ਪੰਜਾਬ

punjab

ETV Bharat / bharat

ਰਾਜਕੋਟ ਗੇਮਿੰਗ ਜ਼ੋਨ 'ਚ ਲੱਗੀ ਅੱਗ; ਮਰਨ ਵਾਲਿਆਂ ਦੀ ਗਿਣਤੀ ਵਧ ਕੇ 28 ਹੋਈ, ਜਾਣੋ ਹਰ ਅਪਡੇਟ - Fire In Gaming Zone - FIRE IN GAMING ZONE

Fire In Gujarat Gaming Zone : ਗੁਜਰਾਤ ਦੇ ਰਾਜਕੋਟ 'ਚ ਗੇਮਿੰਗ ਜ਼ੋਨ 'ਚ ਅੱਗ ਲੱਗਣ ਦੀ ਭਿਆਨਕ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਗਈ ਹੈ। ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਅੱਜ ਤੜਕੇ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮਾਮਲੇ ਨਾਲ ਸਬੰਧਤ ਸਾਰੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ।

Fire In Gujarat Gaming Zone
Fire In Gujarat Gaming Zone (Etv Bharat (ਰਿਪੋਰਟ - ਪੱਤਰਕਾਰ, ਗੁਜਰਾਤ))

By ETV Bharat Punjabi Team

Published : May 26, 2024, 10:24 AM IST

ਅਹਿਮਦਾਬਾਦ/ਗੁਜਰਾਤ:ਰਾਜਕੋਟ ਦੇ ਗੇਮਿੰਗ ਜ਼ੋਨ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ। ਇਸ ਦੇ ਨਾਲ ਹੀ, ਕਈ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਰਾਹਤ ਅਤੇ ਬਚਾਅ ਕਾਰਜ ਚਲਾਏ ਗਏ। ਘਟਨਾ ਦੀ ਜਾਂਚ ਲਈ ਐਸਆਈਟੀ ਬਣਾਈ ਗਈ ਸੀ ਅਤੇ ਇਸ ਸਬੰਧੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਸੀ। ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਅੱਜ ਤੜਕੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਅਜੇ ਵੀ ਲਾਪਤਾ ਹੈ। ਰਾਹਤ ਬਚਾਅ ਕਾਰਜ ਜਾਰੀ ਹੈ।

ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸਾਂਘਵੀ ਨੇ ਅੱਜ ਤੜਕੇ ਉਸ ਖੇਤਰ ਦਾ ਜਾਇਜ਼ਾ ਲਿਆ, ਜਿੱਥੇ ਇੱਕ ਗੇਮਿੰਗ ਜ਼ੋਨ ਦੇ ਅੰਦਰ ਭਿਆਨਕ ਅੱਗ ਲੱਗ ਗਈ ਸੀ। ਉਨ੍ਹਾਂ ਨੇ ਕਿਹਾ ਕਿ ਇਹ ਇਕ ਦੁਖਦ ਘਟਨਾ ਹੈ। ਇੱਕ ਵਿਅਕਤੀ ਅਜੇ ਵੀ ਲਾਪਤਾ ਹੈ। ਰਾਜਕੋਟ ਦੇ ਗੇਮ ਜ਼ੋਨ 'ਚ ਸ਼ਨੀਵਾਰ ਸ਼ਾਮ ਕਰੀਬ 4.30 ਵਜੇ ਲੱਗੀ ਭਿਆਨਕ ਅੱਗ 'ਚ ਬੱਚਿਆਂ ਸਣੇ ਕੁੱਲ 28 ਲੋਕਾਂ ਦੀ ਮੌਤ ਹੋ ਗਈ।

ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸੰਘਵੀ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਕਿਹਾ, 'ਇਸ ਹਾਦਸੇ 'ਚ ਇਕ ਵਿਅਕਤੀ ਅਜੇ ਵੀ ਲਾਪਤਾ ਹੈ। ਉਸ ਵਿਅਕਤੀ ਦੀ ਖੋਜ ਕਰਨਾ ਸਾਡੀ ਜ਼ਿੰਮੇਵਾਰੀ ਹੈ। ਅਸੀਂ ਇਸ ਲਈ ਵੱਧ ਤੋਂ ਵੱਧ ਟੀਮਾਂ ਤਾਇਨਾਤ ਕੀਤੀਆਂ ਹਨ। ਇਸ ਦਿਸ਼ਾ 'ਚ ਕਾਰਵਾਈ ਕਰਦੇ ਹੋਏ ਗੁਜਰਾਤ ਦੇ ਗ੍ਰਹਿ ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਸਵੇਰੇ 3 ਵਜੇ ਤੱਕ ਕੁਲੈਕਟਰ ਦਫਤਰ 'ਚ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਉਹ ਖ਼ੁਦ ਵੀ ਕਲੈਕਟਰ ਦਫ਼ਤਰ ਵਿੱਚ ਹਾਜ਼ਰ ਰਹਿਣਗੇ। ਰਾਜਕੋਟ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ। ਪਰਿਵਾਰ ਦੇ ਕਈ ਜੀਅ ਆਪਣਿਆਂ ਨੂੰ ਗੁਆ ਚੁੱਕੇ ਹਨ। ਇਸ ਘਟਨਾ ਵਿੱਚ ਕਈ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ।'

ਅੱਗ ਕਿਵੇਂ ਲੱਗੀ :ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੇਮਿੰਗ ਜ਼ੋਨ 'ਚ ਅੱਗ ਕਿਵੇਂ ਲੱਗੀ। ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਸ ਹਾਦਸੇ ਲਈ ਕੌਣ ਜ਼ਿੰਮੇਵਾਰ ਹੈ। ਸੂਬੇ ਦੇ ਗ੍ਰਹਿ ਮੰਤਰੀ ਨੇ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।

SIT ਦਾ ਗਠਨ: ਇਸ ਘਟਨਾ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਹੈ। ਐਸਆਈਟੀ ਮੁਖੀ ਸੁਭਾਸ਼ ਤ੍ਰਿਵੇਦੀ ਨੂੰ ਬਣਾਇਆ ਗਿਆ ਹੈ। ਐਸਆਈਟੀ ਨੂੰ ਸਵੇਰੇ 3 ਵਜੇ ਤੱਕ ਜਾਂਚ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਗੇਮਿੰਗ ਜ਼ੋਨ ਨਾਲ ਸਬੰਧਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ। ਗੇਮ ਜ਼ੋਨ ਬਣਾਉਣ ਵਾਲਿਆਂ ਨੂੰ ਵੀ ਬੁਲਾਇਆ ਗਿਆ ਹੈ। ਸਾਰਿਆਂ ਨੂੰ ਸਵੇਰੇ 3 ਵਜੇ ਤੱਕ ਕਲੈਕਟਰ ਦਫ਼ਤਰ ਵਿੱਚ ਹਾਜ਼ਰ ਹੋਣ ਦੇ ਹੁਕਮ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ।

SIT ਮੁਖੀ ਦਾ ਬਿਆਨ:ਰਾਜਕੋਟ ਅੱਗ ਦੀ ਘਟਨਾ 'ਤੇ SIT ਮੁਖੀ ਸੁਭਾਸ਼ ਤ੍ਰਿਵੇਦੀ ਨੇ ਕਿਹਾ, 'ਇਹ ਮੰਦਭਾਗੀ ਘਟਨਾ ਹੈ। ਇਸ ਦੀ ਜਾਂਚ ਲਈ ਐਸਆਈਟੀ ਟੀਮ ਬਣਾਈ ਗਈ ਹੈ। ਕਿਸ ਵਿਭਾਗ ਨੇ ਕੀ ਕੀਤਾ, ਪੂਰੀ ਜਾਂਚ ਕਰਵਾਈ ਜਾਵੇਗੀ। ਇਸ ਲਈ ਕੌਣ ਜ਼ਿੰਮੇਵਾਰ ਹੈ ਅਤੇ ਕਿਹੜੀਆਂ ਗ਼ਲਤੀਆਂ ਹੋਈਆਂ ਹਨ, ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਇਸ ਲਈ ਕੀ ਕੀਤਾ ਜਾਣਾ ਚਾਹੀਦਾ ਹੈ, ਇਨ੍ਹਾਂ ਸਾਰੀਆਂ ਗੱਲਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।'

