ਹਰਿਆਣਾ ਵਿੱਚ ਹੁਣ ਤੱਕ ਕਰੀਬ 66.96 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਇਹ ਸਾਲ 2019 ਦੇ ਮੁਕਾਬਲੇ 1.24 ਫੀਸਦੀ ਘੱਟ ਹੈ।
Exit Poll 'ਚ ਕਾਂਗਰਸ ਨੂੰ ਮਿਲਿਆ ਬਹੁਮਤ, 66.96 ਫੀਸਦੀ ਵੋਟਿੰਗ, ਫਰੀਦਾਬਾਦ 'ਚ ਭਾਜਪਾ ਵਰਕਰ ਨੂੰ ਮਾਰੀ ਗੋਲੀ, ਕਈ ਥਾਵਾਂ 'ਤੇ ਝੜਪ ਤੇ ਹੰਗਾਮਾ - Haryana Assembly Elections 2024 - HARYANA ASSEMBLY ELECTIONS 2024
Published : Oct 5, 2024, 6:53 AM IST
|Updated : Oct 5, 2024, 5:33 PM IST
Haryana Vidhan Sabha Elections: ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ 'ਤੇ ਸਵੇਰੇ 7 ਵਜੇ ਤੋਂ ਵੋਟਿੰਗ ਹੋਈ। ਵੋਟਿੰਗ ਸ਼ਾਮ 6 ਵਜੇ ਖਤਮ ਹੋ ਗਈ। ਹਰਿਆਣਾ ਵਿੱਚ ਕੁੱਲ ਵੋਟਾਂ 2.03 ਕਰੋੜ ਹਨ। ਇਨ੍ਹਾਂ ਵਿੱਚ 1.07 ਕਰੋੜ ਪੁਰਸ਼ ਅਤੇ 95 ਲੱਖ ਔਰਤਾਂ ਸ਼ਾਮਲ ਹਨ। ਇਨ੍ਹਾਂ ਸਾਰੇ ਵੋਟਰਾਂ ਨੇ ਅੱਜ 1031 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਚੋਣ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।
LIVE FEED
ਹਰਿਆਣਾ ਵਿੱਚ 66.96 ਫੀਸਦੀ ਵੋਟਿੰਗ ਦਰਜ
ਫਰੀਦਾਬਾਦ 'ਚ ਭਾਜਪਾ ਵਰਕਰ ਨੂੰ ਬਦਮਾਸ਼ਾਂ ਨੇ ਮਾਰੀ ਗੋਲੀ
ਫਰੀਦਾਬਾਦ 'ਚ ਭਾਜਪਾ ਵਰਕਰ ਨੂੰ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ ਹੈ। ਉਸ ਨੂੰ ਗੰਭੀਰ ਹਾਲਤ 'ਚ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਅਣਪਛਾਤੇ ਹਮਲਾਵਰ ਬਾਈਕ 'ਤੇ ਸਵਾਰ ਹੋ ਕੇ ਆਏ ਸਨ। ਭਾਰਤ ਕਾਲੋਨੀ ਸਥਿਤ ਨਿਧੀ ਸਕੂਲ ਦੇ ਗੇਟ 'ਤੇ ਖੜ੍ਹੇ ਭਾਜਪਾ ਸਮਰਥਕ ਨੂੰ ਅਚਾਨਕ ਗੋਲੀ ਮਾਰ ਦਿੱਤੀ ਗਈ। ਸਾਬਕਾ ਕੈਬਨਿਟ ਮੰਤਰੀ ਵਿਪੁਲ ਗੋਇਲ ਨੇ ਹਸਪਤਾਲ ਵਿੱਚ ਜ਼ਖਮੀ ਭਾਜਪਾ ਵਰਕਰ ਦਾ ਹਾਲ ਚਾਲ ਪੁੱਛਿਆ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣੋ ਹਰਿਆਣਾ ਦੇ ਗ੍ਰੈਂਡ ਐਗਜ਼ਿਟ ਪੋਲ, ਕੀ ਕਹਿ ਰਹੇ ਹਨ ਅੰਕੜੇ
ਹਰਿਆਣਾ ਦੀਆਂ ਵੱਖ-ਵੱਖ ਏਜੰਸੀਆਂ ਦੇ ਐਗਜ਼ਿਟ ਪੋਲ ਦੇ ਅੰਕੜੇ ਸਾਹਮਣੇ ਆਏ ਹਨ। ਜਾਣੋ ਕੀ ਕਹਿ ਰਿਹਾ ਹੈ ਹਰਿਆਣਾ ਦਾ ਮਹਾ ਐਗਜ਼ਿਟ ਪੋਲ।
ਇੱਥੇ ਪੜ੍ਹੋ ਹਰਿਆਣਾ ਤੇ ਜੰਮੂ-ਕਸ਼ਮੀਰ ਦੇ ਐਗਜ਼ਿਟ ਪੋਲ :ਵਿਧਾਨ ਸਭਾ ਚੋਣਾਂ 2024: ਜੰਮੂ-ਕਸ਼ਮੀਰ ਅਤੇ ਹਰਿਆਣਾ ਦੇ ਐਗਜ਼ਿਟ ਪੋਲ ਆਏ ਸਾਹਮਣੇ, ਇੱਥੇ ਦੇਖੋ ਅੰਕੜੇ - Poll of Polls JK Haryana
ਹਰਿਆਣਾ 'ਚ ਕਿੱਥੇ-ਕਿੱਥੇ ਹੋਇਆ ਹੰਗਾਮਾ?
- ਨੂਹ 'ਚ ਦੋ ਧਿਰਾਂ ਵਿਚਾਲੇ ਪੱਥਰਬਾਜ਼ੀ ਹੋਈ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ 'ਚ ਦੋਵੇਂ ਧਿਰਾਂ ਇਕ-ਦੂਜੇ 'ਤੇ ਪੱਥਰਬਾਜ਼ੀ ਕਰਦੀਆਂ ਨਜ਼ਰ ਆ ਰਹੀਆਂ ਹਨ। ਨੂਹ ਜ਼ਿਲ੍ਹੇ ਦੇ ਪੁਨਹਾਣਾ ਵਿਧਾਨ ਸਭਾ ਦੇ ਪਿੰਡ ਖਵਾਜਾਕਲਾਂ ਵਿੱਚ ਕਾਂਗਰਸੀ ਉਮੀਦਵਾਰ ਮੁਹੰਮਦ ਇਲਿਆਸ ਅਤੇ ਆਜ਼ਾਦ ਉਮੀਦਵਾਰ ਰਹੀਸ ਖ਼ਾਨ ਦੇ ਸਮਰਥਕਾਂ ਵਿਚਾਲੇ ਝੜਪ ਹੋ ਗਈ। ਪੁਲੀਸ ਨੇ ਇੱਥੇ ਪੁੱਜ ਕੇ ਚਾਰਜ ਸੰਭਾਲ ਲਿਆ। ਦੂਜੇ ਮਾਮਲੇ ਵਿੱਚ ਪੁਨਹਾਣਾ ਵਿਧਾਨ ਸਭਾ ਦੇ ਪਿੰਡ ਗੁਲਾਲਤਾ ਵਿੱਚ ਕਾਂਗਰਸੀ ਉਮੀਦਵਾਰ ਮੁਹੰਮਦ ਇਲਿਆਸ ਅਤੇ ਆਜ਼ਾਦ ਉਮੀਦਵਾਰ ਰਹੀਸ ਖਾਨ ਦੇ ਸਮਰਥਕ ਆਪਸ ਵਿੱਚ ਭਿੜ ਗਏ।
