ ਭੰਨਤੋੜ ਕੀਤੀ। ਹੋਰ ਜਨਤਕ ਜਾਇਦਾਦਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਭੀੜ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਲੱਭ ਕੇ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ।
ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਪੁਲਿਸ ਵਾਲੇ, ਭੀੜ ਨੇ ਥਾਣੇ ਨੂੰ ਹੀ ਲਗਾਈ ਅੱਗ, ਕਾਰਨ ਜਾਣਕੇ ਰਹਿ ਜਾਵੋਗੇ ਹੱਕੇ-ਬੱਕੇ - West Bengal Crime - WEST BENGAL CRIME
ਇੱਕ ਪਾਸੇ ਤਾਂ ਦੇਵੀ ਦੀ ਪੂਜਾ ਹੋ ਰਹੀ ਹੈ, ਦੂਜੇ ਪਾਸੇ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ ਕਿ ਸੁਣ ਕੇ ਰੂਹ ਕੰਬ ਜਾਂਦੀ ਹੈ।
Published : Oct 5, 2024, 7:41 PM IST
|Updated : Oct 5, 2024, 7:48 PM IST
ਲੋਕਾਂ ਦੇ ਗੁੱਸੇ ਨੂੰ ਦੇਖ ਕੇ ਥਾਣਾ ਕੁਲਤਾਲੀ ਦੇ ਇੰਚਾਰਜ ਇੰਸਪੈਕਟਰ ਸ਼ਨੀਵਾਰ ਸਵੇਰੇ ਮੌਕੇ 'ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀ ਲੋਕਾਂ ਨੂੰ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਜਲਦੀ ਹੀ ਫੜ ਕੇ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਂ ਇਸ ਇਲਾਕੇ ਦੇ ਲੋਕਾਂ ਨਾਲ ਵਾਅਦਾ ਕਰਦਾ ਹਾਂ ਕਿ ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਨੂੰ ਜਲਦੀ ਹੀ ਫੜ ਲਏ ਜਾਣਗੇ।ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਨਾਬਾਲਿਗ ਲੜਕੀ ਟਿਊਸ਼ਨ ਤੋਂ ਘਰ ਪਰਤ ਰਹੀ ਸੀ ਕਿ ਅਚਾਨਕ ਲਾਪਤਾ ਹੋ ਗਈ। ਇਸ ਤੋਂ ਬਾਅਦ ਪਰਿਵਾਰ ਨੇ ਸਥਾਨਕ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਸ਼ਨੀਵਾਰ ਸਵੇਰੇ ਸ਼ਹਿਰ 'ਚ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਅਤੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਪੁਲਿਸ 'ਤੇ ਲਾਹਪ੍ਰਵਾਹੀ ਦਾ ਇਲਜ਼ਾਮ
ਕੋਲਕਾਤਾ ਦੇ ਆਰਜੀ ਕਾਰ ਹਸਪਤਾਲ ਮਾਮਲੇ ਦੀ ਤਰ੍ਹਾਂ ਇੱਥੋਂ ਦੇ ਲੋਕਾਂ ਨੇ ਵੀ ਪੁਲਿਸ 'ਤੇ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਸਮੇਂ ਸਿਰ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਇਹ ਦਰਦਨਾਕ ਘਟਨਾ ਵਾਪਰੀ ਹੈ।ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਪੁਲਿਸ ਦੇ ਭਰੋਸੇ ਮਗਰੋਂ ਕਦੋਂ ਤੱਕ ਮੁਲਜ਼ਮ ਕਾਬੂ ਕੀਤੇ ਜਾਂਦੇ ਨੇ ਅਤੇ ਕਦੋਂ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲੇਗਾ।
- ਵਿਆਹ ਤੋਂ ਬਰਾਤ ਲੈਕੇ ਪਰਤੀ ਰਹੀ ਟਰੈਲਵਰ ਗੱਡੀ 200 ਫੁੱਟ ਡੂੰਘੀ ਖਾਈ 'ਚ ਡਿੱਗੀ, ਮੌਕੇ 'ਤੇ ਹੋਈਆਂ ਕਈ ਮੌਤਾਂ - Max Vehicle Fell Into Deep Ditch
- ਅਬੂਝਾਮਾੜ 'ਚ 36 ਨਕਸਲੀ ਢੇਰ, ਨਾਰਾਇਣਪੁਰ ਦਾਂਤੇਵਾੜਾ ਸਰਹੱਦ 'ਤੇ ਐਨਕਾਉਂਟਰ - Naxalites killed in Bastar
- ਯੌਨ ਸ਼ੋਸ਼ਣ ਦੇ ਮੁਲਜ਼ਮ ਨੂੰ ਬੈਂਕ ਦਾ ਡਾਇਰੈਕਟਰ ਕਿਵੇਂ ਬਣਾਇਆ ਗਿਆ?, ਦਿੱਲੀ ਹਾਈਕੋਰਟ ਨੇ ਕੇਂਦਰ 'ਤੇ ਚੁੱਕੇ ਸਵਾਲ - UBI director appointment case