ਲਾਹੌਰ:ਲਾਹੌਰ ਏਅਰਪੋਰਟ ਦੇ ਲਾਉਂਜ ਇਲਾਕੇ ਵਿੱਚ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ। ਇਸ ਕਾਰਨ ਅੱਜ ਤੋਂ ਸ਼ੁਰੂ ਹੋ ਰਹੀ ਸ਼ੁਰੂਆਤੀ ਹੱਜ ਯਾਤਰਾ ਸਮੇਤ ਕਈ ਅੰਤਰਰਾਸ਼ਟਰੀ ਉਡਾਣਾਂ ਵਿੱਚ ਵਿਘਨ ਪਿਆ। ਹਾਲਾਂਕਿ, ਐਮਰਜੈਂਸੀ ਸੇਵਾਵਾਂ ਨੇ ਤੁਰੰਤ ਜਵਾਬ ਦਿੱਤਾ ਅਤੇ ਅੱਗ 'ਤੇ ਕਾਬੂ ਪਾਇਆ। ਜਾਣਕਾਰੀ ਮੁਤਾਬਿਕ ਏਅਰਪੋਰਟ 'ਤੇ ਮੌਜੂਦ ਲੋਕਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਹਾਲਾਂਕਿ ਇਮੀਗ੍ਰੇਸ਼ਨ ਕਾਊਂਟਰ ਦੀ ਛੱਤ ਤੋਂ ਲੱਗੀ ਅੱਗ ਨੇ ਲੌਂਜ ਨੂੰ ਧੂੰਏਂ ਨਾਲ ਭਰ ਦਿੱਤਾ ਸੀ। ਜਿਸ ਕਾਰਨ ਯਾਤਰੀਆਂ ਨੂੰ ਬਾਹਰ ਕੱਢਣਾ ਪਿਆ।
ਘਟਨਾ ਨਾਲ ਸਬੰਧਿਤ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਧੂੰਆਂ ਨਿਕਲ ਰਿਹਾ ਹੈ ਅਤੇ ਲੋਕ ਇਧਰ-ਉਧਰ ਭੱਜ ਰਹੇ ਹਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਵਿਸ਼ੇਸ਼ ਟੀਮ ਤਾਇਨਾਤ ਕੀਤੀ ਗਈ ਹੈ, ਜਿਸ ਬਾਰੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਇਮੀਗ੍ਰੇਸ਼ਨ ਕਾਊਂਟਰ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਇਸ ਘਟਨਾ ਨੇ ਉਡਾਣਾਂ ਦੇ ਕਾਰਜਕ੍ਰਮ ਨੂੰ ਪ੍ਰਭਾਵਿਤ ਕੀਤਾ, ਪਹਿਲੀ ਹੱਜ ਯਾਤਰਾ ਅਤੇ ਪੰਜ ਹੋਰ ਅੰਤਰਰਾਸ਼ਟਰੀ ਉਡਾਣਾਂ ਵਿੱਚ ਦੇਰੀ ਹੋਈ। ਕਤਰ ਏਅਰਵੇਜ਼ ਦੀ ਉਡਾਣ QR 629 ਵੀ ਪ੍ਰਭਾਵਿਤ ਉਡਾਣਾਂ ਵਿੱਚ ਸ਼ਾਮਲ ਸੀ।