ਪੰਜਾਬ

punjab

ETV Bharat / bharat

ਦਿੱਲੀ ਦੇ ਕੇਸ਼ਵਪੁਰਮ 'ਚ ਦੋ ਬੱਚਿਆਂ ਦਾ ਕਤਲ, ਪਿਤਾ 'ਤੇ ਸ਼ੱਕ - Murder Of Two Childrens In Delhi - MURDER OF TWO CHILDRENS IN DELHI

Murder of two children in Delhi: ਦਿੱਲੀ 'ਚ ਦੋ ਬੱਚਿਆਂ ਦੇ ਕਤਲ ਦੀ ਖਬਰ ਨੇ ਇਲਾਕੇ 'ਚ ਹਲਚਲ ਮਚਾ ਦਿੱਤੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਸ਼ੱਕ ਹੈ ਕਿ ਇਹ ਕਤਲ ਬੱਚਿਆਂ ਦੇ ਪਿਤਾ ਨੇ ਹੀ ਕੀਤਾ ਹੈ।

Murder Of Two Childrens In Delhi
Murder Of Two Childrens In Delhi (ETV BHARAT)

By ETV Bharat Punjabi Team

Published : May 5, 2024, 9:52 AM IST

ਨਵੀਂ ਦਿੱਲੀ: ਰਾਜਧਾਨੀ ਦੇ ਕੇਸ਼ਵ ਪੁਰਮ ਥਾਣਾ ਖੇਤਰ 'ਚ ਦੋ ਬੱਚਿਆਂ ਨੂੰ ਜ਼ਹਿਰ ਦੇ ਕੇ ਕਤਲ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ 'ਚ ਸ਼ੱਕ ਦੀ ਸੂਈ ਬੱਚਿਆਂ ਦੇ ਪਿਤਾ 'ਤੇ ਘੁੰਮ ਰਹੀ ਹੈ, ਕਿਉਂਕਿ ਉਹ ਫਰਾਰ ਹੈ। ਦਰਅਸਲ ਮਨੀਸ਼ ਨਾਂ ਦਾ ਵਿਅਕਤੀ ਆਪਣੀ ਪਤਨੀ ਮਾਲਤੀ ਅਤੇ ਦੋ ਬੱਚਿਆਂ ਮੁਕੁਟ (13) ਅਤੇ ਉਮਾ (11) ਨਾਲ ਰਾਮਪੁਰਾ ਇਲਾਕੇ 'ਚ ਰਹਿੰਦਾ ਸੀ। ਮਨੀਸ਼ ਘਰ ਵਿੱਚ ਹੀ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ, ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ।

ਮਨੀਸ਼ ਸ਼ਾਮ ਨੂੰ ਦੋਵਾਂ ਬੱਚਿਆਂ ਨੂੰ ਟਿਊਸ਼ਨ ਤੋਂ ਲੈਕੇ ਆਇਆ ਤੇ ਦੁਕਾਨ 'ਤੇ ਬਿਠਾ ਦਿੱਤਾ। ਜਦੋਂ ਕਾਫੀ ਦੇਰ ਤੱਕ ਦੋਵੇਂ ਬੱਚੇ ਘਰ ਨਹੀਂ ਆਏ ਤਾਂ ਨਿਰਮਲਾ ਦੁਕਾਨ 'ਤੇ ਗਈ, ਜਿੱਥੇ ਉਸ ਨੇ ਦੇਖਿਆ ਕਿ ਦੁਕਾਨ ਦਾ ਸ਼ਟਰ ਡਿੱਗਿਆ ਹੋਇਆ ਸੀ। ਜਦੋਂ ਉਸ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਸ਼ਟਰ ਚੁੱਕਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਦੇਖਿਆ ਕਿ ਬੇਟਾ ਬੇਹੋਸ਼ ਪਿਆ ਸੀ ਅਤੇ ਬੇਟੀ ਫਰਸ਼ 'ਤੇ ਮੂੰਹ ਭਾਰ ਪਈ ਹੋਈ ਸੀ।

ਇਹ ਦੇਖ ਕੇ ਲੋਕਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਬੱਚਿਆਂ ਨੂੰ ਦੀਪਚੰਦ ਬੰਧੂ ਹਸਪਤਾਲ ਲੈ ਗਈ। ਹਾਲਾਂਕਿ ਉਥੇ ਡਾਕਟਰਾਂ ਨੇ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਗਿਆ ਕਿ ਮਨੀਸ਼ ਸ਼ਾਮ ਕਰੀਬ ਪੰਜ ਵਜੇ ਦੁਕਾਨ ਤੋਂ ਚਲਾ ਗਿਆ ਸੀ ਅਤੇ ਆਪਣਾ ਫੋਨ ਵੀ ਘਰ ਹੀ ਛੱਡ ਗਿਆ ਸੀ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਜ਼ਹਿਰੀਲਾ ਪਦਾਰਥ ਦੇ ਕੇ ਕਤਲ ਕੀਤਾ ਗਿਆ ਹੈ। ਫਿਲਹਾਲ ਪੁਲਿਸ ਮਨੀਸ਼ ਬਾਰੇ ਜਾਣਕਾਰੀ ਹਾਸਲ ਕਰਨ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੀ ਹੈ।

ABOUT THE AUTHOR

...view details