ਗੇਮ ਜ਼ੋਨ ਦੇ ਮਾਲਕ ਅਤੇ ਮੈਨੇਜਰ ਤੋਂ ਪੁੱਛਗਿੱਛ: ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਗੇਮ ਜ਼ੋਨ ਦੇ ਮਾਲਕ ਅਤੇ ਮੈਨੇਜਰ ਨੂੰ ਹਿਰਾਸਤ 'ਚ ਲੈ ਕੇ ਥਾਣੇ ਲੈ ਗਈ ਹੈ ਅਤੇ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਰਾਜਕੋਟ ਦੇ ਪੁਲਿਸ ਕਮਿਸ਼ਨਰ ਰਾਜੂ ਭਾਰਗਵ ਨੇ ਇਸ ਮਾਮਲੇ ਵਿੱਚ ਕਿਹਾ ਕਿ ਪੁਲਿਸ ਕਾਰਵਾਈ ਜਾਰੀ ਹੈ। ਕਿਹਾ ਜਾ ਰਿਹਾ ਹੈ ਕਿ ਜਲਦ ਹੀ ਇਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਸੂਬੇ ਦੇ ਸਾਰੇ ਗੇਮ ਜ਼ੋਨਾਂ ਦੀ ਜਾਂਚ ਕਰਨ ਦੇ ਹੁਕਮ: ਗੁਜਰਾਤ ਪੁਲਿਸ ਦੇ ਡਾਇਰੈਕਟਰ ਜਨਰਲ ਨੇ ਸੂਬੇ ਦੇ ਸਾਰੇ ਗੇਮ ਜ਼ੋਨਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਇਸ ਸਬੰਧੀ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਨਗਰ ਪਾਲਿਕਾਵਾਂ, ਅੱਗ ਬੁਝਾਊ ਅਧਿਕਾਰੀਆਂ ਅਤੇ ਸਥਾਨਕ ਅਧਿਕਾਰੀਆਂ ਤੋਂ ਮਦਦ ਲੈਣ ਲਈ ਵੀ ਕਿਹਾ ਗਿਆ ਹੈ। ਪੁਲਿਸ ਦੇ ਡਾਇਰੈਕਟਰ ਜਨਰਲ ਨੇ ਸੂਬੇ ਵਿੱਚ ਫਾਇਰ ਸੇਫਟੀ ਦੀ ਇਜਾਜ਼ਤ ਤੋਂ ਬਿਨਾਂ ਚੱਲ ਰਹੇ ਗੇਮ ਜ਼ੋਨ ਨੂੰ ਤੁਰੰਤ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ।

ਗੇਮ ਜ਼ੋਨ ਦੇ ਮਾਲਕ ਸਣੇ ਜ਼ਿੰਮੇਵਾਰ ਵਿਅਕਤੀ ਗ੍ਰਿਫ਼ਤਾਰ: ਘਟਨਾ ਦੇ ਕੁਝ ਸਮੇਂ ਬਾਅਦ ਹੀ ਪੁਲੀਸ ਵਿਭਾਗ ਵੱਲੋਂ ਗੇਮ ਜ਼ੋਨ ਦੇ ਮਾਲਕ ਸਣੇ 4 ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਲਦੀ ਹੀ ਇਸ ਵਿੱਚ ਸ਼ਾਮਲ ਹੋਰ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details