- ਹਿਸਾਰ 'ਚ ਨਾਰਨੌਂਦ ਤੋਂ ਭਾਜਪਾ ਉਮੀਦਵਾਰ ਕੈਪਟਨ ਅਭਿਮਨਿਊ ਅਤੇ ਕਾਂਗਰਸ ਉਮੀਦਵਾਰ ਜੱਸੀ ਪੇਟਵਾੜ ਦੇ ਸਮਰਥਕਾਂ ਵਿਚਾਲੇ ਧੱਕਾ-ਮੁੱਕੀ ਹੋਈ। ਦੋਵਾਂ ਧਿਰਾਂ ਨੇ ਇੱਕ ਦੂਜੇ 'ਤੇ ਜਾਅਲੀ ਵੋਟਾਂ ਪਾਉਣ ਦੇ ਦੋਸ਼ ਲਾਏ ਹਨ।
- ਮਹਿੰਦਰਗੜ੍ਹ ਜ਼ਿਲ੍ਹੇ ਦੇ ਨੰਗਲ ਚੌਧਰੀਆਂ ਦੇ ਪਿੰਡ ਧੋਖੇੜਾ ਵਿੱਚ ਭਾਰੀ ਹੰਗਾਮਾ ਹੋਇਆ। ਇੱਥੇ ਵੋਟਿੰਗ ਦੌਰਾਨ ਕਾਂਗਰਸ ਅਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਹੋ ਗਈ। ਭਾਜਪਾ ਦਾ ਦੋਸ਼ ਹੈ ਕਿ ਕਾਂਗਰਸੀ ਉਮੀਦਵਾਰ ਮੰਜੂ ਚੌਧਰੀ ਦੇ ਸਮਰਥਕਾਂ ਨੇ ਬੂਥ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।
- ਰੋਹਤਕ ਦੇ ਮਹਿਮ ਤੋਂ ਹਰਿਆਣਾ ਜਨਸੇਵਕ ਪਾਰਟੀ (HJP) ਦੇ ਉਮੀਦਵਾਰ ਬਲਰਾਜ ਕੁੰਡੂ ਨੇ ਕਾਂਗਰਸੀ ਉਮੀਦਵਾਰ ਬਲਰਾਮ ਡਾਂਗੀ ਦੇ ਪਿਤਾ 'ਤੇ ਹਮਲੇ ਦਾ ਦੋਸ਼ ਲਗਾਇਆ ਹੈ। ਬਲਰਾਜ ਕੁੰਡੂ ਨੇ ਆਨੰਦ ਡਾਂਗੀ 'ਤੇ ਉਸ ਨਾਲ ਧੱਕਾ-ਮੁੱਕੀ ਕਰਨ ਅਤੇ ਉਸ ਦੇ ਕੱਪੜੇ ਪਾੜਨ ਦਾ ਇਲਜ਼ਾਮ ਲਾਇਆ।
- ਸੋਨੀਪਤ ਅਤੇ ਪੰਚਕੂਲਾ ਵਿੱਚ ਈਵੀਐਮ ਖਰਾਬ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਜਿਸ ਕਾਰਨ ਕਰੀਬ ਅੱਧਾ ਘੰਟਾ ਵੋਟਿੰਗ ਪ੍ਰਭਾਵਿਤ ਰਹੀ। ਦੋਵਾਂ ਥਾਵਾਂ ’ਤੇ ਮਸ਼ੀਨਾਂ ਦੀ ਮੁਰੰਮਤ ਹੋਣ ਤੋਂ ਬਾਅਦ ਮੁੜ ਵੋਟਿੰਗ ਕਰਵਾਈ ਗਈ।
- ਜੀਂਦ ਦੇ ਜੁਲਾਨਾ ਵਿੱਚ ਬੂਥ ਕੈਪਚਰਿੰਗ ਨੂੰ ਲੈ ਕੇ ਝਗੜਾ ਹੋਇਆ। ਸ਼ਿਕਾਇਤ ਮਿਲਣ ’ਤੇ ਭਾਜਪਾ ਉਮੀਦਵਾਰ ਕੈਪਟਨ ਯੋਗੇਸ਼ ਬੈਰਾਗੀ ਮੌਕੇ ’ਤੇ ਪੁੱਜੇ। ਇਸ ਦੌਰਾਨ ਕੁਝ ਲੋਕਾਂ ਨੇ ਉਸ ਦਾ ਵਿਰੋਧ ਕੀਤਾ। ਕੁਝ ਲੋਕਾਂ ਨੇ ਯੋਗੇਸ਼ ਨਾਲ ਧੱਕਾ ਵੀ ਕੀਤਾ।
ਦੁਪਹਿਰ 1 ਵਜੇ ਤੱਕ 36.69% ਮਤਦਾਨ ਦਰਜ
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਦੁਪਹਿਰ 1 ਵਜੇ ਤੱਕ 36.69% ਮਤਦਾਨ ਦਰਜ ਕੀਤਾ ਗਿਆ। ਦੁਪਹਿਰ 1 ਵਜੇ ਤੱਕ, ਮੇਵਾਤ ਵਿੱਚ ਸਭ ਤੋਂ ਵੱਧ 42.64%, ਯਮੁਨਾਨਗਰ ਵਿੱਚ 42.08% ਅਤੇ ਜੀਂਦ ਵਿੱਚ 41.93% ਮਤਦਾਨ ਦਰਜ ਕੀਤਾ ਗਿਆ। ਪੰਚਕੂਲਾ ਵਿੱਚ ਸਭ ਤੋਂ ਘੱਟ 25.89% ਮਤਦਾਨ ਦਰਜ ਕੀਤਾ ਗਿਆ।
ਸਵੇਰੇ 11 ਵਜੇ ਤੱਕ 22.70% ਮਤਦਾਨ ਦਰਜ
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਸਵੇਰੇ 11 ਵਜੇ ਤੱਕ 22.70% ਮਤਦਾਨ ਦਰਜ ਕੀਤਾ ਗਿਆ। ਸਵੇਰੇ 11 ਵਜੇ ਤੱਕ, ਪਲਵਲ ਵਿੱਚ ਸਭ ਤੋਂ ਵੱਧ 27.94%, ਜੀਂਦ ਵਿੱਚ 27.20% ਅਤੇ ਮੇਵਾਤ ਵਿੱਚ 25.65% ਮਤਦਾਨ ਹੋਇਆ। ਪੰਚਕੂਲਾ ਵਿੱਚ ਸਭ ਤੋਂ ਘੱਟ 13.46% ਵੋਟਿੰਗ ਦਰਜ ਕੀਤੀ ਗਈ।
ਭੁਪਿੰਦਰ ਸਿੰਘ ਹੁੱਡਾ ਨੇ ਭੁਗਤਾਈ ਵੋਟ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਆਪਣੇ ਪੁੱਤਰ ਦੀਪੇਂਦਰ ਹੁੱਡਾ ਅਤੇ ਪਰਿਵਾਰਕ ਮੈਂਬਰਾਂ ਨਾਲ ਰੋਹਤਕ ਦੇ ਆਪਣੇ ਜੱਦੀ ਪਿੰਡ ਸੰਘੀ ਵਿੱਚ ਇੱਕ ਪੋਲਿੰਗ ਬੂਥ 'ਤੇ ਪਹੁੰਚੇ। ਭੁਪਿੰਦਰ ਸਿੰਘ ਹੁੱਡਾ ਗੜ੍ਹੀ ਸਾਂਪਲਾ-ਕਿਲੋਈ ਤੋਂ ਕਾਂਗਰਸ ਦੇ ਉਮੀਦਵਾਰ ਹਨ।
ਭਾਜਪਾ ਸੰਸਦ ਨਵੀਨ ਜਿੰਦਲ ਦੀ ਬੂਥ ਤੱਕ ਘੋੜ ਸਵਾਰੀ
ਭਾਜਪਾ ਸੰਸਦ ਨਵੀਨ ਜਿੰਦਲ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣੀ ਵੋਟ ਪਾਉਣ ਲਈ ਘੋੜੇ 'ਤੇ ਸਵਾਰ ਹੋ ਕੇ ਕੁਰੂਕਸ਼ੇਤਰ ਦੇ ਪੋਲਿੰਗ ਸਟੇਸ਼ਨ ਪਹੁੰਚੇ।
ਸਵੇਰੇ 9 ਵਜੇ ਤੱਕ 9.53% ਮਤਦਾਨ ਦਰਜ
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਸਵੇਰੇ 9 ਵਜੇ ਤੱਕ 9.53% ਮਤਦਾਨ ਦਰਜ ਕੀਤਾ ਗਿਆ।
ਭਾਜਪਾ ਦੀ ਸੰਸਦ ਮੈਂਬਰ ਕਿਰਨ ਚੌਧਰੀ ਨੇ ਭੁਗਤਾਈ ਵੋਟ
ਭਿਵਾਨੀ: ਭਾਜਪਾ ਦੀ ਸੰਸਦ ਮੈਂਬਰ ਕਿਰਨ ਚੌਧਰੀ, ਉਨ੍ਹਾਂ ਦੀ ਧੀ ਅਤੇ ਭਿਵਾਨੀ ਦੀ ਤੋਸ਼ਾਮ ਵਿਧਾਨ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਸ਼ਰੂਤੀ ਚੌਧਰੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਪਣੀ ਵੋਟ ਪਾਉਣ ਤੋਂ ਬਾਅਦ ਆਪਣੀਆਂ ਸਿਆਹੀ ਵਾਲੀ ਉਂਗਲੀ ਦਿਖਾਈ।
ਇਨੈਲੋ-ਬਸਪਾ ਦਾ ਗਠਜੋੜ, ਇਨੈਲੋ ਉਮੀਦਵਾਰ ਅਦਿੱਤਿਆ ਨੇ ਕਿਹਾ- ਪਰਿਵਾਰ ਇੱਕਠਾ ਹੋਇਆ
ਹਰਿਆਣਾ: ਡੱਬਵਾਲੀ ਹਲਕੇ ਤੋਂ ਇਨੈਲੋ ਉਮੀਦਵਾਰ ਅਦਿੱਤਿਆ ਦੇਵੀਲਾਲ ਦਾ ਕਹਿਣਾ ਹੈ, ਕਿ "ਇਨ੍ਹਾਂ ਚੋਣਾਂ ਦੀ ਖਾਸ ਗੱਲ ਇਹ ਹੈ ਕਿ ਸਾਡਾ ਪਰਿਵਾਰ ਇਕੱਠਾ ਹੋਇਆ ਹੈ। ਇਨੈਲੋ ਅਤੇ ਬਸਪਾ ਨੇ ਗਠਜੋੜ ਕੀਤਾ ਹੈ। ਇਤਿਹਾਸਕ ਤੌਰ 'ਤੇ, ਜਦੋਂ ਵੀ ਕਿਸਾਨਾਂ ਅਤੇ ਮਜ਼ਦੂਰਾਂ ਨੇ ਗਠਜੋੜ ਕੀਤਾ ਹੈ, ਇਸਨੇ ਇੱਕ ਵੱਡੀ ਕ੍ਰਾਂਤੀ ਨੂੰ ਜਨਮ ਦਿੱਤਾ ਹੈ ਅਤੇ ਰਾਜ ਵਿੱਚ ਬਸਪਾ ਦੀ ਸਰਕਾਰ ਬਣੇਗੀ। ਪਿਛਲੇ 20 ਸਾਲਾਂ ਤੋਂ, ਰਾਜ ਦੇ ਲੋਕਾਂ ਨੇ ਰਾਸ਼ਟਰੀ ਪਾਰਟੀਆਂ ਨੂੰ ਸੱਤਾ ਵਿੱਚ ਲਿਆਂਦਾ ਹੈ, ਜਿਸ ਕਾਰਨ ਖੇਤਰੀ ਮੁੱਦਿਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਇੱਕ ਸ਼ਾਨਦਾਰ ਅੰਡਰਕਰੰਟ ਅਤੇ ਨਤੀਜੇ ਯਕੀਨੀ ਤੌਰ 'ਤੇ ਹੈਰਾਨ ਕਰਨ ਵਾਲੇ ਹੋਣਗੇ।"
ਭਾਰਤੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਪਰਿਵਾਰ ਨਾਲ ਵੋਟ ਪਾਉਣ ਪਹੁੰਚੀ
ਓਲੰਪਿਕ ਤਮਗਾ ਜੇਤੂ ਅਤੇ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਝੱਜਰ ਦੇ ਇੱਕ ਪੋਲਿੰਗ ਸਟੇਸ਼ਨ 'ਤੇ ਵੋਟ ਪਾਉਣ ਲਈ ਪਹੁੰਚੀ। ਆਪਣੀ ਪਹਿਲੀ ਵੋਟ ਪਾਉਣ 'ਤੇ, ਓਲੰਪਿਕ ਤਮਗਾ ਜੇਤੂ ਮਨੂ ਭਾਕਰ ਨੇ ਕਿਹਾ, "ਇਸ ਦੇਸ਼ ਦੇ ਨੌਜਵਾਨ ਹੋਣ ਦੇ ਨਾਤੇ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਭ ਤੋਂ ਅਨੁਕੂਲ ਉਮੀਦਵਾਰ ਨੂੰ ਵੋਟ ਪਾਈਏ। ਛੋਟੇ ਕਦਮ ਵੱਡੇ ਟੀਚਿਆਂ ਵੱਲ ਲੈ ਜਾਂਦੇ ਹਨ, ਮੈਂ ਪਹਿਲੀ ਵਾਰ ਵੋਟ ਪਾਈ।"
ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਭੁਗਤਾਈ ਵੋਟ
ਕਰਨਾਲ:ਆਪਣੀ ਵੋਟ ਪਾਉਣ ਤੋਂ ਬਾਅਦ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ, "ਸਾਨੂੰ ਇਸ ਵਾਰ 50 ਤੋਂ ਵੱਧ ਸੀਟਾਂ ਮਿਲਣਗੀਆਂ।"
ਹਰਿਆਣਾ ਦੀਆਂ 90 ਵਿਧਾਨਸਭਾ ਸੀਟਾਂ 'ਤੇ ਵੋਟਿੰਗ ਸ਼ੁਰੂ
ਹਰਿਆਣਾ ਦੀਆਂ 90 ਵਿਧਾਨਸਭਾ ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਬੂਥਾਂ ਉੱਤੇ ਪਹੁੰਚ ਰਹੇ ਹਨ।
ਹਿਸਾਰ ਵਿਧਾਨ ਸਭਾ ਸੀਟ ਦੇ ਨਿਊ ਯਸ਼ੋਦਾ ਪਬਲਿਕ ਸਕੂਲ 'ਚ ਮੌਕ ਪੋਲਿੰਗ
ਹਿਸਾਰ: ਹਿਸਾਰ ਵਿਧਾਨ ਸਭਾ ਸੀਟ ਦੇ ਨਿਊ ਯਸ਼ੋਦਾ ਪਬਲਿਕ ਸਕੂਲ ਤੋਂ ਮੌਕ ਪੋਲਿੰਗ ਹੋ ਰਹੀ ਹੈ। ਇਸ ਸੀਟ ਤੋਂ ਭਾਜਪਾ ਦੇ ਡਾਕਟਰ ਕਮਲ ਗੁਪਤਾ, ਜੇਜੇਪੀ ਦੇ ਰਵਿੰਦਰ ਰਵੀ ਆਹੂਜਾ, ਕਾਂਗਰਸ ਦੇ ਰਾਮ ਨਿਵਾਸ ਰਾੜਾ, ਇਨੈਲੋ ਦੇ ਸ਼ਿਆਮ ਲਾਲ ਅਤੇ ਆਪ ਦੇ ਸੰਜੇ ਸਤਰੋਦੀਆ ਮੈਦਾਨ ਵਿੱਚ ਹਨ।