ਹੈਦਰਾਬਾਦ : ਵਿਆਹ ਦਾ ਦਿਨ ਹਰ ਲਾੜੇ ਲਈ ਖਾਸ ਹੁੰਦਾ ਹੈ। ਬਰਾਤ ਘੋੜੀ ਜਾਂ ਲਗਜ਼ਰੀ ਕਾਰ ਵਿੱਚ ਸਵਾਰ ਹੋ ਕੇ, ਬੈਂਡ ਦੇ ਨਾਲ ਨੱਚਦੇ ਹੋਏ ਅਤੇ ਧੂਮ-ਧਾਮ ਨਾਲ ਕੁੜੀ ਵਾਲਿਆਂ ਦੇ ਘਰ ਤੱਕ ਪਹੁੰਚਦੀ ਹੈ ਤੇ ਸਭ ਦਾ ਧਿਆਨ ਲਾੜਾ ਅਤੇ ਲਾੜੀ ਉੱਤੇ ਹੀ ਹੁੁੰਦਾ ਹੈ। ਪਰ ਜ਼ਰਾ ਸੋਚੋ, ਜੇ ਲਾੜੇ ਨੂੰ ਆਪਣੇ ਹੀ ਵਿਆਹ ਵਿੱਚ ਭੱਜਣਾ ਪਵੇ, ਤਾਂ ਤੁਸੀ ਕੀ ਸਮਝਗੇ।
ਕੀ ਹੈ ਮਾਮਲਾ: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ 'ਚ ਸੇਹਰਾ ਅਤੇ ਸ਼ੇਰਵਾਨੀ ਪਾਕੇ ਲਾੜਾ ਸੜਕ 'ਤੇ ਦੌੜਦਾ ਨਜ਼ਰ ਆ ਰਿਹਾ ਹੈ। ਇਹ ਵੀਡਿਓ ਕਿੱਥੋਂ ਦੀ ਹੈ ਇਹ ਪਤਾ ਨਹੀਂ ਲੱਗ ਸਕਿਆ ਹੈ। ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਵਿਚਾਰੇ ਲਾੜੇ ਦੀ ਕਾਰ ਟਰੈਫਿਕ ਜਾਮ 'ਚ ਫਸ ਗਈ ਹੈ, ਜਦਕਿ ਬਾਕੀ ਬਰਾਤ ਅੱਗੇ ਨਿਕਲ ਗਈ ਹੋਵੇ। ਲਾੜੇ ਨੂੰ ਮੰਡਪ ਤੱਕ ਪਹੁੰਚਣ ਲਈ ਦੌੜਨਾ ਪੈ ਰਿਹਾ ਹੈ। ਇੰਸਟਾਗ੍ਰਾਮ 'ਤੇ ਇਸ ਵੀਡੀਓ ਨੂੰ ਹੁਣ ਤੱਕ 2.5 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਵੀਡੀਓ ਨੂੰ 1 ਲੱਖ ਤੋਂ ਵੱਧ ਲੋਕਾਂ ਨੇ ਲਾਇਕ ਕੀਤਾ ਹੈ।