ਰਾਏਪੁਰ/ਛੱਤੀਸਗੜ੍ਹ:ਗਰਿਆਬੰਦ ਵਿੱਚ ਮਾਰੇ ਗਏ 12 ਨਕਸਲੀਆਂ ਦੀ ਪਛਾਣ ਹੋ ਚੁੱਕੀ ਹੈ, ਹਾਲਾਂਕਿ 4 ਹੋਰ ਦੀ ਪਛਾਣ ਕੀਤੀ ਜਾ ਰਹੀ ਹੈ। ਮਾਰੇ ਗਏ 16 ਚੋਂ 12 ਮਾਓਵਾਦੀਆਂ ਉੱਤੇ 3.13 ਕਰੋੜ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ। ਮਾਰੇ ਗਏ ਮਾਓਵਾਦੀਆਂ ਵਿੱਚ ਨਕਸਲੀਆਂ ਦੇ ਕੇਂਦਰੀ ਸਮਿਤੀ ਦਾ ਮੈਂਬਰ ਵੀ ਸ਼ਾਮਲ ਹੈ। ਰਾਏਪੁਰ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਪੁਲਿਸ ਅਧਿਕਾਰੀ ਮੁਤਾਬਕ, ਮਾਰੇ ਗਏ ਨਕਸਲੀਆਂ ਵਿੱਚ ਪ੍ਰਮੁੱਖ ਨਕਸਲੀ ਚਲਪਥੀ ਉਰਫ ਜੈਰਾਮ ਵੀ ਸ਼ਾਮਿਲ ਹੈ। ਚਲਪਥੀ ਜੈਰਾਮ ਭਾਰਤੀ ਕਮਿਉਨਿਸਟ ਪਾਰਟੀ (ਮਾਓਵਾਦੀ) ਦੀ ਕੇਂਦਰੀ ਕਮੇਟੀ ਅਤੇ ਓਡੀਸ਼ਾ ਸਟੇਟ ਕਮੇਟੀ ਦਾ ਮੈਂਬਰ ਸੀ। ਚਲਪਥੀ ਉੱਤੇ ਛੱਤੀਸਗੜ੍ਹ, ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਵਿੱਚ ਕੁੱਲ 90 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਸੀ।
ਗਰਿਆਬੰਦ ਮੁਠਭੇੜ ਦੌਰਾਨ ਮਹਿੰਗੇ ਨਕਸਲੀ ਢੇਰ !
ਪੁਲਿਸ ਅਧਿਕਾਰੀ ਨੇ ਦੱਸਿਆ ਕਿ, "ਇਹ ਪਹਿਲੀ ਵਾਰ ਹੈ ਜਦੋਂ ਛੱਤੀਸਗੜ੍ਹ ਵਿੱਚ ਇੱਕ ਮੁਠਭੇੜ ਵਿੱਚ ਪਾਬੰਦੀਸ਼ੁਦਾ ਸੰਗਠਨ ਦੀ ਮੁੱਖ ਸੰਚਾਲਨ ਸੰਸਥਾ ਕੇਂਦਰੀ ਕਮੇਟੀ ਦਾ ਇੱਕ ਮੈਂਬਰ ਮਾਰਿਆ ਗਿਆ ਹੈ।"
ਅਧਿਕਾਰੀ ਨੇ ਦੱਸਿਆ ਕਿ ਛੱਤੀਸਗੜ੍ਹ, ਓਡੀਸ਼ਾ ਸੀਮਾ ਉੱਤੇ ਮੈਨਪੁਰ ਪੁਲਿਸ ਥਾਣਾ ਖੇਤਰ ਜੋ ਕਿ ਗਰਿਆਬੰਦ ਜ਼ਿਲ੍ਹੇ ਵਿੱਚ ਆਉਂਦਾ ਹੈ, ਉੱਥੇ 5 ਮਹਿਲਾ ਨਕਸਲੀਆਂ ਸਣੇ ਕੁੱਲ 16 ਮਾਓਵਾਦੀ ਮਾਰੇ ਗਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਈ-30 (ਗਰਿਆਬੰਦ ਜ਼ਿਲਾ ਪੁਲਿਸ ਇਕਾਈ), ਕੇਂਦਰੀ ਰਿਜ਼ਰਵ ਪੁਲਿਸ ਬਲ (CRPF), ਕਮਾਂਡੋ ਬਟਾਲੀਅਨ ਫਾਰ ਰੇਸਿਊਲੇਟ ਐਕਸ਼ਨ (COBRA) ਅਤੇ ਓਡੀਸ਼ਾ ਪੁਲਿਸ ਦੇ ਵਿਸ਼ੇਸ਼ ਅਭਿਆਨ ਸਮੂਹ (ਐਸਓਜੀ) ਦੇ ਜਵਾਨਾਂ ਨੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ।
ਮਾਰੇ ਗਏ ਦੋ ਹੋਰ ਮੁੱਖ ਕਾਡਰਾਂ ਦੀ ਪਛਾਣ ਓਡੀਸ਼ਾ ਸਟੇਟ ਕਮੇਟੀ ਦੇ ਮੈਂਬਰ ਅਤੇ ਮਾਓਵਾਦੀਆਂ ਦੇ ਧਮਤਰੀ ਗਾਰਿਆਬੰਦ ਨੁਪਾਡਾ (ਡੀਜੀਐਨ) ਡਿਵੀਜ਼ਨ ਸਕੱਤਰ ਜੈਰਾਮ ਉਰਫ ਗੁੱਡੂ ਅਤੇ ਡੀਜੀਐਨ ਡਿਵੀਜ਼ਨ ਦੇ ਮੁਖੀ ਸਤਿਅਮ ਗਾਵੜੇ ਵਜੋਂ ਹੋਈ ਹੈ। ਦੋਵੇਂ ਕੱਟੜ ਨਕਸਲੀ ਛੱਤੀਸਗੜ੍ਹ ਦੇ ਮੂਲ ਨਿਵਾਸੀ ਹਨ। ਇਨ੍ਹਾਂ ਦੋਵਾਂ 'ਤੇ ਤਿੰਨ ਸੂਬਿਆਂ 'ਚ 65-65 ਲੱਖ ਰੁਪਏ ਦਾ ਇਨਾਮ ਸੀ।
ਅਮਰੇਸ਼ ਮਿਸ਼ਰਾ, ਇੰਸਪੈਕਟਰ ਜਨਰਲ ਪੁਲਿਸ, ਰਾਏਪੁਰ ਰੇਂਜ
ਗਰਿਆਬੰਦ ਵਿੱਚ ਮਿਲੀ ਵੱਡੀ ਸਫ਼ਲਤਾ
ਪੁਲਿਸ ਇੰਸਪੈਕਟਰ ਜਨਰਲ (ਰਾਏਪੁਰ ਰੇਂਜ) ਅਮਰੇਸ਼ ਮਿਸ਼ਰਾ ਨੇ ਦੱਸਿਆ ਕਿ ਮਾਰੇ ਗਏ ਕਾਡਰਾਂ ਵਿੱਚੋਂ 12 ਦੀ ਪਛਾਣ ਕਰ ਲਈ ਗਈ ਹੈ। ਛੱਤੀਸਗੜ੍ਹ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਵਿੱਚ ਇਨ੍ਹਾਂ 12 ਕਾਡਰਾਂ ਉੱਤੇ ਕੁੱਲ 3.13 ਕਰੋੜ ਰੁਪਏ ਦਾ ਇਨਾਮ ਸੀ। ਚਲਪਥੀ, ਜਿਸ ਨੂੰ ਰਾਮਚੰਦਰਨ, ਪ੍ਰਤਾਪ ਰੈੱਡੀ, ਅੱਪਾ ਰਾਓ ਅਤੇ ਰਵੀ ਵਜੋਂ ਵੀ ਜਾਣਿਆ ਜਾਂਦਾ ਹੈ, ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦਾ ਵਸਨੀਕ ਸੀ। ਛੱਤੀਸਗੜ੍ਹ 'ਚ ਚਲਪਥੀ 'ਤੇ 40 ਲੱਖ, ਓਡੀਸ਼ਾ 'ਚ 25 ਲੱਖ ਅਤੇ ਆਂਧਰਾ ਪ੍ਰਦੇਸ਼ 'ਚ 25 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ।