ਹੈਦਰਾਬਾਦ:ਪੰਜਾਬ ਵਿੱਚ ਸ਼ਰਾਬ ਦੇ ਠੇਕੇ ਅਤੇ ਮੀਟ ਦੀਆਂ ਦੁਕਾਨਾਂ ਦੋ ਦਿਨ ਲਈ ਬੰਦ ਰਹਿਣਗੀਆਂ, ਕਿਉਕਿ 2 ਅਕਤੂਬਰ ਨੂੰ ਗਾਂਧੀ ਜਯੰਤੀ ਵਾਲੇ ਦਿਨ ਡਰਾਈ ਡੇ ਹੁੰਦਾ ਹੈ। ਜਦਕਿ 3 ਅਕਤੂਬਰ ਨੂੰ ਅਗਰਸੇਨ ਜਯੰਤੀ ਆ ਰਹੀ ਹੈ। ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਸ਼ਰਾਬ ਦੇ ਠੇਕੇ ਅਤੇ ਮੀਟ ਦੀਆ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ।
2-3 ਅਕਤੂਬਰ ਨੂੰ ਸਕੂਲ ਅਤੇ ਬੈਂਕ ਵੀ ਰਹਿਣਗੇ ਬੰਦ: ਠੇਕੇ ਅਤੇ ਮੀਟ ਦੀਆਂ ਦੁਕਾਨਾਂ ਦੇ ਨਾਲ ਹੀ 2 ਅਤੇ 3 ਅਕਤੂਬਰ ਨੂੰ ਸਕੂਲਾਂ ਅਤੇ ਬੈਂਕਾਂ ਵਿੱਚ ਵੀ ਛੁੱਟੀ ਰਹੇਗੀ। ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਬੁੱਧਵਾਰ ਅਤੇ ਵੀਰਵਾਰ ਨੂੰ ਸਕੂਲ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਸਦੇ ਨਾਲ ਹੀ, ਬੈਂਕ ਵੀ ਬੰਦ ਰਹਿਣਗੇ।
ਅਗਰਸੇਨ ਜਯੰਤੀ ਕੀ ਹੈ?: ਦੱਸ ਦਈਏ ਕਿ ਮਹਾਰਾਜਾ ਅਗਰਸੇਨ ਨੂੰ ਸ਼੍ਰੀ ਰਾਮ ਦਾ ਵੰਸ਼ਜ ਮੰਨਿਆ ਜਾਂਦਾ ਹੈ। ਮਹਾਰਾਜਾ ਅਗਰਸੇਨ ਦਾ ਜਨਮ ਦਿਨ ਹਰ ਸਾਲ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਰੀਕ ਨੂੰ ਭਾਵ ਸ਼ਾਰਦੀ ਨਵਰਾਤਰੀ ਦੇ ਪਹਿਲੇ ਦਿਨ ਮਨਾਇਆ ਜਾਂਦਾ ਹੈ। ਮਹਾਰਾਜ ਅਗਰਸੇਨ ਨੂੰ ਅਗਰਵਾਲ ਯਾਨੀ ਵੈਸ਼ਿਆ ਦਾ ਪਿਤਾ ਕਿਹਾ ਜਾਂਦਾ ਹੈ।