ਆਨੰਦ: ਗੁਜਰਾਤ ਦੇ ਆਨੰਦ 'ਚ ਮੰਗਲਵਾਰ ਨੂੰ ਵੱਡਾ ਹਾਦਸਾ ਹੋ ਗਿਆ। ਦੱਸਿਆ ਜਾ ਰਿਹਾ ਕਿ ਬੁਲੇਟ ਟ੍ਰੇਨ ਪ੍ਰੋਜੈਕਟ ਦੀ ਉਸਾਰੀ ਵਾਲੀ ਥਾਂ 'ਤੇ ਇੱਕ ਕੰਕਰੀਟ ਬਲਾਕ ਡਿੱਗ ਗਿਆ। ਇਸ ਦੇ ਹੇਠਾਂ ਕਈ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ। ਬਚਾਅ ਕਾਰਜ ਜਾਰੀ ਹੈ। ਆਨੰਦ ਪੁਲਿਸ ਅਤੇ ਫਾਇਰ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਇਹ ਹਾਦਸਾ ਸ਼ਾਮ 5 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ, ਜਦੋਂ ਉਸਾਰੀ ਵਾਲੀ ਥਾਂ 'ਤੇ ਵਰਤੇ ਗਏ ਗਰਡਰ ਟੁੱਟ ਗਏ ਅਤੇ ਵੱਡਾ ਹਿੱਸਾ ਡਿੱਗ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।
ਡੀਐਸਪੀ ਵੱਲੋਂ ਘਟਨਾ ਦੀ ਪੁਸ਼ਟੀ
ਆਨੰਦ ਜ਼ਿਲ੍ਹੇ ਦੇ ਡੀਐਸਪੀ ਗੌਰਵ ਜਾਸਾਨੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਬੁਲੇਟ ਟ੍ਰੇਨ ਪ੍ਰਾਜੈਕਟ ਵਾਲੀ ਥਾਂ ’ਤੇ ਲਾਇਆ ਜਾ ਰਿਹਾ ਇੱਕ ਗਰਡਰ ਅੱਜ ਡਿੱਗ ਗਿਆ। ਇਸ ਘਟਨਾ 'ਚ 2 ਲੋਕਾਂ ਦਾ ਬਚਾਅ ਹੋ ਗਿਆ। ਬਚਾਏ ਗਏ ਦੋ ਮਜ਼ਦੂਰਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਦੋ ਹੋਰ ਮਜ਼ਦੂਰ ਅਜੇ ਵੀ ਫਸੇ ਹੋਏ ਹਨ। ਅਸੀਂ ਉਨ੍ਹਾਂ ਨੂੰ ਬਚਾਉਣ ਲਈ ਬਚਾਅ ਮੁਹਿੰਮ ਚਲਾ ਰਹੇ ਹਾਂ।"