ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਪਵਾਰ ਧੜੇ) ਦੀ ਨੇਤਾ ਸੁਪ੍ਰੀਆ ਸੁਲੇ ਨੇ ਸੋਮਵਾਰ ਨੂੰ ਬਾਰਾਮਤੀ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਜ਼ਾਹਿਰ ਕੀਤੀ। ਸੁਪ੍ਰੀਆ ਸੂਲੇ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਇਲਜ਼ਾਮ ਲਗਾਇਆ ਕਿ ਵੋਟਿੰਗ ਤੋਂ ਬਾਅਦ ਅੱਜ 45 ਮਿੰਟ ਲਈ ਜਿਸ ਗੋਦਾਮ 'ਚ ਈਵੀਐੱਮ ਰੱਖੇ ਗਏ ਸਨ, ਦੇ ਸੁਰੱਖਿਆ ਕੈਮਰੇ ਬੰਦ ਕਰ ਦਿੱਤੇ ਗਏ। ਸੂਲੇ ਨੇ ਇਸ ਨੂੰ 'ਸ਼ੱਕੀ' ਘਟਨਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਤੋਂ ਇਸ ਮਾਮਲੇ ਵਿੱਚ ਵੱਡੀ ਗਲਤੀ ਹੋਈ ਹੈ।
ਸੂਲੇ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ, ਬਾਰਾਮਤੀ ਲੋਕਸਭਾ ਖੇਤਰ ਵਿੱਚ ਮਤਦਾਨ ਤੋਂ ਬਾਅਦ ਇੱਕ ਗੋਦਾਮ ਜਿੱਥੇ EVM ਮਸ਼ੀਨਾਂ ਰੱਖੀਆਂ ਹੋਈਆਂ ਸੀ, ਉੱਥੇ ਸੀਸੀਟੀਵੀ ਅੱਜ ਸਵੇਰੇ 45 ਮਿੰਟ ਦੇ ਲਈ ਕਰ ਦਿੱਤਾ ਗਿਆ ਸੀ। ਇਹ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਜਿੱਥੇ EVM ਮਸ਼ੀਨਾਂ ਵਰਗੀ ਬਹੁਤ ਹੀ ਮਹੱਤਵਪੂਰਨ ਚੀਜ਼ ਰੱਖੀ ਹੋਵੇ ਉੱਥੇ ਸੀਸੀਟੀਵੀ ਬੰਦ ਹੈ, ਉਹ ਬਹੁਤ ਵੱਡੀ ਗਲਤੀ ਹੈ।
'ਇੱਥੋਂ ਤੱਕ ਕਿ ਤਕਨੀਸ਼ੀਅਨ ਵੀ ਉਪਲਬਧ ਨਹੀਂ':ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਜਦੋਂ ਚੋਣ ਨੁਮਾਇੰਦਿਆਂ ਨੇ ਸਬੰਧਿਤ ਅਧਿਕਾਰੀਆਂ ਅਤੇ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਤਾਂ ਇਸ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਇਸ ਤੋਂ ਇਲਾਵਾ ਉਸ ਥਾਂ 'ਤੇ ਟੈਕਨੀਸ਼ੀਅਨ ਵੀ ਉਪਲਬਧ ਨਹੀਂ ਹੈ। ਸੁਪ੍ਰੀਆ ਸੁਲੇ ਨੇ ਕਿਹਾ ਕਿ ਉਨ੍ਹਾਂ ਦੇ ਚੋਣ ਨੁਮਾਇੰਦਿਆਂ ਨੂੰ ਉੱਥੇ ਸਟੋਰ ਕੀਤੇ ਈਵੀਐਮ ਦੀ ਹਾਲਤ ਦਾ ਨਿਰੀਖਣ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ।