ਆਂਧਰਾ ਪ੍ਰਦੇਸ਼: ਤਿਰੂਪਤੀ ਵਿੱਚ ਵਿਸ਼ਨੂੰ ਨਿਵਾਸ ਵੈਕੁੰਠ ਵਿੱਚ ਸਰਵ ਦਰਸ਼ਨ ਟੋਕਨ ਵੰਡਣ ਦੌਰਾਨ ਮਚੀ ਭਗਦੜ ਵਿੱਚ 6 ਸ਼ਰਧਾਲੂਆਂ ਦੀ ਮੌਤ ਹੋ ਗਈ। ਇਸ ਘਟਨਾ 'ਚ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਖ਼ਬਰਾਂ ਮੁਤਾਬਿਕ ਸਰਵਦਰਸ਼ਨ ਟੋਕਨ ਜਾਰੀ ਕਰਨ ਵਾਲੇ 2 ਤੋਂ 3 ਕੇਂਦਰਾਂ 'ਤੇ ਅਚਾਨਕ ਭਗਦੜ ਮਚ ਗਈ। ਤਿਰੂਪਤੀ 'ਚ ਤਿੰਨ ਥਾਵਾਂ 'ਤੇ ਸ਼ਰਧਾਲੂਆਂ ਵਿਚਾਲੇ ਹੱਥੋਪਾਈ ਹੋਈ, ਜਿੱਥੇ ਮੌਤਾਂ ਤੇ ਕਈ ਜ਼ਖ਼ਮੀ ਹੋਏ। ਇੱਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਇੱਥੇ ਮਚੀ ਭਗਦੜ ਵਿੱਚ ਘੱਟੋ-ਘੱਟ 6 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖ਼ਮੀ ਹੋ ਗਏ। ਤਿਰੁਮਾਲਾ ਪਹਾੜੀਆਂ ਦੇ ਭਗਵਾਨ ਵੈਂਕਟੇਸ਼ਵਰ ਸਵਾਮੀ ਮੰਦਿਰ 'ਚ ਵੈਕੁੰਠ ਦੁਆਰ ਦਰਸ਼ਨਮ ਲਈ ਸੈਂਕੜੇ ਸ਼ਰਧਾਲੂ ਟਿਕਟ ਵੰਡ ਦੌਰਾਨ ਇਹ ਹਾਦਸਾ ਹੋਇਆ।
2-3 ਟਿਕਟ ਕਾਊਂਟਰਾਂ ਉੱਤੇ ਮਚੀ ਭਗਦੜ
ਤਿਰੁਮਾਲਾ ਤਿਰੂਪਤੀ ਦੇਵਸਥਾਨਮ (TTD) ਦੇ ਚੇਅਰਮੈਨ ਬੀਆਰ ਨਾਇਡੂ ਨੇ ਕਿਹਾ ਕਿ ਇੱਕ ਲਾਸ਼ ਦੀ ਪਛਾਣ ਕਰ ਲਈ ਗਈ ਹੈ। ਤਾਮਿਲਨਾਡੂ ਦੇ ਸਲੇਮ ਦੀ ਰਹਿਣ ਵਾਲੀ ਇੱਕ ਮਹਿਲਾ ਸ਼ਰਧਾਲੂ ਦੀ ਸ੍ਰੀਨਿਵਾਸਮ ਕਾਊਂਟਰ 'ਤੇ ਕਤਾਰ ਵਿੱਚ ਖੜ੍ਹੇ ਭਗਦੜ ਵਿੱਚ ਮੌਤ ਹੋ ਗਈ। ਦੋ ਹੋਰ ਕਾਊਂਟਰਾਂ 'ਤੇ ਭਗਦੜ ਮੱਚ ਗਈ ਜਦੋਂ ਸ਼ਰਧਾਲੂਆਂ ਨੇ ਟੋਕਨ ਜਾਰੀ ਕਰਨ ਵਾਲੇ ਕੇਂਦਰਾਂ 'ਤੇ ਕਤਾਰ ਵਿਚ ਦਾਖਲ ਹੁੰਦੇ ਸਮੇਂ ਇਕ ਦੂਜੇ ਨੂੰ ਧੱਕਾ ਦਿੱਤਾ ਗਿਆ। ਕੁੱਲ 6 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਇਨ੍ਹਾਂ ਵਿੱਚੋਂ ਪੰਜ ਔਰਤਾਂ ਸ਼ਾਮਲ ਹਨ।
ਬੀਤੀ ਰਾਤ ਦੀ ਭਗਦੜ ਦੀ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਦੀ ਸਿਹਤ ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਨੇ ਕਿਹਾ ਕਿ, "ਕੁਝ ਮਰੀਜ਼ਾਂ ਦੇ ਫਰੈਕਚਰ ਹਨ, ਬਾਕੀਆਂ ਨੂੰ ਮਾਸਪੇਸ਼ੀਆਂ/ਚਮੜੀ ਦੀਆਂ ਸੱਟਾਂ ਹਨ। 19 ਲੋਕ ਇੱਥੇ ਇਲਾਜ ਅਧੀਨ ਹਨ, ਅੱਜ ਸ਼ਾਮ ਤੱਕ, ਜ਼ਿਆਦਾਤਰ ਨੂੰ ਛੁੱਟੀ ਦੇ ਦਿੱਤੀ ਜਾਵੇਗੀ, ਮੁੱਖ ਮੰਤਰੀ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਤਿਰੂਪਤੀ 'ਚ ਆਉਣਗੇ।"