ਪੰਜਾਬ

punjab

ETV Bharat / bharat

ਸਿਰਫ਼ 99 ਰੁਪਏ ਦੀ ਸ਼ਰਾਬ ਹਾਸਿਲ ਕਰਨ ਲਈ ਲੋਕ ਹੋਏ ਬੇਚੈਨ, ਸਰਕਾਰ ਦਾ ਸਿਸਟਮ ਵੀ ਹੋਇਆ ਹੈਂਗ

ਸ਼ਰਾਬੀਆਂ ਕਾਰਨ ਸਰਕਾਰ ਦੇ ਸਿਸਟਮ ਨੇ ਵੀ ਦਿੱਤਾ ਜਵਾਬ

By ETV Bharat Punjabi Team

Published : Oct 11, 2024, 10:14 PM IST

Updated : Oct 11, 2024, 10:52 PM IST

ਸਿਰਫ਼ 99 ਰੁਪਏ ਦੀ ਸ਼ਰਾਬ ਹਾਸਿਲ ਕਰਨ ਲਈ ਲੋਕ ਬੇਚੈਨ
ਸਿਰਫ਼ 99 ਰੁਪਏ ਦੀ ਸ਼ਰਾਬ ਹਾਸਿਲ ਕਰਨ ਲਈ ਲੋਕ ਬੇਚੈਨ ((ETV Bharat))

ਆਂਧਰਾ ਪ੍ਰਦੇਸ਼:ਜਦੋਂ ਤੋਂ ਆਂਧਰਾ ਪ੍ਰਦੇਸ਼ ਸਰਾਕਰ ਨੇ 99 ਰੋਏ ਦੀ ਸ਼ਰਾਬ ਵਾਲੀ ਪਾਲਿਸੀ ਦਾ ਐਲਾਨ ਕੀਤਾ ਸੀ ਉਦੋਂ ਤੋਂ ਸ਼ਰਾਬ ਦੀਆਂ ਦੁਕਾਨਾਂ ਦੇ ਲਾਇਸੈਂਸ ਲਈ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਚੱਲ ਰਹੀ ਹੈ। ਪਹਿਲਾਂ ਤੋਂ ਤੈਅ ਸ਼ਡਿਊਲ ਮੁਤਾਬਿਕ ਅਰਜ਼ੀ ਦੇਣ ਦੀ ਆਖਰੀ ਤਰੀਕ 9 ਅਕਤੂਬਰ ਸੀ ਪਰ ਸੂਬਾ ਸਰਕਾਰ ਨੇ ਇਹ ਸਮਾਂ ਸੀਮਾ ਵਧਾ ਕੇ 11 ਅਕਤੂਬਰ ਤੱਕ ਕਰ ਦਿੱਤਾ ਸੀ ਅਤੇ 14 ਅਕਤੂਬਰ ਨੂੰ ਲਾਟਰੀ ਕੱਢੀ ਜਾਵੇਗੀ। ਜਿਸ ਰਾਹੀਂ ਨਵੀਆਂ ਦੁਕਾਨਾਂ ਲਈ ਲਾਇਸੈਂਸ ਵੰਡੇ ਜਾਣਗੇ। ਸਰਕਾਰ ਨੇ ਸੂਬੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਦੇ ਲਾਇਸੈਂਸ ਲਈ ਅਰਜ਼ੀਆਂ ਸਵੀਕਾਰ ਕਰਨ ਨੂੰ ਲੈ ਕੇ ਇੱਕ ਅਹਿਮ ਫੈਸਲਾ ਲਿਆ ਹੈ। ਇਸ ਸਬੰਧੀ ਦੁਕਾਨ ਲਈ ਅਰਜ਼ੀ ਦੇਣ ਲਈ ਦੋ ਦਿਨ ਹੋਰ ਦਿੱਤੇ ਗਏ ਸਨ। ਇਸ ਸਬੰਧੀ ਆਬਕਾਰੀ ਵਿਭਾਗ ਦੇ ਪ੍ਰਮੁੱਖ ਸਕੱਤਰ ਮੁਕੇਸ਼ ਕੁਮਾਰ ਮੀਨਾ ਨੇ ਹੁਕਮ ਜਾਰੀ ਕੀਤੇ ਸਨ।

ਸ਼ਰਾਬ ਦੀ ਨਵੀਂ ਨੀਤੀ ਲਾਗੂ

ਸਿਰਫ਼ 99 ਰੁਪਏ ਦੀ ਸ਼ਰਾਬ ਹਾਸਿਲ ਕਰਨ ਲਈ ਲੋਕ ਬੇਚੈਨ ((ETV Bharat))

ਆਂਧਰਾ ਪ੍ਰਦੇਸ਼ ‘ਚ ਨਵੀਂ ਸ਼ਰਾਬ ਨੀਤੀ ਲਾਗੂ ਹੋਣ ਤੋਂ ਬਾਅਦ ਹੁਣ ਸੂਬੇ ‘ਚ 180 ਮਿਲੀਲੀਟਰ ਸ਼ਰਾਬ 99 ਰੁਪਏ ‘ਚ ਮਿਲੇਗੀ। ਇਸ ਨਵੀਂ ਸ਼ਰਾਬ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਸਰਕਾਰ ਨੇ ਆਂਧਰਾ ਪ੍ਰਦੇਸ਼ ਵਿੱਚ ਸ਼ਰਾਬ ਦੀਆਂ ਦੁਕਾਨਾਂ ਲਈ ਟੈਂਡਰ ਜਾਰੀ ਕੀਤੇ ਤਾਂ ਸਰਕਾਰ ਦਾ ਸਿਸਟਮ ਹੀ ਹੈਂਗ ਹੋ ਗਿਆ ਹੈ ਕਿਉਂਕਿ ਇੰਨੀ ਜ਼ਿਆਦਾ ਗਿਣਤੀ ਵਿੱਚ ਅਰਜ਼ੀਆਂ ਆਈਆਂ।

ਕਦੋਂ ਖੁੱਲ੍ਹਣਗੀਆਂ ਨਵੀਆਂ ਦੁਕਾਨਾਂ

ਸਿਰਫ਼ 99 ਰੁਪਏ ਦੀ ਸ਼ਰਾਬ ਹਾਸਿਲ ਕਰਨ ਲਈ ਲੋਕ ਬੇਚੈਨ ((ETV Bharat))

ਨਵੀਂ ਸ਼ਰਾਬ ਦੀ ਦੁਕਾਨ ਲਈ 11 ਅਕਤੂਬਰ ਸ਼ਾਮ ਤੱਕ ਅਪਲਾਈ ਕੀਤਾ ਜਾ ਸਕਦਾ ਸੀ। ਇਸ ਤੋਂ ਬਾਅਦ 14 ਅਕਤੂਬਰ ਨੂੰ ਲਾਟਰੀ ਰਾਹੀਂ ਦੁਕਾਨਦਾਰਾਂ ਦੇ ਨਾਂ ਕੱਢੇ ਜਾਣਗੇ। ਇਸੇ ਦਿਨ ਹੀ ਦੁਕਾਨਾਂ ਦੇ ਲਾਇਸੈਂਸ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਨਵੇਂ ਲਾਇਸੰਸਧਾਰਕ 16 ਅਕਤੂਬਰ ਤੋਂ ਸ਼ਰਾਬ ਦੀਆਂ ਦੁਕਾਨਾਂ ਖੋਲ੍ਹ ਸਕਦੇ ਹਨ। ਦੱਸ ਦੇਈਏ ਕਿ ਸਰਕਾਰ ਨਵੀਂ ਸ਼ਰਾਬ ਨੀਤੀ ਨੂੰ ਪਹਿਲਾਂ ਹੀ ਅੰਤਿਮ ਰੂਪ ਦੇ ਚੁੱਕੀ ਹੈ। ਇਹ ਨਵੀਂ ਸ਼ਰਾਬ ਨੀਤੀ 30 ਸਤੰਬਰ 2026 ਤੋਂ ਲਾਗੂ ਹੋਵੇਗੀ।

ਸ਼ਰਾਬ ਦੇ ਟੈਂਡਰ ‘ਚ ਕੀ ਹੈ?

ਇਸ ਨਵੇਂ ਟੈਂਡਰ ਵਿੱਚ ਕੁੱਲ 3396 ਸ਼ਰਾਬ ਦੀਆਂ ਦੁਕਾਨਾਂ ਨੂੰ ਲਾਇਸੈਂਸ ਜਾਰੀ ਕੀਤੇ ਜਾਣਗੇ। ਕੋਈ ਵੀ ਵਿਅਕਤੀ ਇੱਕ ਦੁਕਾਨ ਲਈ ਔਨਲਾਈਨ ਅਤੇ ਔਫਲਾਈਨ ਦੋਵਾਂ ਲਈ ਅਰਜ਼ੀ ਦੇ ਸਕਦਾ ਹੈ। ਇੱਕ ਵਿਅਕਤੀ ਕਿਸੇ ਵੀ ਗਿਣਤੀ ਵਿੱਚ ਅਰਜ਼ੀਆਂ ਦੇ ਸਕਦਾ ਹੈ। ਇਸ ਮਹੀਨੇ ਦੀ 14 ਤਰੀਕ ਨੂੰ 3396 ਦੁਕਾਨਾਂ ਲਈ ਲਾਟਰੀਆਂ ਕੱਢੀਆਂ ਜਾਣਗੀਆਂ। ਅਪਲਾਈ ਕਰਨ ਵਾਲਿਆਂ ਨੂੰ 2 ਲੱਖ ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। ਲਾਇਸੈਂਸ ਫੀਸ 50 ਲੱਖ ਤੋਂ 85 ਲੱਖ ਰੁਪਏ ਰੱਖੀ ਗਈ ਹੈ।

Last Updated : Oct 11, 2024, 10:52 PM IST

ABOUT THE AUTHOR

...view details