ਪੰਜਾਬ

punjab

ETV Bharat / bharat

ਸ਼ਰਮਸਾਰ : ਆਪਣੀ ਹੀ ਪਤਨੀ ਨੂੰ ਨੰਗਾ ਕਰਕੇ ਪੂਜਾ ਕਰਨ ਲਈ ਕੀਤਾ ਮਜ਼ਬੂਰ, ਪੁਲਿਸ ਨੇ ਦਬੋਚਿਆ - WOMAN MADE TO FOR NAKED PUJA - WOMAN MADE TO FOR NAKED PUJA

WOMAN MADE TO FOR NAKED PUJA : ਪਰਿਵਾਰਕ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਔਰਤ ਨੂੰ ਨੰਗਾ ਕਰਵਾ ਕੇ ਪੂਜਾ ਕੀਤੀ ਗਈ। ਇਹ ਕਿਸੇ ਹੋਰ ਨੇ ਨਹੀਂ ਬਲਕਿ ਖੁਦ ਉਸ ਔਰਤ ਦੇ ਪਤੀ ਨੇ ਕੀਤਾ। ਸਾਰੀ ਜਾਣਕਾਰੀ ਲਈ ਪੜ੍ਹੋ ਪੂਰੀ ਖ਼ਬਰ...

WOMAN MADE TO FOR NAKED PUJA
ਪਤਨੀ ਨੂੰ ਨੰਗਾ ਕਰ ਪੂਜਾ ਕਰਨ ਲਈ ਕੀਤਾ ਮਜ਼ਬੂਰ ((IANS))

By ETV Bharat Punjabi Team

Published : Sep 18, 2024, 10:57 PM IST

ਕੋਝੀਕੋਡ (ਕੇਰਲ) : ਕੇਰਲ ਦੇ ਕੋਝੀਕੋਡ ਨੇੜੇ ਥਾਮਰਸੇਰੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ। ਇੱਕ ਪਤੀ ਵੱਲੋਂ ਆਪਣੇ ਦੋਸਤ ਨਾਲ ਮਿਲ ਕੇ ਆਪਣੀ ਪਤਨੀ ਨੂੰ ਨੰਗਾ ਕਰਕੇ ਪੂਜਾ ਕਰਨ ਲਈ ਮਜ਼ਬੂਰ ਕੀਤਾ ਗਿਆ। ਕਿਹਾ ਜਾ ਰਿਹਾ ਕਿ ਔਰਤ ਦੇ ਪਤੀ ਨੇ ਅਜਿਹਾ ਆਪਣੀਆਂ ਪਰਿਵਾਰਿਕ ਸੱਮਸਿਆਵਾਂ ਨੂੰ ਦੂਰ ਕਰਨ ਲਈ ਕੀਤਾ।

ਔਰਤ ਦੇ ਇਲਜ਼ਾਮ

ਮਹਿਲਾ ਵੱਲੋਂ ਇਸ ਸਬੰਧੀ ਇਲਜ਼ਾਮ ਲਾਏ ਜਾਣ ਤੋਂ ਬਾਅਦ ਬੁੱਧਵਾਰ ਨੂੰ ਪੁਲਿਸ ਨੇ ਕਾਰਵਾਈ ਕਰਦੇ ਹੋਏ ਔਰਤ ਦੇ ਪਤੀ ਅਤੇ ਉਸ ਦੇ ਦੋਸਤ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਪੀੜਤਾ ਦੇ ਪਤੀ ਸ਼ਮੀਰ ਅਤੇ ਉਸ ਦੇ ਦੋਸਤ ਪੀ ਕੇ ਪ੍ਰਕਾਸ਼ਨ ਵਜੋਂ ਹੋਈ ਹੈ। ਪੁਲਿਸ ਮੁਤਾਬਿਕ ਪੀੜਤਾ ਆਪਣੀਆਂ ਤਿੰਨ ਬੇਟੀਆਂ ਨਾਲ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ। ਇਸ ਤੋਂ ਬਾਅਦ ਵੀ ਸ਼ਮੀਰ ਅਕਸਰ ਪਰਿਵਾਰ ਨੂੰ ਮਿਲਣ ਆਉਂਦਾ ਸੀ ਅਤੇ ਪੀੜਤਾ ਦੀ ਕੁੱਟਮਾਰ ਕਰਦਾ ਸੀ।

ਪਲਿਸ ਨੇ ਲਿਆ ਰਿਮਾਂਡ

ਪੀੜਤਾ ਦੀ ਆਰਥਿਕ ਹਾਲਤ ਇੰਨੀ ਮਾੜੀ ਸੀ ਕਿ ਉਸ ਕੋਲ ਥਾਣੇ ਜਾ ਕੇ ਸ਼ਿਕਾਇਤ ਦਰਜ ਕਰਵਾਉਣ ਲਈ ਵੀ ਪੈਸੇ ਨਹੀਂ ਸਨ। ਫੋਨ 'ਤੇ ਸ਼ਿਕਾਇਤ ਮਿਲਣ ਤੋਂ ਬਾਅਦ ਥਾਮਰਸੇਰੀ ਥਾਣੇ ਦੀ ਇਕ ਮਹਿਲਾ ਪੁਲਿਸ ਕਾਂਸਟੇਬਲ ਨੂੰ ਉਸ ਦੇ ਘਰ ਭੇਜਿਆ ਗਿਆ। ਪੀੜਤਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸ ਦੇ ਪਤੀ ਦੇ ਦੋਸਤ ਪ੍ਰਕਾਸ਼ ਨੇ ਉਸ ਦੀ ਤਰਸਯੋਗ ਹਾਲਤ ਦਾ ਫਾਇਦਾ ਉਠਾਉਂਦੇ ਹੋਏ ਉਸ ਦੇ ਫੋਨ 'ਤੇ ਮੈਸੇਜ ਭੇਜ ਕੇ ਉਸ ਨਾਲ ਸੰਪਰਕ ਕੀਤਾ ਅਤੇ ਪਰਿਵਾਰਕ ਸਮੱਸਿਆਵਾਂ ਨੂੰ ਹੱਲ ਕਰਨ ਵਾਲੇ ਸਥਾਨਕ ਪਾਦਰੀ ਵਜੋਂ ਪੇਸ਼ ਕੀਤਾ। ਔਰਤ ਨੇ ਇਲਜ਼ਾਮ ਲਾਇਆ ਕਿ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦੇ ਪਤੀ ਅਤੇ ਉਸ ਦੇ ਦੋਸਤ ਨੇ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ, ਜਿਸ ਤੋਂ ਬਾਅਦ ਉਸ ਨੇ ਪੁਲਿਸ ਨਾਲ ਸੰਪਰਕ ਕੀਤਾ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਰਿਮਾਂਡ ’ਤੇ ਲਿਆ ਹੈ।

ABOUT THE AUTHOR

...view details