ਲੰਡਨ: ਭਾਰਤੀ ਮੂਲ ਦੇ ਅਰਬਪਤੀ ਕਾਰੋਬਾਰੀ ਹਿੰਦੂਜਾ ਪਰਿਵਾਰ 'ਤੇ ਗੰਭੀਰ ਇਲਜ਼ਾਮ ਲੱਗੇ ਹਨ। ਉਸ ਦੀ ਥਾਂ ’ਤੇ ਕੰਮ ਕਰਦੇ ਇੱਕ ਨੌਕਰ ਨੇ ਇਲਜ਼ਾਮ ਲਾਇਆ ਹੈ ਕਿ ਉਸ ਨਾਲ ਮਾੜਾ ਸਲੂਕ ਕੀਤਾ ਗਿਆ। ਨੌਕਰ ਨੇ ਇਹ ਵੀ ਇਲਜ਼ਾਮ ਲਾਇਆ ਕਿ ਹਿੰਦੂਜਾ ਪਰਿਵਾਰ ਇੱਕ ਕੁੱਤੇ 'ਤੇ ਜਿੰਨਾ ਖਰਚ ਕਰਦਾ ਹੈ, ਉਸ ਤੋਂ ਵੀ ਘੱਟ ਪੈਸੇ ਉਹਨਾਂ 'ਤੇ ਖਰਚ ਕਰਦਾ ਹੈ। ਇਲਜ਼ਾਮ ਲਗਾਉਣ ਵਾਲੇ ਨੌਕਰ ਦੇ ਵਕੀਲ ਨੇ ਲੰਡਨ ਦੀ ਅਦਾਲਤ ਵਿੱਚ ਕਈ ਗੰਭੀਰ ਦੋਸ਼ ਲਾਏ ਹਨ। ਸਰਕਾਰੀ ਵਕੀਲ ਨੇ ਜੇਨੇਵਾ ਝੀਲ 'ਤੇ ਆਪਣੇ ਵਿਲਾ 'ਤੇ ਭਾਰਤੀ ਕਾਮਿਆਂ ਦੀ ਕਥਿਤ ਤਸਕਰੀ ਅਤੇ ਸ਼ੋਸ਼ਣ ਦੇ ਮਾਮਲੇ 'ਚ ਸੁਣਵਾਈ ਦੌਰਾਨ ਸਾਢੇ ਪੰਜ ਸਾਲ ਤੱਕ ਦੀ ਸਜ਼ਾ ਦੀ ਬੇਨਤੀ ਕੀਤੀ।
ਨੌਕਰ ਦੀ ਤਨਖਾਹ ਨਾਲੋਂ ਜ਼ਿਆਦਾ ਕੁੱਤਿਆਂ 'ਤੇ ਖਰਚ ਕਰ ਰਿਹਾ ਹੈ ਇਹ ਪਰਿਵਾਰ, ਜਾਣੋ ਕੌਣ ਹੈ ਇਹ ਪਰਿਵਾਰ - Hinduja family - HINDUJA FAMILY
Hinduja family: ਭਾਰਤੀ ਮੂਲ ਦੇ ਇਕ ਉਦਯੋਗਪਤੀ 'ਤੇ ਇਲਜ਼ਾਮ ਹੈ ਕਿ ਉਹ ਆਪਣੇ ਨੌਕਰ ਦੀ ਤਨਖਾਹ ਨਾਲੋਂ ਆਪਣੇ ਕੁੱਤਿਆਂ 'ਤੇ ਜ਼ਿਆਦਾ ਪੈਸਾ ਖਰਚ ਕਰਦਾ ਹੈ। ਉਦਯੋਗਪਤੀ 'ਤੇ ਨੌਕਰਾਂ ਦਾ ਸ਼ੋਸ਼ਣ ਕਰਨ, 15 ਤੋਂ 18 ਘੰਟੇ ਦੇ ਕੰਮ ਲਈ ਸਿਰਫ 8 ਡਾਲਰ ਦਾ ਭੁਗਤਾਨ ਕਰਨ ਅਤੇ ਉਸ ਲਈ ਕੰਮ ਕਰਨ ਵਾਲਿਆਂ ਦੇ ਪਾਸਪੋਰਟ ਜ਼ਬਤ ਕਰਨ ਦਾ ਇਲਜ਼ਾਮ ਹੈ।
Published : Jun 18, 2024, 2:28 PM IST
ਨੌਕਰਾਂ ਦੀ ਗਵਾਹੀ ਦਾ ਹਵਾਲਾ:ਸਰਕਾਰੀ ਵਕੀਲ ਯਵੇਸ ਬਰਟੋਸਾ ਨੇ ਸੋਮਵਾਰ ਸਵੇਰੇ ਸਵਿਸ ਸ਼ਹਿਰ ਦੀ ਅਪਰਾਧਿਕ ਅਦਾਲਤ 'ਚ ਪਰਿਵਾਰ 'ਤੇ ਤਿੱਖਾ ਹਮਲਾ ਕੀਤਾ, ਜਿਸ ਵਿੱਚ ਹਿੰਦੂਜਾ ਪਰਿਵਾਰ ਦੇ ਕਰਮਚਾਰੀਆਂ ਅਤੇ ਮੈਂਬਰਾਂ ਦੀ ਗਵਾਹੀ ਦੇ ਨਾਲ-ਨਾਲ ਆਪਣੀ ਜਾਂਚ ਦੌਰਾਨ ਪੇਸ਼ ਕੀਤੇ ਗਏ ਸਬੂਤਾਂ ਦਾ ਹਵਾਲਾ ਦਿੱਤਾ ਗਿਆ। ਹਿੰਦੂਜਾ ਪਰਿਵਾਰ ਦੇ ਵਕੀਲਾਂ ਨੇ ਨੌਕਰਾਂ ਦੀ ਗਵਾਹੀ ਦਾ ਹਵਾਲਾ ਦਿੰਦੇ ਹੋਏ ਦਾਅਵਿਆਂ ਨੂੰ ਰੱਦ ਕਰ ਦਿੱਤਾ। ਉਹਨਾਂ ਕਿਹਾ ਕਿ ਪਰਿਵਾਰ ਨੌਕਰ ਨਾਲ ਇੱਜ਼ਤ ਨਾਲ ਹੀ ਪੇਸ਼ ਆਇਆ ਹੈ। ਹਿੰਦੂਜਾ ਪਰਿਵਾਰ ਨੇ ਵੀ ਦੱਸਿਆ ਕਿ ਉਨ੍ਹਾਂ ਨੇ ਕਰਮਚਾਰੀਆਂ ਨੂੰ ਕਿੰਨਾ ਭੁਗਤਾਨ ਕੀਤਾ ਹੈ,ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਕਰਮਚਾਰੀਆਂ ਵਲੋਂ ਝੁਠੀ ਰਿਪੋਰਟ ਪੇਸ਼ ਕੀਤੀ ਗਈ ਹੈ, ਕੋਈ ਵੀ ਤਨਖਾਹ ਸਹੀ ਰੂਪ ਵਿੱਚ ਨਹੀਂ ਦਰਸਾਈ ਗਈ ਅਤੇ ਉਨ੍ਹਾਂ ਦੇ ਖਾਣ ਅਤੇ ਰਹਿਣ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਜਿਸ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ।
ਦੋਸ਼ੀ ਹੈ ਹਿੰਦੂਜਾ ਪਰਿਵਾਰ !:ਸਵਿਟਜ਼ਰਲੈਂਡ 'ਚ ਅਰਬਪਤੀ ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਖਿਲਾਫ ਮਨੁੱਖੀ ਤਸਕਰੀ ਦਾ ਮਾਮਲਾ ਸੋਮਵਾਰ ਨੂੰ ਸ਼ੁਰੂ ਹੋਇਆ। ਇਨ੍ਹਾਂ ਮੈਂਬਰਾਂ 'ਤੇ ਜਿਨੀਵਾ ਝੀਲ 'ਤੇ ਆਪਣੇ ਵਿਲਾ ਵਿੱਚ ਘਰੇਲੂ ਕਰਮਚਾਰੀਆਂ ਦਾ ਸ਼ੋਸ਼ਣ ਕਰਨ, 15 ਤੋਂ 18 ਘੰਟੇ ਦੇ ਕੰਮ ਲਈ ਸਿਰਫ 8 ਡਾਲਰ ਦਾ ਭੁਗਤਾਨ ਕਰਨ ਅਤੇ ਉਨ੍ਹਾਂ ਲਈ ਕੰਮ ਕਰਨ ਵਾਲਿਆਂ ਦੇ ਪਾਸਪੋਰਟ ਜ਼ਬਤ ਕਰਨ ਦਾ ਇਲਜ਼ਾਮ ਹੈ। ਪਰਿਵਾਰ ਦੇ ਵਕੀਲ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਹਿੰਦੂਜਾ ਪਰਿਵਾਰ ਦੇ ਮੈਂਬਰ-ਪ੍ਰਕਾਸ਼ ਅਤੇ ਕਮਲ ਹਿੰਦੂਜਾ, ਉਨ੍ਹਾਂ ਦੇ ਬੇਟੇ ਅਜੈ ਅਤੇ ਉਸਦੀ ਪਤਨੀ ਨਮਰਤਾ ਵੀ ਮਨੁੱਖੀ ਤਸਕਰੀ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ।
- 30 ਸੈਕਿੰਡ ਅੰਦਰ ਗਈ ਕੁੜੀ ਦੀ ਜਾਨ, ਰੀਲ ਬਣਾਉਂਦੇ ਸਮੇਂ ਡੂੰਘੀ ਖੱਡ ਵਿੱਚ ਡਿੱਗੀ ਕਾਰ - Accident Live Video
- ਦਿੱਲੀ ਤੋਂ ਦੁਬਈ ਜਾ ਰਹੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਿਸ ਜਾਂਚ ਵਿੱਚ ਧਮਕੀ ਨਿਕਲੀ ਅਫਵਾਹ - flight received bomb threat
- ਈਟੀਵੀ ਦੇ ਸਾਬਕਾ ਕਰਮਚਾਰੀਆਂ ਨੇ ਰਾਮੋਜੀ ਰਾਓ ਨੂੰ ਭੇਟ ਕੀਤੀ ਸ਼ਰਧਾਂਜਲੀ, ਨਿਭਾਈਆਂ ਇਹ ਰਸਮਾਂ - Tribute TO Ramoji Rao