ਕੋਲਕਾਤਾ— ਕੋਲਕਾਤਾ ਦੇ ਦੱਖਣ-ਪੂਰਬੀ ਹਿੱਸੇ 'ਚ ਆਨੰਦਪੁਰ ਇਲਾਕੇ ਦੀਆਂ ਝੁੱਗੀਆਂ 'ਚ ਐਤਵਾਰ ਨੂੰ ਭਿਆਨਕ ਅੱਗ ਲੱਗ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਜਾਨੀ ਨੁਕਸਾਨ ਜਾਂ ਝੁੱਗੀਆਂ ਵਿੱਚ ਕਿਸੇ ਦੇ ਫਸੇ ਹੋਣ ਦੀ ਕੋਈ ਖ਼ਬਰ ਨਹੀਂ ਹੈ। ਅੱਗ ਬੁਝਾਊ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਕਰੀਬ 10:30 ਵਜੇ ਲੱਗੀ ਅੱਗ ਨੂੰ ਬੁਝਾਉਣ ਲਈ 11 ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ ਸਨ ਅਤੇ ਇਕ ਘੰਟੇ ਦੀ ਕਾਰਵਾਈ ਤੋਂ ਬਾਅਦ ਇਸ 'ਤੇ ਕਾਬੂ ਪਾਇਆ ਗਿਆ।
ਅਧਿਕਾਰੀ ਨੇ ਕਿਹਾ, 'ਸਾਡੇ ਲੋਕ ਅਜੇ ਵੀ ਮੌਕੇ 'ਤੇ ਹਨ। ਅੱਗ ਨਾਲ ਪੈਦਾ ਹੋਈ ਗਰਮੀ ਨੂੰ ਘੱਟ ਕਰਨ ਦੀ ਮੁਹਿੰਮ ਜਾਰੀ ਹੈ। ਇੱਕ ਨਿੱਜੀ ਹਸਪਤਾਲ ਨੇੜੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਅਧਿਕਾਰੀ ਨੇ ਕਿਹਾ, 'ਸਾਡੇ ਲੋਕ ਅੱਗ ਬੁਝਾਉਣ 'ਚ ਲੱਗੇ ਹੋਏ ਹਨ ਅਤੇ ਇਸ ਨੂੰ ਆਲੇ-ਦੁਆਲੇ ਦੇ ਇਲਾਕਿਆਂ 'ਚ ਫੈਲਣ ਤੋਂ ਰੋਕ ਦਿੱਤਾ ਗਿਆ ਹੈ।' ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਨਾਲ ਜੁੜੇ ਸਥਾਨਕ ਨਿਵਾਸੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਮੌਕੇ ਤੋਂ ਐਲਪੀਜੀ ਸਿਲੰਡਰ ਫਟਣ ਦੀ ਆਵਾਜ਼ ਸੁਣੀ ਸੀ।