ਨਵੀਂ ਦਿੱਲੀ:ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਦੁਨੀਆਂ ਇਕ ਮਹਾਨ ਅਰਥ ਸ਼ਾਸਤਰੀ ਦੇ ਰੂਪ 'ਚ ਜਾਣਦੀ ਹੈ ਪਰ ਉਨ੍ਹਾਂ ਦੀ ਕਾਵਿ ਸ਼ੈਲੀ ਤੋਂ ਬਹੁਤ ਘੱਟ ਲੋਕ ਜਾਣੂ ਹਨ। ਇਸ ਦੀ ਇੱਕ ਝਲਕ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਉਰਦੂ ਸ਼ਾਇਰੀ ਦੇ ਸ਼ੌਕੀਨ ਡਾ. ਮਨਮੋਹਨ ਸਿੰਘ ਨੇ ਲੋਕ ਸਭਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਮਰਹੂਮ ਆਗੂ ਸੁਸ਼ਮਾ ਸਵਰਾਜ ਨਾਲ ਸ਼ਾਇਰਾਨਾ ਅੰਦਾਜ਼ 'ਚ ਬਹਿਸ ਹੋਈ।
ਇਨ੍ਹਾਂ ਭਾਸ਼ਣਾਂ ਦੇ ਵੀਡੀਓਜ਼ ਯੂ-ਟਿਊਬ ਅਤੇ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਦੇਖੀਆਂ ਜਾਣ ਵਾਲੀਆਂ ਸੰਸਦੀ ਬਹਿਸਾਂ ਵਿੱਚੋਂ ਹਨ। ਤੁਹਾਨੂੰ ਦੱਸ ਦੇਈਏ ਕਿ 2011 ਵਿੱਚ ਲੋਕ ਸਭਾ ਵਿੱਚ ਇੱਕ ਤਲਖ਼ੀ ਭਰੀ ਬਹਿਸ ਦੌਰਾਨ ਤਤਕਾਲੀ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਵਾਰਾਣਸੀ ਵਿੱਚ ਜਨਮੇ ਸ਼ਾਇਰ ਸ਼ਹਾਬ ਜਾਫ਼ਰੀ ਦੇ ਇੱਕ ਦੋਹੇ ਨਾਲ ਮਨਮੋਹਨ ਸਿੰਘ 'ਤੇ ਨਿਸ਼ਾਨਾ ਸਾਧਿਆ ਤਾਂ ਉਹਨਾਂ ਨੇ ਵੀ ਸ਼ਾਇਰੀ ਨਾਲ ਹੀ ਜਵਾਬ ਦਿੱਤਾ।
'ਤੂ ਮੇਰਾ ਸ਼ੋਕ ਦੇਖ, ਤੂ ਮੇਰਾ ਇੰਤਜ਼ਾਰ ਦੇਖ'
ਮਨਮੋਹਨ ਸਿੰਘ 'ਤੇ ਨਿਸ਼ਾਨਾ ਸਾਧਦੇ ਹੋਏ ਸੁਸ਼ਮਾ ਸਵਰਾਜ ਨੇ ਕਿਹਾ, "ਤੂ ਇਧਰ ਉਧਰ ਕੀ ਬਾਤ ਨਾ ਕਰ, ਯਹ ਬਤਾ ਕਿ ਕਾਫਿਲਾ ਕਿਉਂ ਲੂਟਾ,ਹਮੇਂ ਰਾਹਜਨੋ ਸੇ ਗਿਲਾ ਨਹੀਂ, ਤੇਰੀ ਰਹਬਰੀ ਕਾ ਸਵਾਲ ਹੈ।" ਇਸ ਮੁੱਦੇ 'ਤੇ ਆਮ ਤੌਰ 'ਤੇ ਸ਼ਾਂਤ ਰਹਿਣ ਵਾਲੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੋਈ ਹਮਲਾਵਰ ਬਿਆਨ ਨਾ ਦਿੰਦੇ ਹੋਏ, ਅੱਗ ਵਿੱਚ ਤੇਲ ਪਾਉਣ ਲਈ ਅੱਲਾਮਾ ਇਕਬਾਲ ਦੀ ਸ਼ਾਇਰੀ ਪੜ੍ਹਨ ਦਾ ਫੈਸਲਾ ਕੀਤਾ। ਉਹਨਾਂ ਕਿਹਾ,'ਮਾਨਾ ਕਿ ਮੈਂ ਤੇਰੀ ਦੀਦ ਕੇ ਕਾਬਿਲ ਨਹੀਂ ਹੂੰ 'ਤੂ ਮੇਰਾ ਸ਼ੌਕ ਦੇਖ, ਤੂ ਮੇਰਾ ਇੰਤਜ਼ਾਰ ਦੇਖ'