ਮੁੰਬਈ: ਲੋਕ ਸਭਾ ਚੋਣਾਂ ਦਰਮਿਆਨ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤੀ ਜਨਤਾ ਪਾਰਟੀ ਨੇ ਮੁੰਬਈ ਉੱਤਰੀ ਮੱਧ ਸੀਟ ਤੋਂ ਉੱਜਵਲ ਨਿਕਮ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਫਿਲਹਾਲ ਇਸ ਸੀਟ ਤੋਂ ਭਾਜਪਾ ਨੇਤਾ ਪੂਨਮ ਮਹਾਜਨ ਮੌਜੂਦਾ ਸੰਸਦ ਮੈਂਬਰ ਹਨ। ਖਬਰਾਂ ਮੁਤਾਬਕ ਭਾਜਪਾ ਨੇ ਪੂਨਮ ਮਹਾਜਨ ਦੀ ਟਿਕਟ ਰੱਦ ਕਰ ਦਿੱਤੀ ਹੈ। ਪੂਨਮ ਮਹਾਜਨ ਸਾਬਕਾ ਕੇਂਦਰੀ ਮੰਤਰੀ ਮਰਹੂਮ ਪ੍ਰਮੋਦ ਮਹਾਜਨ ਦੀ ਬੇਟੀ ਹੈ। ਪੂਨਮ ਮਹਾਜਨ ਨੇ 2014 ਵਿੱਚ ਮੁੰਬਈ ਉੱਤਰੀ ਮੱਧ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਪ੍ਰਿਆ ਦੱਤ ਨੂੰ ਹਰਾਇਆ ਸੀ, ਜੋ ਮਰਹੂਮ ਅਦਾਕਾਰ ਅਤੇ ਕਾਂਗਰਸ ਨੇਤਾ ਸੁਨੀਲ ਦੱਤ ਦੀ ਧੀ ਸੀ। ਪੂਨਮ ਨੇ ਇਸ ਸਫਲਤਾ ਨੂੰ 2019 'ਚ ਫਿਰ ਦੁਹਰਾਇਆ। ਦੱਸ ਦੇਈਏ ਕਿ ਉੱਜਵਲ ਨਿਕਮ ਅਜਮਲ ਕਸਾਬ ਕੇਸ ਵਿੱਚ ਸਰਕਾਰੀ ਵਕੀਲ ਸਨ। ਨਿਕਮ ਨੇ ਹੀ ਮੁੰਬਈ ਹਮਲੇ ਦੇ ਅੱਤਵਾਦੀ ਅਜਮਲ ਕਸਾਬ ਨੂੰ ਮੌਤ ਦੀ ਸਜ਼ਾ ਸੁਣਾਈ ਸੀ।
ਭਾਜਪਾ ਨੇ ਉੱਜਵਲ ਨਿਕਮ 'ਤੇ ਜਤਾਇਆ ਭਰੋਸਾ, ਪੂਨਮ ਮਹਾਜਨ ਦੀ ਟਿਕਟ ਰੱਦ:2008 ਵਿਚ 26/11 ਦੇ ਹਮਲਿਆਂ ਤੋਂ ਇਲਾਵਾ, ਸਰਕਾਰੀ ਵਕੀਲ ਉੱਜਵਲ ਨਿਕਮ ਨੇ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀਆਂ ਸਮੇਤ ਕਈ ਹੋਰ ਹਾਈ ਪ੍ਰੋਫਾਈਲ ਮਾਮਲਿਆਂ ਵਿਚ ਅਪਰਾਧੀਆਂ ਅਤੇ ਅੱਤਵਾਦੀਆਂ ਵਿਰੁੱਧ ਕੇਸ ਲੜਿਆ ਹੈ ਅਤੇ ਸਜ਼ਾਵਾਂ ਪ੍ਰਾਪਤ ਕੀਤੀਆਂ ਹਨ। ਹੁਣ ਸਿਆਸਤ 'ਚ ਆਉਣ ਤੋਂ ਬਾਅਦ ਉੱਜਵਲ ਨਿਕਮ ਭਾਜਪਾ ਦੇ ਉਮੀਦਵਾਰ ਵਜੋਂ ਕਾਂਗਰਸ ਨਾਲ ਲੜਨਗੇ।