ਕਰਨਾਟਕ/ਚਿਤਰਦੁਰਗਾ: ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਕੇਐਸ ਈਸ਼ਵਰੱਪਾ ਦੇ ਉਸ ਬਿਆਨ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਉਨ੍ਹਾਂ ਨੇ 'ਦੋ ਗੱਦਾਰਾਂ ਡੀਕੇ ਸੁਰੇਸ਼ ਅਤੇ ਵਿਨੈ ਕੁਲਕਰਨੀ' ਨੂੰ ਗੋਲੀ ਮਾਰਨਲਈ ਇੱਕ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਕੀ ਕੌਮੀ ਪਾਰਟੀ ਨਾਲ ਜੁੜਿਆ ਕੋਈ ਆਗੂ ਅਜਿਹੀ ਭਾਸ਼ਾ ਬੋਲ ਸਕਦਾ ਹੈ।
ਈਸ਼ਵਰੱਪਾ ਨੇ ਵੀਰਵਾਰ ਨੂੰ ਦਾਵਨਗੇਰੇ 'ਚ ਇਕ ਸਮਾਗਮ ਦੌਰਾਨ ਕਿਹਾ ਸੀ ਕਿ,"ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਦੋ ਗੱਦਾਰਾਂ- ਡੀ ਕੇ ਸੁਰੇਸ਼ ਅਤੇ ਵਿਨੈ ਕੁਲਕਰਨੀ ਨੂੰ ਮਾਰਨ ਲਈ ਕਾਨੂੰਨ ਲਿਆਉਣ , ਜੋ ਦੱਖਣੀ ਭਾਰਤ ਨੂੰ ਇਕ ਵੱਖਰਾ ਦੇਸ਼ ਬਣਾਉਣਾ ਚਾਹੁੰਦੇ ਹਨ। ਸੁਰੇਸ਼ ਬੇਂਗਲੁਰੂ ਦਿਹਾਤੀ ਹਲਕੇ ਤੋਂ ਲੋਕ ਸਭਾ ਮੈਂਬਰ ਹਨ ਅਤੇ ਵਿਨੈ ਕੁਲਕਰਨੀ ਧਾਰਵਾੜ ਤੋਂ ਵਿਧਾਇਕ ਹਨ।